31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੁਸਤਕ ਮੈਚਿੰਗ ਗਰਾਂਟ ਸਕੀਮ ਤਹਿਤ ਭਾਸ਼ਾ ਵਿਭਾਗ ਵਲੋਂ ਸਕੂਲਾਂ ਅਤੇ ਲਾਇਬ੍ਰੇਰੀਆਂ ਨੂੰ ਮਿਲਣਗੀਆਂ ਮੁਫ਼ਤ ਪੁਸਤਕਾਂ

ਅਜੀਤ ਡੈਸਕ 16-05-2026
ਫ਼ਿਰੋਜ਼ਪੁਰ, 15 ਮਈ (ਗੁਰਿੰਦਰ ਸਿੰਘ)-ਪੰਜਾਬ ਵਿਚ ਪੁਸਤਕ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਪੜ੍ਹਨ ਦੀ ਰੁਚੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਭਾਸ਼ਾ ਵਿਭਾਗ, ਪੰਜਾਬ ਵਲੋਂ ਪੁਸਤਕ ਮੈਚਿੰਗ ਗਰਾਂਟ ਸਕੀਮ ਤਹਿਤ ਮੁਫ਼ਤ ਪੁਸਤਕਾਂ ਮੁਹੱਈਆ ਕਰਵਾਈਆਂ ਜਾਣਗੀਆਂ | ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿਚ ਚਲਾਈ ਜਾ ਰਹੀ ਇਸ ਯੋਜਨਾ ਦਾ ਲਾਭ ਸਕੂਲਾਂ, ਕਾਲਜਾਂ ਅਤੇ ਪੇਂਡੂ ਲਾਇਬ੍ਰੇਰੀਆਂ ਨੂੰ ਮਿਲੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਤੇਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜਿਹੜੀ ਵੀ ਸੰਸਥਾ ਜਿੰਨੀ ਰਕਮ ਦੀਆਂ ਪੁਸਤਕਾਂ ਖ਼ਰੀਦੇਗੀ, ਭਾਸ਼ਾ ਵਿਭਾਗ ਵਲੋਂ ਉਨ੍ਹਾਂ ਨੂੰ ਉਤਨੀ ਹੀ ਰਕਮ ਦੀਆਂ ਪੁਸਤਕਾਂ ਮੁਫ਼ਤ ਦਿੱਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਪੰਜਾਬੀ ਸਾਹਿੱਤ ਅਤੇ ਪੁਸਤਕਾਂ ਪ੍ਰਤੀ ਰੁਝਾਨ ਵਧਾਉਣਾ ਹੈ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਪੜ੍ਹਨ ਦੀ ਆਦਤ ਨਾਲ ਜੋੜਿਆ ਜਾ ਸਕੇ | ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਡਾ. ਜਗਦੀਪ ਸਿੰਘ ਸੰਧੂ ਨੇ ਜ਼ਿਲ੍ਹੇ ਦੇ ਸਮੂਹ ਸਕੂਲਾਂ, ਕਾਲਜਾਂ ਅਤੇ ਪੇਂਡੂ ਲਾਇਬ੍ਰੇਰੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਪੁਸਤਕਾਂ ਖ਼ਰੀਦਣ ਦੇ ਇੱਛੁਕ ਸੰਸਥਾਨ ਆਪਣੇ ਲੈਟਰ ਪੈਡ 'ਤੇ ਸੰਸਥਾ ਮੁਖੀ ਵਲੋਂ ਬੇਨਤੀ ਪੱਤਰ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵਿਖੇ ਜਮਾਂ ਕਰਵਾ ਸਕਦੇ ਹਨ | ਇਸ ਤੋਂ ਇਲਾਵਾ ਸਮੂਹ ਸੰਸਥਾਵਾਂ ਨੂੰ ਇਸ ਯੋਜਨਾ ਸਬੰਧੀ ਸੂਚਿਤ ਕਰਦਿਆਂ ਉਪਲਬਧ ਪੁਸਤਕਾਂ ਦੀ ਸੂਚੀ ਵੀ ਭੇਜੀ ਗਈ ਹੈ | ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ ਵਲੋਂ ਪੁਸਤਕਾਂ 'ਤੇ ਵਿਸ਼ੇਸ਼ ਛੂਟ ਵੀ ਦਿੱਤੀ ਜਾ ਰਹੀ ਹੈ | 500 ਰੁਪਏ ਤੱਕ ਦੀ ਖ਼ਰੀਦ 'ਤੇ 10 ਫ਼ੀਸਦੀ, 1000 ਰੁਪਏ ਤੱਕ 15 ਫ਼ੀਸਦੀ, 2000 ਰੁਪਏ ਤੱਕ 25 ਫ਼ੀਸਦੀ, 3000 ਰੁਪਏ ਤੱਕ 30 ਫ਼ੀਸਦੀ ਅਤੇ 3000 ਰੁਪਏ ਤੋਂ ਵੱਧ ਦੀ ਖ਼ਰੀਦ 'ਤੇ 40 ਫ਼ੀਸਦੀ ਤੱਕ ਛੂਟ ਦਿੱਤੀ ਜਾਵੇਗੀ | ਡਾ. ਸੰਧੂ ਨੇ ਕਿਹਾ ਕਿ ਇਹ ਇਕ ਲਾਹੇਵੰਦ ਅਤੇ ਸੀਮਤ ਸਮੇਂ ਲਈ ਚੱਲਣ ਵਾਲੀ ਯੋਜਨਾ ਹੈ, ਜਿਸ ਦਾ ਵੱਧ ਤੋਂ ਵੱਧ ਲਾਭ ਲੈ ਕੇ ਪੁਸਤਕ ਸਭਿਆਚਾਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ | ਵਧੇਰੇ ਜਾਣਕਾਰੀ ਲਈ ਸੇਲ ਇੰਚਾਰਜ ਚੇਤਨ ਕੁਮਾਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ |
ਪਿਛਲੀ ਖ਼ਬਰ ਟਕਸਾਲੀ ਪਰਿਵਾਰ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਅਗਲੀ ਖ਼ਬਰ ਲਵਪ੍ਰੀਤ ਸਿੰਘ ਨੇ ਬਾਰ੍ਹਵੀਂ ਦੀ ਪ੍ਰੀਖਿਆ 'ਚ ਜ਼ਿਲੇ੍ਹ ਦੀ ਮੈਰਿਟ ਵਿਚ ਕੀਤਾ ਪਹਿਲਾ ਸਥਾਨ ਹਾਸਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।