ਸੰਗਤ ਮੰਡੀ, 13 ਫਰਵਰੀ (ਸੁਖਤੇਜ ਧਾਲੀਵਾਲ): ਰਾਸ਼ਟਰੀ ਮਹਿਲਾ ਦਿਵਸ ਭਾਰਤ ਵਿਚ ਹਰ ਸਾਲ 13 ਫਰਵਰੀ ਨੂੰ ਮਨਾਇਆ ਜਾਂਦਾ ਹੈ¢ ਇਹ ਦਿਨ ਮਹਾਨ ਕਵਿੱਤਰੀ ਅਤੇ ਸੁਤੰਤਰਤਾ ਸੈਨਾਨੀ ਸਰੋਜਨੀ ਨਾਇਡੂ ਦੇ ਜਨਮ ਦਿਨ 13 ਫਰਵਰੀ 1879 ਨੂੰ ਹੈਦਰਾਬਾਦ ਵਿਚ ਹੋਇਆ ਦੇ ਰੂਪ ਵਿਚ ਮਨਾਇਆ ਜਾਂਦਾ ਹੈ¢ ਜਿਨ੍ਹਾਂ ਨੂੰ ਉਨ੍ਹਾਂ ਦੀਆਂ ਕਵਿਤਾਵਾਂ ਲਈ ਭਾਰਤ ਦੀ ਕੋਕਿਲਾ ਕਿਹਾ ਜਾਂਦਾ ਹੈ¢ ਸਰੋਜਨੀ ਨਾਇਡੂ ਨੇ ਔਰਤਾਂ ਦੀ ਸਿੱਖਿਆ ਅਤੇ ਸਮਾਜਿਕ ਸੁਧਾਰਾਂ ਲਈ ਆਵਾਜ਼ ਉਠਾਈ ਜਿਸ ਕਰਕੇ ਉਨ੍ਹਾਂ ਦੇ ਜਨਮ ਦਿਨ ਨੂੰ ਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ¢ ਇਹ ਦਿਨ ਮਹਿਲਾ ਸ਼ਕਤੀਕਰਨ ਅਤੇ ਸਮਾਜ ਵਿਚ ਔਰਤਾਂ ਦੇ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਸਮਰਪਿਤ ਹੈ¢ ਪਿ੍ੰਸੀਪਲ ਡਾਕਟਰ ਬਿਮਲ ਸ਼ਰਮਾ ਨੇ ਦੱਸਿਆ ਕਿ ਉਹ ਇੱਕ ਪ੍ਰਮੁੱਖ ਭਾਰਤੀ ਆਜ਼ਾਦੀ ਘੁਲਾਟੀਏ ਸਨ ਅਤੇ ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਨਾਲ ਕੰਮ ਕੀਤਾ¢ ਉਨ੍ਹਾਂ ਨੇ ਸਿਵਲ ਨਾ ਫਰਮਾਨੀ ਅੰਦੋਲਨ ਅਤੇ ਭਾਰਤ ਛੱਡੋ ਅੰਦੋਲਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ¢ ਆਜ਼ਾਦੀ ਤੋਂ ਬਾਅਦ ਉਹ ਯੂਨਾਈਟਿਡ ਪ੍ਰੋਵਿੰਸ (ਹੁਣ ਉੱਤਰ ਪ੍ਰਦੇਸ਼) ਦੀ ਪਹਿਲੀ ਮਹਿਲਾ ਗਵਰਨਰ ਬਣੀ ਜੋ ਔਰਤਾਂ ਦੀ ਯੋਗਤਾ ਦਾ ਪ੍ਰਤੀਕ ਹੈ¢ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਔਰਤਾਂ ਦੇ ਹੱਕਾਂ, ਸਿੱਖਿਆ ਅਤੇ ਸ਼ਕਤੀਕਰਨ ਲਈ ਕੀਤੇ ਕੰਮਾਂ ਨੂੰ ਯਾਦ ਕਰਨਾ ਹੈ¢ ਇਹ ਦਿਨ ਔਰਤਾਂ ਦੀਆਂ ਪ੍ਰਾਪਤੀਆਂ, ਹਿੰਮਤ ਅਤੇ ਸਮਾਜਿਕ ਤਬਦੀਲੀ ਵਿਚ ਉਨ੍ਹਾਂ ਦੀ ਭੂਮਿਕਾ ਦਾ ਸਨਮਾਨ ਕਰਦਾ ਹੈ¢ ਇਸ ਤੋਂ ਇਲਾਵਾ ਇਹ ਦਿਨ ਔਰਤਾਂ ਦੇ ਹੱਕਾਂ, ਸਮਾਨਤਾ ਅਤੇ ਲਿੰਗ ਭੇਦ ਭਾਵ ਨੂੰ ਖ਼ਤਮ ਕਰਨ 'ਤੇ ਵੀ ਜ਼ੋਰ ਦਿੰਦਾ ਹੈ¢ ਇਹ ਦਿਵਸ ਸਮਾਜ ਵਿਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਸਮਝਣ, ਸਿੱਖਿਆ ਅਤੇ ਨੌਕਰੀ ਦੇ ਬਰਾਬਰ ਮੌਕੇ ਦੇਣ 'ਤੇ ਵੀ ਜ਼ੋਰ ਦਿੰਦਾ ਹੈ¢ ਔਰਤਾਂ ਦੇ ਖ਼ਿਲਾਫ਼ ਹਿੰਸਾ ਨੂੰ ਰੋਕਣ ਅਤੇ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕਤਾ ਫੈਲਾਉਣਾ ਇਸ ਦਿਨ ਦਾ ਮੁੱਖ ਉਦੇਸ਼ ਹੈ¢ ਡਾਕਟਰ ਸ਼ਰਮਾ ਨੇ ਕਿਹਾ ਕਿ ਸਰੋਜਨੀ ਨਾਇਡੂ ਦਾ ਜੀਵਨ ਅੱਜ ਦੀਆਂ ਔਰਤਾਂ ਲਈ ਇਕ ਵੱਡੀ ਪ੍ਰੇਰਣਾ ਹੈ ਜੋ ਸਿੱਖਿਆ ਅਤੇ ਸਿਆਸੀ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਦਾ ਹੈ¢