03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸਫ਼ਰ-ਏ-ਸ਼ਹਾਦਤ ਦੇ ਪੰਦ੍ਹਰਵਾੜਾ ਸਮਾਗਮਾਂ ਦੀ ਸੰਪੂਰਨਤਾ-ਸੰਗਤਾਂ ਨੇ ਗੁਰਬਾਣੀ ਕੀਰਤਨ ਅਤੇ ਗੌਰਵਮਈ ਇਤਿਹਾਸਕ ਕਥਾ ਵਿਚਾਰਾਂ ਦਾ ਅਨੰਦ ਮਾਣਿਆ <br/>

ਅਜੀਤ ਡੈਸਕ 01-01-2026
ਬਠਿੰਡਾ, 31 ਦਸੰਬਰ (ਅਵਤਾਰ ਸਿੰਘ ਕੈਂਥ)-ਸ਼ਹਿਰ ਦੀ ਨਿਰੋਲ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਰਜਿ: ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਪੋਹ ਮਹੀਨੇ ਦੇ ਸਿੱਖ ਕੌਮ ਦੇ ਗੌਰਵਮਈ ਇਤਿਹਾਸਕ ਸਫ਼ਰ-ਏ-ਸ਼ਹਾਦਤ ਨੂੰ ਸਮਰਪਿਤ ਪੰਦਰ੍ਹਵਾੜਾ ਸ਼ਹੀਦੀ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | ਪੰਦਰ੍ਹਵਾੜਾ ਸਮਾਗਮਾਂ 'ਚ ਸੰਗਤਾਂ ਨੇ ਦੋ ਦਿਨਾਂ ਦੇ ਵਿਸ਼ੇਸ਼ ਸਮਾਗਮਾਂ ਦੌਰਾਨ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਦਾ ਆਨੰਦ ਮਾਣਿਆ | ਇਨ੍ਹਾਂ ਸਮਾਗਮਾਂ 'ਚ ਉੱਚ ਕੋਟੀ ਦੇ ਪ੍ਰਚਾਰਕਾਂ ਨੇ ਪਹੁੰਚਕੇ ਸੰਗਤਾਂ ਨੂੰ ਸਿੱਖ ਇਤਿਹਾਸ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਅਤੇ ਸਰਸਾ ਨਦੀ 'ਤੇ ਪਰਿਵਾਰ ਵਿਛੋੜਾ ਹੋਣਾ, ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਦੀ ਲੜਾਈ ਦਾ ਸਫ਼ਰ ਤਹਿ ਕਰਨ ਤੋਂ ਬਾਅਦ ਫਤਿਹਗੜ੍ਹ 'ਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀਆਂ ਬਾਰੇ ਚਾਨਣਾ ਪਾਇਆ | ਇਨ੍ਹਾਂ ਤੋਂ ਇਲਾਵਾ ਸਫ਼ਰ ਏ ਸ਼ਹਾਦਤ ਸਮਾਗਮ ਬਾਬਾ ਫ਼ਰੀਦ ਨਗਰ, ਮਿੰਨੀ ਸੈਕਟਰੀਏਟ, ਹਾਜੀ ਰਤਨ ਏਜੀਆਂ, ਗੁਰੂ ਗੋਬਿੰਦ ਸਿੰਘ ਨਗਰ, ਸ਼ਕਤੀ ਵਿਹਾਰ, ਗੁਰਦੁਆਰਾ ਸਾਹਿਬ ਹਜ਼ੂਰਾ ਕਪੂਰਾ ਨਗਰ, ਗੁਰਿੰਦਰ ਸਿੰਘ ਕਮਲਾ ਨਹਿਰੂ ਕਲੋਨੀ, ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਅਤੇ ਗਰੀਨ ਸਿਟੀ ਫੇਸ-4 ਦੇ ਇਨ੍ਹਾਂ ਸਮਾਗਮਾਂ 'ਚ ਕਥਾ ਵਾਚਕ ਪਿ੍ੰਸੀਪਲ ਗੁਰਬਚਨ ਸਿੰਘ ਪੁੰਨਵਾਂ, ਕਥਾ ਵਾਚਕ ਪਿ੍ੰਸੀਪਲ ਨਛੱਤਰ ਸਿੰਘ ਭਾਂਬੜੀ, ਭਾਈ ਰਵਿੰਦਰ ਸਿੰਘ ਵਾਂ ਅਤੇ ਭਾਈ ਹਰਸਿਮਰਨਜੀਤ ਸਿੰਘ ਫ਼ਾਜ਼ਿਲਕਾ ਵਾਲਿਆਂ ਨੇ ਸਿੱਖ ਇਤਿਹਾਸ ਦੇ ਅਨਮੋਲ ਪੰਨੇ ਸੰਗਤਾਂ ਨਾਲ ਸਾਂਝੇ ਕੀਤੇ | ਇਨ੍ਹਾਂ ਤੋਂ ਇਲਾਵਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰਾਂ ਨੇ ਜਾਣਕਾਰੀ ਦਿੰਦੇ ਕਿਹਾ ਕਿ ਭਾਈ ਬਲਬੀਰ ਸਿੰਘ ਚੰਡੀਗੜ੍ਹ, ਭਾਈ ਪਵਿੱਤਰ ਸਿੰਘ ਨਾਹਰਾ, ਤਬਲਾ ਵਾਦਕ ਭਾਈ ਗੁਰਬੰਤ ਸਿੰਘ, ਭਾਈ ਨਵਜੋਤ ਸਿੰਘ ਗਲਾਬਗੜ੍ਹ, ਭਾਈ ਤਰਸੇਮ ਸਿੰਘ ਹਰਰਾਏਪੁਰ, ਭਾਈ ਗੁਰਸੇਵਕ ਸਿੰਘ ਯੂ. ਕੇ ਵਾਲੇ, ਭਾਈ ਜਸਪ੍ਰੀਤ ਸਿੰਘ ਗੋਨਿਆਣੇ ਵਾਲੇ, ਰਾਗੀ ਭਾਈ ਲਖਵਿੰਦਰ ਸਿੰਘ, ਤਬਲਾ ਵਾਦਕ ਭਾਈ ਮਨਜੋਤ ਸਿੰਘ ਵਾਲਿਆਂ ਨੇ ਆਪਣੀ ਮਧੁਰ ਰਸਭਿੰਨੀ ਆਵਾਜ਼ 'ਚ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮਾਂ ਦੀ ਸੰਪੂਰਨਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੀ ਸੇਵਾ ਭਾਈ ਮਨਜੋਤ ਸਿੰਘ ਅਤੇ ਹੁਕਮਨਾਮਾ ਲੈਣ ਦੀ ਸੇਵਾ ਭਾਈ ਅੰਮਿ੍ਤ ਸਿਘ ਪਾਤੜਾਂ ਵਲੋਂ ਕੀਤੀ ਗਈ | ਹਰ ਸਮਾਗਮ 'ਚ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |


ਪਿਛਲੀ ਖ਼ਬਰ ਮਾਨਸਾ 'ਚ ਸਰਕਾਰੀ ਬਿਰਧ ਘਰ ਤਿਆਰ, ਬਜ਼ੁਰਗ ਕਰਵਾ ਸਕਦੇ ਨੇ ਰਜਿਸਟਰੇਸ਼ਨ- ਡਿਪਟੀ ਕਮਿਸ਼ਨਰ <br/> ਅਗਲੀ ਖ਼ਬਰ 16 ਦੇ ਜ਼ਿਲ੍ਹਾ ਪੱਧਰੀ ਧਰਨੇ ਦੀਆਂ ਤਿਆਰੀਆਂ ਸੰਬੰਧੀ ਐਸ.ਕੇ.ਐਮ. ਆਗੂਆਂ ਦੀ ਇਕੱਤਰਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।