21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਦੀ ਜ਼ਿਲ੍ਹਾ ਕਮੇਟੀ ਦੀ ਚੋਣ-ਜਸਵੰਤ ਸਿੰਘ ਖ਼ਾਲਸਾ ਬਣੇ ਪ੍ਰਧਾਨ <br/>

ਟੀਚਰ ਹੋਮ ਬਠਿੰਡਾ ਵਿਖੇ ਮੀਟਿੰਗ ਦੀ ਅਗਵਾਈ ਕਰਦੇ ਹੋਏ ਭਗਵੰਤ ਸਿੰਘ ਸਮਾਓ | <br/> 14-02-2026
ਬਠਿੰਡਾ 13 ਫਰਵਰੀ (ਸੱਤਪਾਲ ਸਿੰਘ ਸਿਵੀਆਂ)- ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਦੀ ਜ਼ਿਲ੍ਹਾ ਬਠਿੰਡਾ ਦੀ 13 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਲਈ ਸਥਾਨਕ ਟੀਚਰ ਹੋਮ ਵਿਖੇ ਪਾਰਟੀ ਦੀ ਇਕੱਤਰਤਾ ਸੱਦੀ ਗਈ, ਜਿਸ ਦÏਰਾਨ ਜਸਵੰਤ ਸਿੰਘ ਖ਼ਾਲਸਾ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਸੁਖਜੀਵਨ ਸਿੰਘ ਮÏੜ ਨੂੰ ਜ਼ਿਲ੍ਹਾ ਸਕੱਤਰ ਚੁਣਿਆ ਗਿਆ¢ ਇਸ ਮÏਕੇ ਵਿਸ਼ੇਸ਼ ਤੌਰ 'ਤੇ ਪੁੱਜੇ ਮੋਰਚੇ ਦੇ ਸੂਬਾ ਪ੍ਰਧਾਨ ਭਗਵੰਤ ਸਮਾਓਾ ਅਤੇ ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਲਗਾਤਾਰ ਮਜ਼ਦੂਰ ਮਾਰੂ ਫ਼ੈਸਲੇ ਲੈ ਰਹੀਆਂ ਹਨ, ਜਿੰਨਾ ਖਿਲਾਫ ਮਜ਼ਦੂਰਾਂ ਨੂੰ ਇਕਜੁਟ ਹੋਣ ਦੀ ਲੋੜ ਹੈ | ਮਾਨ ਤੇ ਮੋਦੀ ਸਰਕਾਰ ਨੇ 2 ਰੁਪਏ ਵਾਲੀ ਕਣਕ ਅਤੇ ਮਨਰੇਗਾ ਰੁਜ਼ਗਾਰ ਬੰਦ ਕਰਕੇ ਗ਼ਰੀਬਾਂ ਨੂੰ ਭੁੱਖਮਰੀ ਵੱਲ ਧੱਕ ਦਿੱਤਾ ਹੈ¢ ਅਮਰੀਕੀ ਵਪਾਰਕ ਸਮਝÏਤੇ ਤਹਿਤ ਦੇਸ਼ ਨੂੰ ਮੁੜ ਵਿਦੇਸ਼ੀ ਹੱਥਾਂ ਵਿਚ ਨਿਲਾਮ ਕੀਤਾ ਜਾ ਰਿਹਾ ਹੈ¢ ਉਨ੍ਹਾਂ ਕਿਹਾ ਕਿ ਮਨਰੇਗਾ ਰੁਜ਼ਗਾਰ ਨੂੰ ਬਚਾਉਣ ਲਈ, ਨਵੇਂ ਕਿਰਤ ਕਾਨੂੰਨਾਂ ਤੇ ਬਿਜਲੀ ਬਿੱਲ ਖ਼ਿਲਾਫ਼ ਸੂਬੇ ਭਰ ਵਿੱਚ ਮਜ਼ਦੂਰ ਅੰਦੋਲਨ ਤੇਜ਼ ਕੀਤਾ ਜਾਵੇਗਾ ਅਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ 1 ਮਾਰਚ ਨੂੰ ਭਦÏੜ ਦਾਣਾ ਮੰਡੀ ਵਿਖੇ ਸੂਬਾ ਪੱਧਰੀ ਸਾਂਝੀ ਮਜ਼ਦੂਰ ਲਲਕਾਰ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿਚ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਝੰਡੇ ਹੇਠਾਂ ਹਜ਼ਾਰਾਂ ਮਨਰੇਗਾ ਰੁਜ਼ਗਾਰ ਸ਼ਾਮਿਲ ਹੋਣਗੇ¢ ਇਸ ਮÏਕੇ ਨੈਬ ਸਿੰਘ ਬਠਿੰਡਾ, ਮਿੱਠੂ ਸਿੰਘ ਚਾਓਕੇ, ਸਤਵੰਤ ਸਿੰਘ ਸੱਤਾ ਰਾਮਪੁਰਾ ਨੇ ਵੀ ਸੰਬੋਧਨ ਕੀਤਾ¢

ਪਿਛਲੀ ਖ਼ਬਰ ਮੋਟਰਸਾਈਕਲ ਚੋਰ ਕਾਬੂ-20 ਮੋਟਰਸਾਈਕਲ ਬਰਾਮਦ <br/> ਅਗਲੀ ਖ਼ਬਰ ਡਾਗ ਸੰਕਚੂਰੀ ਸੰਬੰਧੀ ਥਾਂ ਮੁਕੱਰਰ ਕਰਨ ਲਈ ਕਮੇਟੀ ਗਠਤ-ਡਿਪਟੀ ਕਮਿਸ਼ਨਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।