21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਮੋਟਰਸਾਈਕਲ ਚੋਰ ਕਾਬੂ-20 ਮੋਟਰਸਾਈਕਲ ਬਰਾਮਦ <br/>

ਕਥਿਤ ਦੋਸ਼ੀ ਸੀਂਗੋ ਮੰਡੀ ਦੀ ਪੁਲਿਸ ਪਾਰਟੀ ਨਾਲ¢ ਤਸਵੀਰ: ਲੱਕਵਿੰਦਰ ਸ਼ਰਮਾ <br/> 14-02-2026
ਸੀਂਗੋ ਮੰਡੀ, 13 (ਲਕਵਿੰਦਰ ਸ਼ਰਮਾ)- ਸਥਾਨਕ ਮੰਡੀ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਮੈਡਮ ਜੋਤੀ ਯਾਦਵ ਆਈ.ਪੀ.ਸੀ.ਐਸ ਸੀਨੀਅਰ ਪੁਲਿਸ ਕਪਤਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਹਰਪ੍ਰੀਤ ਸਿੰਘ ਦੇ ਹੁਕਮਾਂ ਤੇ ਥਾਣਾ ਮੁਖੀ ਹਰਬੰਸ ਸਿੰਘ ਦੀ ਅਗਵਾਈ ਵਿਚ ਚੌਕੀ ਇੰਚਾਰਜ ਕੁਲਵਿੰਦਰ ਸਿੰਘ ਵਲੋਂ ਪਿੰਡ ਨੰਗਲਾ ਵਿਚ ਅਚਨਚੇਤ ਛਾਪਾ ਮਾਰੀ ਕਰਕੇ ਮੋਟਰ-ਸਾਈਕਲ ਚੋਰ ਨੂੰ ਕਾਬੂ ਕਰਕੇ 20 ਮੋਟਰਸਾਈਕਲ ਬਰਾਮਦ ਕੀਤੇ ਹਨ¢ ਇਸ ਸਬੰਧੀ ਚੌਕੀ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੁਖ਼ਬਰੀ ਦੇ ਆਧਾਰ 'ਤੇ ਧਰਮਵੀਰ ਸਿੰਘ ਪੁੱਤਰ ਧਰਮੂ ਪੁੱਤਰ ਅਮਰੀਕ ਸਿੰਘ ਵਾਸੀ ਨੰਗਲਾ ਨੂੰ ਮੋਟਰਸਾਈਕਲਾਂ ਦੀ ਚੋਰੀ ਵਿਚ ਗਿ੍ਫ਼ਤਾਰ ਕੀਤਾ ਹੈ¢ ਉਨਾਂ ਪੁੱਛ ਗਿੱਛ ਦÏਰਾਨ ਹੋਏ ਖ਼ੁਲਾਸੇ ਦੱਸਿਆ ਕਿ ਉਸ ਨੇ ਇਹ ਮੋਟਰ-ਸਾਈਕਲ ਡੱਡੂ ਮਾਜਰਾ, ਚੰਡੀਗੜ੍ਹ ਦੇ ਵਿਅਕਤੀ ਨਾਲ ਰਲ ਕੇ ਚੰਡੀਗੜ੍ਹ ਅਤੇ ਹੋਰ ਵੱਖ-ਵੱਖ ਸ਼ਹਿਰਾਂ ਤੋਂ ਚੋਰੀ ਕੀਤੇ ਹਨ ਜਿਸ ਬਾਰੇ ਪੜਤਾਲ ਚੱਲ ਰਹੀ ਹੈ ਦੋਸੀ ਧਰਮਵੀਰ ਸਿੰਘ ਉਰਫ਼ ਧਰਮੂ ਉਕਤ ਪਾਸੋਂ ਹੁਣ ਤੱਕ 20 ਮੋਟਰਸਾਈਕਲ ਬਰਾਮਦ ਕਰਵਾਏ ਜਾ ਚੁੱਕੇ ਹਨ ਤੇ ਦੋਸ਼ੀ 'ਤੇ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ¢

ਪਿਛਲੀ ਖ਼ਬਰ ਸਿੰਘ ਸਭਾ ਕਮੇਟੀ ਤੇ ਖ਼ਾਲਸਾ ਸਕੂਲ ਵਿਵਾਦ ਨੂੰ ਹੱਲ ਕਰਨ ਲਈ ਧਾਰਮਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਹੋਈਆਂ ਇਕੱਠੀਆਂ <br... ਅਗਲੀ ਖ਼ਬਰ ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਦੀ ਜ਼ਿਲ੍ਹਾ ਕਮੇਟੀ ਦੀ ਚੋਣ-ਜਸਵੰਤ ਸਿੰਘ ਖ਼ਾਲਸਾ ਬਣੇ ਪ੍ਰਧਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।