03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਕਾਮਰੇਡ ਜੰਗੀਰ ਸਿੰਘ ਜੋਗਾ ਸਕੂਲ ਦਾ 7 ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਮਾਪਤ <br/>

ਅਜੀਤ ਡੈਸਕ 01-01-2026
ਜੋਗਾ, 31 ਦਸੰਬਰ (ਹਰਜਿੰਦਰ ਸਿੰਘ ਚਹਿਲ)- ਸਥਾਨਕ ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਚੱਲ ਰਿਹਾ 7 ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਮਾਪਤ ਹੋ ਗਿਆ | ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਕਾ. ਗੁਰਮੀਤ ਸਿੰਘ ਜੋਗਾ ਮੁੱਖ ਮਹਿਮਾਨ ਅਤੇ ਭਗਤ ਪੂਰਨ ਸਿੰਘ ਸੇਵਾ ਸੰਸਥਾ ਦੇ ਸੇਵਾਦਾਰਾਂ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ | ਕੈਂਪ ਕਮਾਡੈਂਟ ਬਲਜੀਤ ਸਿੰਘ ਅਕਲੀਆ ਨੇ ਕੈਂਪ ਰਿਪੋਰਟ ਪੇਸ਼ ਕੀਤੀ | ਕਾ. ਗੁਰਮੀਤ ਸਿੰਘ ਜੋਗਾ, ਭਗਤ ਪੂਰਨ ਸਿੰਘ ਸੇਵਾ ਸੰਸਥਾ ਦੇ ਸੇਵਾਦਾਰ ਮਾਸਟਰ ਦਰਸ਼ਨ ਸਿੰਘ ਜੋਗਾ, ਐਮ. ਸੀ. ਗੁਰਤੇਜ ਸਿੰਘ, ਸਕੂਲ ਇੰਚਾਰਜ ਰਾਜ ਕਮਲ ਕੌਰ ਅਤੇ ਅਧਿਆਪਕਾ ਸ਼ਰਨਜੀਤ ਕੌਰ ਨੇ ਕਿਹਾ ਕਿ ਅਜਿਹੇ ਕੈਂਪ ਜੀਵਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਸਵੈ-ਵਿਸ਼ਵਾਸ ਨਾਲ ਅੱਗੇ ਵਧਣਾ ਸਿਖਾਉਂਦੇ ਹਨ | ਵਲੰਟੀਅਰ ਹਰਮਨਪਾਲ ਸਿੰਘ ਨੇ ਕੈਂਪ ਦਾ ਅਨੁਭਵ ਸ਼ਬਦਾਂ ਅਤੇ ਵਲੰਟੀਅਰ ਸਹਿਜਪ੍ਰੀਤ ਸਿੰਘ ਨੇ ਗੀਤ ਰਾਹੀਂ ਸਾਂਝਾ ਕੀਤਾ | ਸਰਵੋਤਮ ਵਲੰਟੀਅਰ ਵਰਿੰਦਰ ਸ਼ਰਮਾ ਚੁਣੇ ਗਏ ਜਦਕਿ ਸਚਿਨ ਕੁਮਾਰ ਅਨੁਸ਼ਾਸਨ, ਸਹਿਜਪ੍ਰੀਤ ਸਿੰਘ ਮੈੱਸ ਅਤੇ ਹਰਮਨਪਾਲ ਸਿੰਘ ਸਟੇਜ ਗਤੀਵਿਧੀਆਂ 'ਚ ਮੋਹਰੀ ਚੁਣਿਆ ਗਿਆ | ਯੂਨਾਈਟਿਡ ਸਪੋਰਟਸ ਮਾਨਸਾ ਵਲੋਂ ਟਰੈਕ ਸੂਟ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਡਿਪਟੀ ਕੈਂਪ ਕਮਾਡੈਂਟ ਹਰਦੀਪ ਸਿੰਘ ਬੁਰਜ ਰਾਠੀ, ਸੂਬੇਦਾਰ ਮੇਲਾ ਸਿੰਘ, ਮੈੱਸ ਅਫ਼ਸਰ ਇੰਦਰਜੀਤ ਕੌਰ, ਪ੍ਰੋਜੈਕਟ ਅਫ਼ਸਰ ਅੰਗਰੇਜ਼ ਸਿੰਘ, ਚੇਅਰਮੈਨ ਐਸ.ਐਮ.ਸੀ. ਹਰਚਰਨ ਸਿੰਘ, ਐਮ. ਸੀ. ਸਤਪਾਲ ਸਿੰਘ ਬੱਗਾ, ਬਲਜਿੰਦਰ ਸਿੰਘ ਬਾਵਾ, ਰਾਜਵਿੰਦਰ ਦਾਸ, ਰੂਪ ਸਿੰਘ ਸਿੱਧੂ, ਸੁਖਪਾਲ ਸਿੰਘ, ਅਮਰੀਕ ਸਿੰਘ ਚਹਿਲ, ਜਗਸੀਰ ਸਿੰਘ ਬਾਬਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 16 ਦੇ ਜ਼ਿਲ੍ਹਾ ਪੱਧਰੀ ਧਰਨੇ ਦੀਆਂ ਤਿਆਰੀਆਂ ਸੰਬੰਧੀ ਐਸ.ਕੇ.ਐਮ. ਆਗੂਆਂ ਦੀ ਇਕੱਤਰਤਾ <br/> ਅਗਲੀ ਖ਼ਬਰ ਇੰਡੋ ਨਿਪਾਲ ਇਨਵੀਟੇਸ਼ਨਲ ਇੰਟਰਨੈਸ਼ਨਲ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਦਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।