21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸਿੰਘ ਸਭਾ ਕਮੇਟੀ ਤੇ ਖ਼ਾਲਸਾ ਸਕੂਲ ਵਿਵਾਦ ਨੂੰ ਹੱਲ ਕਰਨ ਲਈ ਧਾਰਮਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਹੋਈਆਂ ਇਕੱਠੀਆਂ <br/>

ਮੀਟਿੰਗ ਵਿਚ ਰਾਜਸੀ ਤੇ ਧਾਰਮਿਕ ਸ਼ਖ਼ਸੀਅਤਾਂ ਵਿਚਾਰ ਵਟਾਂਦਰਾ ਕਰਨ ਸਮੇਂ | <br/> 14-02-2026
ਬਠਿੰਡਾ, 13 ਫਰਵਰੀ (ਅਵਤਾਰ ਸਿੰਘ ਕੈਂਥ)-ਪਿਛਲੇ ਦਿਨਾਂ ਤੋਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਅਧੀਨ ਚੱਲ ਰਹੀ ਸੰਸਥਾ ਖ਼ਾਲਸਾ ਸਕੂਲ ਦੇ ਪਿ੍ੰਸੀਪਲ ਤੇ ਮੈਨੇਜਮੈਂਟ ਸੰਬੰਧੀ ਜੋ ਗਲਤ ਫਹਿਮੀਆਂ ਕਾਰਨ ਵਾਦ ਵਿਵਾਦ ਚੱਲ ਰਿਹਾ ਹੈ ਉਸ ਉਪਰ ਡੂੰਘਾ ਦੁਖ ਤੇ ਚਿੰਤਾ ਵਿਅਕਤ ਕਰਦਿਆਂ ਸ਼ਹਿਰ ਦੇ ਧਾਰਮਿਕ ਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਦੀ ਬੈਠਕ ਹੋਈ, ਜਿਸ ਵਿਚ ਗੰਭੀਰਤਾ ਨਾਲ ਇਸ ਮਸਲੇ ਨੂੰ ਹੱਲ ਕਰਨ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ¢ ਸਮੁੱਚੀ ਚਰਚਾ ਉਪਰੰਤ ਇੱਕ ਕਮੇਟੀ ਗਠਿਤ ਕਰਕੇ ਦੋਵਾਂ ਧਿਰਾਂ ਨਾਲ ਗੱਲਬਾਤ ਕਰਨ ਦੀ ਜ਼ਿੰਮੇਵਾਰੀ ਲਾਈ ਗਈ ਜੋ ਜਲਦੀ ਤੋਂ ਜਲਦੀ ਇਸ ਦਾ ਸਨਮਾਨ ਜਨਕ ਹੱਲ ਕੱਢਣ ਲਈ ਦੋਵਾਂ ਧਿਰਾਂ ਨਾਲ ਗੱਲਬਾਤ ਕਰਨਗੇ ¢ ਅੱਜ ਦੀ ਮੀਟਿੰਗ ਵਿਚ ਹਰਵਿੰਦਰ ਸਿੰਘ ਖ਼ਾਲਸਾ, ਗੁਰਦੀਪ ਸਿੰਘ ਬਰਾੜ, ਪਿ੍ਥੀਪਾਲ ਸਿੰਘ ਜਲਾਲ, ਭੋਲਾ ਸਿੰਘ ਗਿੱਲ ਪੱਤੀ, ਆਤਮਾ ਸਿੰਘ ਚਹਿਲ, ਡਾਕਟਰ ਜੀ.ਐੱਸ ਨਾਗਪਾਲ, ਚਰਨਜੀਤ ਸਿੰਘ ਖਿਆਲੀ ਵਾਲਾ, ਰਾਜਵਿੰਦਰ ਸਿੰਘ ਰਾਣਾ, ਜਸਵੀਰ ਸਿੰਘ ਬਰਾੜ, ਬਲਦੇਵ ਸਿੰਘ, ਲਾਭ ਸਿੰਘ, ਨਿਰਮਲ ਸਿੰਘ ਸੰਧੂ, ਚਮਕੌਰ ਸਿੰਘ ਮਾਨ, ਹਰਵਿੰਦਰ ਸਿੰਘ ਐਮ.ਸੀ, ਗੁਰਦਰਸਨ ਸਿੰਘ, ਨਵਦੀਪ ਸਿੰਘ ਜੀਦਾ ਚੇਅਰਮੈਨ ਤੋਂ ਇਲਾਵਾ ਸੇਵਾਦਾਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਆਦਿ ਸ਼ਾਮਲ ਹੋਏ¢

ਪਿਛਲੀ ਖ਼ਬਰ ਪਿੰਡ ਖੇਮੂਆਣਾ ਤੋਂ ਵੱਖ-ਵੱਖ ਪਾਰਟੀਆਂ ਤੋਂ ਖਫ਼ਾ 100 ਪਰਿਵਾਰ ਹੋਏ ਭਾਜਪਾ ਵਿਚ ਸ਼ਾਮਿਲ <br/> ਅਗਲੀ ਖ਼ਬਰ ਮੋਟਰਸਾਈਕਲ ਚੋਰ ਕਾਬੂ-20 ਮੋਟਰਸਾਈਕਲ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।