03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

16 ਦੇ ਜ਼ਿਲ੍ਹਾ ਪੱਧਰੀ ਧਰਨੇ ਦੀਆਂ ਤਿਆਰੀਆਂ ਸੰਬੰਧੀ ਐਸ.ਕੇ.ਐਮ. ਆਗੂਆਂ ਦੀ ਇਕੱਤਰਤਾ <br/>

ਬੁਢਲਾਡਾ ਵਿਖੇ ਮੀਟਿੰਗ ਦੌਰਾਨ ਆਗੂ ਇਕਮੁੱਠਤਾ ਦਾ ਪ੍ਰਗਟਾਵਾ ਕਰਦੇ ਹੋਏ ਸੰਯੁਕਤ ਕਿਸਾਨ ਮੋਰਚਾ ਦੇ ਆਗੂ | ਤਸਵੀਰ : ਟੋਨੀ ਬੁਢਲਾਡਾ <br/> 01-01-2026
ਬੁਢਲਾਡਾ, 31 ਦਸੰਬਰ (ਸਵਰਨ ਸਿੰਘ ਰਾਹੀ, ਸੁਨੀਲ ਮਨਚੰਦਾ)- ਬਿਜਲੀ ਸੋਧ ਬਿਲ 2025 ਰੱਦ ਕਰਵਾਉਣ ਅਤੇ ਕੇਂਦਰ ਸਰਕਾਰ ਵਲੋਂ ਮਗਨਰੇਗਾ ਕਾਨੂੰਨ 'ਚ ਸੋਧਾਂ ਕਰਨ ਖ਼ਿਲਾਫ਼ 16 ਜਨਵਰੀ ਨੂੰ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਦਿੱਤੇ ਜਾਣ ਵਾਲੇ ਧਰਨੇ ਦੀਆਂ ਤਿਆਰੀਆਂ ਸਬੰਧੀ ਸੰਯੁਕਤ ਕਿਸਾਨ ਮੋਰਚਾ ਦੀ ਸਬ ਡਵੀਜ਼ਨ ਪੱਧਰੀ ਮੀਟਿੰਗ ਕਿਸਾਨ ਆਗੂ ਰਾਮਫਲ ਸਿੰਘ ਚੱਕ ਅਲੀਸ਼ੇਰ, ਖੇਤ ਮਜ਼ਦੂਰ ਆਗੂ ਬੰਬੂ ਸਿੰਘ ਫੁੱਲੂਵਾਲਾ ਅਤੇ ਟਰੇਡ ਯੂਨੀਅਨ ਆਗੂ ਦਰਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਮਜ਼ਦੂਰ ਅਤੇ ਕਿਸਾਨ ਵਿਰੋਧੀ ਫ਼ੈਸਲੇ ਲੈ ਰਹੀ ਹੈ, ਜਿਸ ਤਹਿਤ ਫ਼ਸਲੀ ਜਿਨਸਾਂ ਦੀ ਐਮ.ਐਸ.ਪੀ. ਕਾਨੂੰਨੀ ਗਰੰਟੀ ਨਾ ਦੇਣਾ, ਕਿਰਤ ਕਾਨੂੰਨਾਂ ਨੂੰ ਖ਼ਤਮ ਕਰ ਕੇ 4 ਲੇਬਰ ਕੋਡ ਬਣਾਉਣ ਤੋਂ ਇਲਾਵਾ ਬਿਜਲੀ ਸੋਧ ਬਿਲ 2025 ਪਾਰਲੀਮੈਂਟ ਸੈਸ਼ਨ 'ਚ ਲਿਆ ਕੇ ਪਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜਿਸ ਦੇ ਲਾਗੂ ਹੋਣ ਨਾਲ ਬਿਜਲੀ ਆਮ ਅਤੇ ਮੱਧ ਵਰਗੀ ਲੋਕਾਂ ਦੀ ਪਹੁੰਚ 'ਚ ਨਹੀਂ ਰਹੇਗੀ | ਇਸੇ ਤਰ੍ਹਾਂ ਮਗਨਰੇਗਾ ਕਾਨੂੰਨ 'ਚ ਬੇਲੋੜੀਆਂ ਸੋਧਾਂ ਕਰ ਕੇ ਮਜ਼ਦੂਰਾਂ ਪਾਸੋਂ ਮਜ਼ਦੂਰੀ ਦੇ ਹੱਕ ਵੀ ਖੋਹਣ 'ਤੇ ਤੁਲੀ ਹੋਈ ਹੈ | ਉਨ੍ਹਾਂ ਕਿਹਾ ਕਿ ਬਜਟ 40 ਫ਼ੀਸਦੀ ਸੂਬਿਆਂ 'ਤੇ ਥੋਪਣ ਦਾ ਮਕਸਦ ਗਿਣੀ ਮਿਥੀ ਸਾਜ਼ਿਸ਼ ਤਹਿਤ ਮਗਨਰੇਗਾ ਕਾਨੂੰਨ ਨੂੰ ਖ਼ਤਮ ਕਰਨਾ ਹੈ | ਆਗੂਆਂ ਨੇ ਦੱਸਿਆ ਕਿ ਦੇਸ਼ ਵਿਆਪੀ ਸੱਦੇ 'ਤੇ 16 ਜਨਵਰੀ ਨੂੰ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਧਰਨੇ ਦਿੱਤੇ ਜਾਣਗੇ | ਜਿਸ ਤਹਿਤ ਡਿਪਟੀ ਕਮਿਸ਼ਨਰ ਮਾਨਸਾ ਅੱਗੇ ਰੋਸ ਧਰਨਾ ਦੇਣ ਦੀਆਂ ਤਿਆਰੀਆਂ ਵਜੋਂ 3 ਤੋਂ 9 ਜਨਵਰੀ ਤੱਕ ਪਿੰਡਾਂ 'ਚ ਝੰਡਾ ਮਾਰਚ ਕੀਤਾ ਜਾਵੇਗਾ ਅਤੇ 10 ਜਨਵਰੀ ਨੂੰ ਪਿੰਡ ਫਫੜੇ ਭਾਈਕੇ ਦੇ ਗੁਰਦੁਆਰਾ ਸਾਹਿਬ ਵਿਖੇ ਸੰਯੁਕਤ ਮੋਰਚੇ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਜਾਵੇਗੀ | ਇਸ ਮੌਕੇ ਅਮਰੀਕ ਸਿੰਘ ਫਫੜੇ, ਪ੍ਰਸ਼ੋਤਮ ਸਿੰਘ ਗਿੱਲ, ਕੁਲਦੀਪ ਸਿੰਘ ਚੱਕ ਭਾਈਕੇ, ਸਤਪਾਲ ਸਿੰਘ ਬਰੇ, ਕਾ. ਜਗਸੀਰ ਸਿੰਘ ਰਾਏਕੇ, ਲਛਮਣ ਸਿੰਘ ਚੱਕ ਅਲੀਸ਼ੇਰ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਦਿਲਬਾਗ ਸਿੰਘ ਕਲੀਪੁਰ, ਭਜਨ ਸਿੰਘ ਘੁੰਮਣ, ਚਿਮਨ ਲਾਲ ਕਾਕਾ, ਹਰਮੀਤ ਸਿੰਘ ਬੋੜਾਵਾਲ, ਭੁਪਿੰਦਰ ਸਿੰਘ ਗੁਰਨੇ ਕਲਾਂ, ਰਾਜ ਕੁਮਾਰ ਰਾਜੂ ਆਦਿ ਨੇ ਸੰਬੋਧਨ ਕੀਤਾ |

ਪਿਛਲੀ ਖ਼ਬਰ ਸਫ਼ਰ-ਏ-ਸ਼ਹਾਦਤ ਦੇ ਪੰਦ੍ਹਰਵਾੜਾ ਸਮਾਗਮਾਂ ਦੀ ਸੰਪੂਰਨਤਾ-ਸੰਗਤਾਂ ਨੇ ਗੁਰਬਾਣੀ ਕੀਰਤਨ ਅਤੇ ਗੌਰਵਮਈ ਇਤਿਹਾਸਕ ਕਥਾ ਵਿਚ... ਅਗਲੀ ਖ਼ਬਰ ਕਾਮਰੇਡ ਜੰਗੀਰ ਸਿੰਘ ਜੋਗਾ ਸਕੂਲ ਦਾ 7 ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।