23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਕੋਟਸ਼ਮੀਰ ਦੇ ਬਿੰਦਰ ਨੇ ਕੰਬਾਈਨ ਦਾ 2 ਕੁਇੰਟਲ ਭਾਰਾ ਟਾਇਰ ਚੁੱਕ ਕੇ ਕਰਵਾਈ ਬੱਲੇ-ਬੱਲੇ

ਅਜੀਤ ਡੈਸਕ 16-02-2026
ਕੋਟਫੱਤਾ, 15 ਫਰਵਰੀ (ਰਣਜੀਤ ਸਿੰਘ ਬੁੱਟਰ): ਇੰਟਰਨੈਸ਼ਨਲ ਖੇਤੀਬਾੜੀ ਮੇਲਾ ਜੋ ਪਿਛਲੇ ਦਿਨੀਂ ਲੁਧਿਆਣਾ ਜ਼ਿਲ੍ਹੇ ਦੇ ਸਾਹਨੇਵਾਲ ਵਿਖੇ ਲਗਾਇਆ ਗਿਆ ਸੀ ਤੇ ਪਹੁੰਚੇ ਕੋਟਸ਼ਮੀਰ ਦੇ ਹਰਵਿੰਦਰ ਸਿੰਘ ਉਰਫ਼ ਬਿੰਦਰ ਮੀਨੇਕਾ ਪੁੱਤਰ ਮਲਕੀਤ ਸਿੰਘ ਨੇ ਮੇਲੇ 'ਤੇ ਲੱਗੀ ਇਕ ਪ੍ਰਦਰਸ਼ਨੀ ਵਿਚ ਦੋ ਕੁਇੰਟਲ ਭਾਰਾ ਕੰਬਾਈਨ ਦਾ ਟਾਇਰ ਜਿਸ ਨੂੰ 8 ਫੁੱਟ ਉੱਚਾ ਚੁੱਕਣਾ ਸੀ, ਚੁੱਕ ਕੇ ਸਭ ਨੂੰ ਹੈਰਾਨ ਕਰ ਦਿੱਤਾ | ਬਿੰਦਰ ਦੇ ਭਰਾ ਸੁਖਪਾਲ ਸਿੰਘ ਸਿੱਧੂ ਅਤੇ ਚਚੇਰੇ ਭਰਾ ਪਰਗਟ ਸਿੰਘ ਮੀਨੇਕੇ ਨੇ ਦੱਸਿਆ ਕਿ ਇਸ ਖੇਤੀਬਾੜੀ ਮੇਲੇ ਵਿਚ 250 ਤੋਂ ਲੈ ਕੇ 300 ਤੱਕ ਇੰਟਰਨੈਸ਼ਨਲ ਕੰਪਨੀਆਂ ਪਹੁੰਚੀਆਂ ਹੋਈਆਂ ਸਨ ਤੇ ਬਹੁਤ ਸਾਰੇ ਨੌਜਵਾਨਾਂ ਨੇ ਇਸ ਟਾਇਰ 'ਤੇ ਆਪਣੀ ਜੋਰ ਅਜਮਾਇਸ਼ ਕੀਤੀ, ਪਰ ਕੋਈ ਵੀ ਛੇ ਫੁੱਟ ਤੋਂ ਵੱਧ ਟਾਇਰ ਨੂੰ ਉੱਚਾ ਨਹੀਂ ਚੁੱਕ ਸਕਿਆ ਤੇ ਹਰਵਿੰਦਰ ਨੇ ਕੰਬਾਈਨ ਦੇ ਟਾਇਰ ਨੂੰ 8 ਫੁੱਟ ਉੱਚਾ ਚੁੱਕ ਕੇ ਸਭ ਨੂੰ ਹੈਰਾਨ ਕਰ ਦਿੱਤਾ | ਵਰਨਣਯੋਗ ਹੈ ਕਿ ਨੌਜਵਾਨ ਹਰਵਿੰਦਰ ਸਿੰਘ ਪਿਛਲੇ 10 ਸਾਲ ਤੋਂ ਲਗਾਤਾਰ ਜਿੰਮ ਜਾ ਰਿਹਾ ਹੈ |
ਪਿਛਲੀ ਖ਼ਬਰ ਸਰਕਾਰੀ ਸਕੂਲ ਮਹਿਮਾ ਸਰਜਾ ਵਿਖੇ ਅਥਲੈਟਿਕਸ ਖੇਡ ਮੁਕਾਬਲੇ ਕਰਵਾਏ ਅਗਲੀ ਖ਼ਬਰ ਮੌੜ ਬੰਬ ਕਾਂਡ ਸੰਬੰਧੀ ਸਰਕਾਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰੇ- ਮਨਿੰਦਰ ਸਿੰਘ ਸੇਖੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।