ਰਾਮਪੁਰਾ ਫੂਲ, 13 ਫਰਵਰੀ (ਹੇਮੰਤ ਕੁਮਾਰ ਸ਼ਰਮਾ): ਆਯੂਸ਼ ਵਿਭਾਗ ਵਲੋਂ ਸਥਾਨਕ ਗੀਤਾ ਭਵਨ ਵਿਖੇ ਆਯੂਰਵੈਦਿਕ ਅਤੇ ਹੋਮਿਓਪੈਥਿਕ ਕੈਂਪ ਲਗਾਇਆ ਗਿਆ, ਜਿਸ ਵਿਚ ਇਲਾਕੇ ਦੇ ਸੈਂਕੜੇ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ¢ ਕੈਂਪ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਰਹੇ¢ ਰਾਮਪੁਰਾ ਮੰਡੀ ਵਿਖੇ ਤਾਇਨਾਤ ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਇਹ ਕੈਂਪ ਵਿਭਾਗ ਦੇ ਡਾਇਰੈਕਟਰ ਹਰਿੰਦਰ ਪਾਲ ਸਿੰਘ, (ਆਯੂਰਵੈਦਿਕ) ਡਾਇਰੈਕਟਰ ਹੋਮਿਓਪੈਥੀ ਡਾ. ਹਰਿੰਦਰ ਪਾਲ ਸਿੰਘ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਬਲਦੇਵ ਰਾਜ ਬਾਂਸਲ ਦੀ ਨਿਗਰਾਨੀ ਹੇਠ ਲਗਾਇਆ ਗਿਆ¢ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਆਯੂਰਵੈਦਿਕ ਅਤੇ ਹੋਮਿਓਪੈਥੀ ਦਵਾਈਆਂ ਦਿੱਤੀਆਂ ਗਈਆਂ ¢ ਡਾਕਟਰਾਂ ਨੇ ਮਰੀਜ਼ਾਂ ਨੂੰ ਆਪਣੀ ਜੀਵਨ ਸ਼ੈਲੀ ਸੁਧਾਰਨ ਅਤੇ ਲੋੜ ਪੈਣ 'ਤੇ ਆਯੂਰਵੈਦਿਕ, ਹੋਮਿਓਪੈਥਿਕ ਇਲਾਜ ਕਰਵਾਉਣ ਲਈ ਵੀ ਪ੍ਰੇਰਿਆ¢ ਡਾਕਟਰੀ ਟੀਮ ਨੇ ਦਿਲ ਦੇ ਮਰੀਜ਼ਾਂ ਨੂੰ ਖ਼ਾਸ ਆਯੂਰਵੈਦਿਕ ਕਾੜ੍ਹੇ ਵੀ ਪਿਆਏ ਗਏ¢ ਇਲਾਜ ਲਈ ਮੁਫ਼ਤ ਨਾੜੀ ਪ੍ਰੀਖਿਆ ਅਤੇ ਪੰਚਕਰਮਾ ਵਿਧੀ ਵੀ ਅਪਨਾਈ ਗਈ¢ ਕੈਂਪ ਵਿਚ ਆਯੂਰਵੈਦਿਕ ਵਿਭਾਗ ਵਲੋਂ ਡਾ. ਸੰਦੀਪ ਸਿੰਘ ਰਾਮਪੁਰਾ ਤੋਂ ਇਲਾਵਾ, ਡਾ. ਯੋਗੇਸ਼ ਗੋਇਲ ਆਲੀਕੇ, ਡਾ. ਮਨਪ੍ਰੀਤ ਕੌਰ ਨਾਥਪੁਰਾ, ਉਪ ਵੈਦ ਜਗਜੀਤ ਸਿੰਘ ਬਠਿੰਡਾ, ਉਪ ਵੈਦ ਸੋਨੀਆ ਮੈਡਮ ਭਾਈਰੂਪਾ, ਹੋਮਿਓਪੈਥੀ ਵਿਭਾਗ ਵਲੋਂ ਡਾ. ਪਰਮਜੀਤ ਕੌਰ ਫੂਲ, ਡਾ. ਆਂਚਲ ਮਿਸ਼ਰਾ ਤਲਵੰਡੀ ਸਾਬੋ, ਡਿਸਪੈਂਸਰ ਜਾਣਕੀ ਦਾਸ ਭੁੱਚੋ, ਡਿਸਪੈਂਸਰ ਖੁਸ਼ਵਿੰਦਰਪਾਲ ਗੋਇਲ ਰਾਮਪੁਰਾ ਨੇ ਆਪਣੀ ਡਿਊਟੀ ਬਾਖ਼ੂਬੀ ਨਿਭਾਈ¢ ਇਸ ਮੌਕੇ ਆਪ ਪਾਰਟੀ ਦੇ ਆਗੂ ਰੌਬੀ ਬਰਾੜ, ਵਪਾਰ ਵਿੰਗ ਦੇ ਕੋਆਰਡੀਨੇਟਰ ਬਿਕਰਮਜੀਤ ਬਿੱਕਾ ਸਿੰਗਲਾ ਸਮੇਤ ਵਿਧਾਇਕ ਸਿੱਧੂ ਦੀ ਪੂਰੀ ਟੀਮ ਹਾਜ਼ਰ ਰਹੀ¢