03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਇੰਡੋ ਨਿਪਾਲ ਇਨਵੀਟੇਸ਼ਨਲ ਇੰਟਰਨੈਸ਼ਨਲ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਦਾ ਸਵਾਗਤ <br/>

ਅਜੀਤ ਡੈਸਕ 01-01-2026
ਝੁਨੀਰ, 31 ਦਸੰਬਰ (ਸੰਜੀਵ ਸਿੰਗਲਾ)- ਪਿਛਲੇ ਦਿਨੀਂ ਪੋਖਰਾ ਵਿਖੇ ਹੋਈ ਇੰਡੋ ਨਿਪਾਲ ਇਨਵੀਟੇਸ਼ਨਲ ਇੰਟਰਨੈਸ਼ਨਲ ਚੈਂਪੀਅਨਸ਼ਿਪ 'ਚੋਂ ਤਗਮੇ ਜਿੱਤਣ ਵਾਲੇ ਜ਼ਿਲੇ੍ਹ ਦੇ ਖਿਡਾਰੀਆਂ ਦਾ ਇੱਥੇ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ | ਭਾਜਪਾ ਆਗੂ ਪਰਮਜੀਤ ਸਿੰਘ ਮੰਨਾ ਨੇ ਦੱਸਿਆ ਕਿ ਕੋਚ ਲੱਕੀ ਜਲੰਧਰ ਦੀ ਅਗਵਾਈ 'ਚ ਇਨ੍ਹਾਂ ਖਿਡਾਰੀਆਂ ਨੇ ਸਕਿੱਲਰ ਅਕੈਡਮੀ ਰਾਹੀਂ ਚੈਂਪੀਅਨਸ਼ਿਪ 'ਚ ਭਾਗ ਲਿਆ ਸੀ | ਜਸਮਨਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਝੁਨੀਰ ਤੇ ਸਾਹਿਲਦੀਪ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਫੱਤਾ ਮਾਲੋਕਾ ਨੇ ਅੰਡਰ-17 ਫੁੱਟਬਾਲ ਅਤੇ ਖੁਸ਼ਪ੍ਰੀਤ ਕੌਰ ਵਾਸੀ ਫੱਤਾ ਮਾਲੋਕਾ ਨੇ ਅੰਡਰ-17 ਨੈਸ਼ਨਲ ਕਬੱਡੀ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸੋਨ ਤਗਮੇ ਜਿੱਤੇ | ਖਿਡਾਰੀਆਂ ਦਾ ਭਾਜਪਾ ਆਗੂ ਨੇ ਸਵਾਗਤ ਕਰਦਿਆਂ ਮਾਣ ਮਹਿਸੂਸ ਕੀਤਾ ਕਿ ਉਨ੍ਹਾਂ ਜ਼ਿਲੇ੍ਹ ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਆਖਿਆ ਕਿ ਜੇਕਰ ਇਹ ਖਿਡਾਰੀ ਉਲੰਪਿਕ ਖੇਡਾਂ ਦੀ ਤਿਆਰੀ ਕਰਨਗੇ ਤਾਂ ਕੇਂਦਰ ਸਰਕਾਰ ਵਲੋਂ ਹਰ ਮਦਦ ਕਰਵਾਈ ਜਾਵੇਗੀ | ਇਸ ਮੌਕੇ ਬਲਾਕ ਸੰਮਤੀ ਮੈਂਬਰ ਰਾਜਪ੍ਰੀਤ ਕੌਰ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ |

ਪਿਛਲੀ ਖ਼ਬਰ ਕਾਮਰੇਡ ਜੰਗੀਰ ਸਿੰਘ ਜੋਗਾ ਸਕੂਲ ਦਾ 7 ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਮਾਪਤ <br/> ਅਗਲੀ ਖ਼ਬਰ ਭੱਠਾ ਮਜ਼ਦੂਰ ਯੂਨੀਅਨ ਆਜ਼ਾਦ ਦੀ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।