23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਸਰਕਾਰੀ ਹਸਪਤਾਲ ਵਲੋਂ ਮੌਤ ਤੋਂ ਪਹਿਲਾਂ ਹੀ ਮੌਤ ਦਾ ਸਰਟੀਫਿਕੇਟ ਕੀਤਾ ਜਾਰੀ

ਅਜੀਤ ਡੈਸਕ 16-02-2026
ਸੰਗਤ ਮੰਡੀ, 15 ਫਰਵਰੀ (ਅੰਮਿ੍ਤਪਾਲ ਸ਼ਰਮਾ)- ਸੰਗਤ ਮੰਡੀ ਦੇ ਸਰਕਾਰੀ ਹਸਪਤਾਲ ਵਲੋਂ ਇਕ ਔਰਤ ਦੀ ਮੌਤ ਤੋਂ ਇਕ ਹਫ਼ਤਾ ਪਹਿਲਾਂ ਹੀ ਉਸ ਦੀ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪਿੰਡ ਸੰਗਤ ਕਲਾਂ ਵਾਸੀ ਗੁਰਲਾਲ ਸਿੰਘ ਪੁੱਤਰ ਬੰਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਗੁਰਮੀਤ ਕੌਰ ਦੀ ਮੌਤ ਬੀਤੀ 25 ਜਨਵਰੀ ਨੂੰ ਅਚਾਨਕ ਹੋ ਗਈ, ਜਿਸ ਦੇ ਨਾਮ 'ਤੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਘਰ ਬਣਾਉਣ ਲਈ ਲਾਭਪਾਤਰੀ ਫਾਰਮ ਭਰੇ ਸਨ, ਜਿਸ ਦੀ ਪਹਿਲੀ ਕਿਸਤ ਦੇ ਤੌਰ 'ਤੇ ਉਨ੍ਹਾਂ ਦੇ ਪਰਿਵਾਰ ਨੂੰ ਬੈਂਕ ਵਲੋਂ 25 ਹਜ਼ਾਰ ਰੁਪਏ ਦੀ ਰਕਮ ਮਿਲ ਚੁੱਕੀ ਹੈ ਪ੍ਰੰਤੂ ਗੁਰਮੀਤ ਕੌਰ ਦੀ ਮੌਤ ਹੋਣ ਕਾਰਨ ਬੈਂਕ ਵੱਲੋਂ ਉਸ ਦੀ ਮੌਤ ਦਾ ਸਰਟੀਫਿਕੇਟ ਮੰਗਿਆ ਜਾ ਰਿਹਾ ਸੀ, ਤਾਂ ਜੋ ਬਾਕੀ ਦੀ ਰਕਮ ਪਰਿਵਾਰ ਦੇ ਖਾਤੇ 'ਚ ਪਾਈ ਜਾ ਸਕੇ | ਉਨ੍ਹਾਂ ਦੱਸਿਆ ਕਿ ਮੌਤ ਦਾ ਸਰਟੀਫਿਕੇਟ ਹਾਸਿਲ ਕਰਨ ਲਈ ਉਨ੍ਹਾਂ ਸਰਕਾਰੀ ਹਸਪਤਾਲ ਸੰਗਤ ਵਿਖੇ ਅਰਜੀ ਦਿੱਤੀ ਗਈ ਤਾਂ ਪਰਿਵਾਰ ਨੂੰ ਗੁਰਮੀਤ ਕੌਰ ਦੀ ਮੌਤ ਦਾ ਸਰਟੀਫਿਕੇਟ 17 ਜਨਵਰੀ ਦਾ ਜਾਰੀ ਕਰ ਦਿੱਤਾ ਗਿਆ | ਪਰਿਵਾਰ ਦਾ ਕੋਈ ਵੀ ਮੈਂਬਰ ਪੜਿ੍ਹਆ ਨਾ ਹੋਣ ਕਾਰਨ ਜਦੋਂ ਬੈਂਕ 'ਚ ਜਾ ਕੇ ਉਨ੍ਹਾਂ ਸਰਟੀਫਿਕੇਟ ਦਿਖਾਇਆ ਤਾਂ ਬੈਂਕ ਮੁਲਾਜ਼ਮਾਂ ਕੋਲ ਪਹਿਲਾਂ ਹੀ ਉਹ 25 ਜਨਵਰੀ ਨੂੰ ਮੌਤ ਹੋਣ ਬਾਰੇ ਦੱਸ ਕੇ ਗਏ ਸਨ | ਪਰਿਵਾਰਕ ਮੈਂਬਰ ਸਮਾਜਸੇਵੀ ਬਲਵੀਰ ਸਿੰਘ ਬੀਰਾ ਨੂੰ ਨਾਲ ਲੈ ਕੇ ਜਦੋਂ ਦੁਬਾਰਾ ਹਸਪਤਾਲ ਪੱੁਜੇ ਤਾਂ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਤੋਂ ਲਿਖਾ ਕੇ ਲਿਆਉਣ ਲਈ ਕਿਹਾ ਗਿਆ, ਤਾਂ ਜੋ ਦਰੁਸਤ ਕਰਕੇ ਸਰਟੀਫਿਕੇਟ ਬਣਾਇਆ ਜਾ ਸਕੇ | ਸਮਾਜ ਸੇਵੀ ਬਲਵੀਰ ਸਿੰਘ ਬੀਰਾ ਨੇ ਕਿਹਾ ਕਿ ਸਰਕਾਰੀ ਹਸਪਤਾਲ ਦੇ ਕਰਮਚਾਰੀਆਂ ਦੀ ਅਣਗਹਿਲੀ ਕਾਰਨ ਗੁਰਲਾਲ ਸਿੰਘ ਦੇ ਪਰਿਵਾਰ ਨੂੰ ਕਈ ਦਿਨ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਅਮਲੇ ਦੇ ਡਿਊਟੀ ਦੌਰਾਨ ਵੀ ਮੋਬਾਇਲ ਫੋਨਾਂ 'ਤੇ ਰੁੱਝੇ ਰਹਿੰਦੇ ਹੋਣ ਕਾਰਨ ਹੁੰਦੀਆਂ ਅਜਿਹੀਆਂ ਗਲਤੀਆਂ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ |
ਪਿਛਲੀ ਖ਼ਬਰ ਰਾਜ ਪੱਧਰ ਖੇਡਾਂ 'ਚ ਸੋਨ ਤਗਮਾ ਹਾਸਿਲ ਕਰ ਕੇ ਨਾਮਦੇਵ ਸਿੰਘ ਨੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਅਗਲੀ ਖ਼ਬਰ ਬੁਰਜ ਮਹਿਮਾ ਨਰਸਿੰਗ ਕਾਲਜ ਏ.ਐਨ.ਐਮ (2) ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।