ਭਗਤਾ ਭਾਈਕਾ, 15 ਫਰਵਰੀ (ਸੁਖਪਾਲ ਸਿੰਘ ਸੋਨੀ)- ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਖੇਡ ਪੱਧਰ ਵਿੱਚ ਆਪਣਾ ਨਾਂਅ ਉਚਾਈਆਂ 'ਤੇ ਲਿਜਾ ਰਿਹਾ ਹੈ ¢ ਬਠਿੰਡਾ ਦੀ ਫੁੱਟਬਾਲ ਟੀਮ 'ਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦਾ ਵਿਦਿਆਰਥੀ ਨਾਮਦੇਵ ਸਿੰਘ (ਜਮਾਤ ਚÏਥੀ ਲਿੱਲੀ) ਨੇ (ਅੰਡਰ-11) ਦੀ ਫੁੱਟਬਾਲ ਟੀਮ ਵਿਚ ਰਾਜ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਿਲ ਕੀਤਾ ¢ ਭਗਤਾ ਭਾਈਕਾ ਵਿਖੇ ਕਲਸਟਰ ਲੈਵਲ ਦੀਆਂ ਖੇਡਾਂ, ਤਲਵੰਡੀ ਸਾਬੋ ਵਿਖੇ ਹੋਈਆਂ ਜ਼ਿਲ੍ਹਾ ਪੱਧਰ ਦੀਆਂ ਖੇਡਾਂ ਵਿਚ ਫੁੱਟਬਾਲ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ¢ ਆਕਲੀਆ ਜਲਾਲ ਵਿਖੇ ਸਿਲੈੱਕਸ਼ਨ ਕੈਂਪ 'ਚ ਸਕੂਲ ਦੇ ਵਿਦਿਆਰਥੀ ਨਾਮਦੇਵ ਸਿੰਘ ਦੀ ਫੁੱਟਬਾਲ ਖਿਡਾਰੀ ਵਜੋਂ ਚੋਣ ਹੋਈ ¢ ਲੁਧਿਆਣਾ ਵਿਖੇ ਹੋਈਆਂ ਸਟੇਟ ਪੰਜਾਬ ਦੀਆਂ ਖੇਡਾਂ ਜੋ ਵਿਚ ਬਠਿੰਡਾ ਫੁੱਟਬਾਲ ਦੀ ਟੀਮ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਅੰਡਰ 11 ਫੁੱਟਬਾਲ ਦੀ ਟੀਮ ਨੇ ਸਾਰੇ ਜ਼ਿਲਿ੍ਹਆਂ ਨੂੰ ਹਰਾ ਕੇ ਬਠਿੰਡਾ ਜ਼ਿਲੇ੍ਹ ਨੇ ਗੋਲਡ ਮੈਡਲ ਹਾਸਲ ਕੀਤਾ¢ ਨਾਮਦੇਵ ਸਿੰਘ ਦੀ ਇਸ ਵੱਡੀ ਕਾਮਯਾਬੀ 'ਤੇ ਸਕੂਲ ਦੇ ਪਿ੍ੰਸੀਪਲ ਗੁਰਿੰਦਰ ਕੌਰ ਨੇ ਉਸ ਨੂੰ ਵਧਾਈ ਦਿੱਤੀ ¢ ਸਕੂਲ ਦੇ ਡੀ.ਪੀ ਅਧਿਆਪਕ ਸ਼ਮਸ਼ੇਰ ਸਿੰਘ, ਅੰਮਿ੍ਤਪਾਲ ਕÏਰ ਅਤੇ ਕੋਚ ਆਕਾਸ਼ਦੀਪ ਸਿੰਘ ਦੀ ਮਿਹਨਤ ਅਤੇ ਮਾਰਗਦਰਸ਼ਨ ਦੀ ਵੀ ਪ੍ਰਸ਼ੰਸਾ ਕੀਤੀ ¢ ਨਾਮਦੇਵ ਸਿੰਘ ਦੇ ਪਿਤਾ ਬਰਿੰਦਰ ਸਿੰਘ ਅਤੇ ਮਾਤਾ ਛਿੰਦਰਪਾਲ ਕÏਰ ਨੇ ਆਪਣੇ ਪੁੱਤਰ ਦੀ ਇਸ ਉਪਲਬਧੀ 'ਤੇ ਖ਼ੁਸ਼ੀ ਪ੍ਰਗਟਾਈ ਅਤੇ ਪਿ੍ੰਸੀਪਲ ਮੈਡਮ ਗੁਰਿੰਦਰ ਕੌਰ, ਡੀ.ਪੀ. ਅਧਿਆਪਕ, ਕੋਚ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ¢