ਭਗਤਾ ਭਾਈਕਾ, 15 ਫਰਵਰੀ (ਸੁਖਪਾਲ ਸਿੰਘ ਸੋਨੀ)- ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿਖੇ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ ¢ ਅਥਲੈਟਿਕ ਮੀਟ ਪਿ੍ੰਸੀਪਲ ਗੁਰਿੰਦਰ ਕÏਰ ਦੀ ਯੋਗ ਰਹਿਨੁਮਾਈ ਹੇਠ ਨਾਲ ਸੰਪੰਨ ਹੋਈ ¢ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਅਥਲੈਟਿਕ ਮੀਟ ਦਾ ਉਦਘਾਟਨ ਰੰਗ-ਬਿਰੰਗੇ ਗੁਬਾਰੇ ਅਸਮਾਨ ਵਿਚ ਛੱਡ ਕੇ ਕੀਤਾ ¢ ਵਿਦਿਆਰਥੀਆਂ ਵੱਲੋਂ ਬੜਾ ਹੀ ਪ੍ਰਭਾਵਸ਼ਾਲੀ ਮਾਰਚ ਪਾਸਟ ਦÏਰਾਨ ਸਕੂਲ ਦੇ ਚਾਰ ਹਾਊਸ, ਭਗਤ ਸਿੰਘ ਹਾਊਸ, ਗਿਆਨੀ ਦਿੱਤ ਸਿੰਘ ਹਾਊਸ, ਕਰਤਾਰ ਸਿੰਘ ਹਾਊਸ ਅਤੇ ਉਦਮ ਸਿੰਘ ਹਾਊਸ ਦੇ ਵਿਦਿਆਰਥੀਆਂ ਅਤੇ ਹਾਊਸ ਇੰਚਾਰਜ ਅਤੇ ਸਮੂਹ ਅਧਿਆਪਕਾਂ ਨੇ ਬੇਮਿਸਾਲ ਅਨੁਸ਼ਾਸਨ, ਏਕਤਾ ਅਤੇ ਆਤਮ-ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ¢ ਖੇਡ ਕਪਤਾਨ ਪ੍ਰਨੀਤ ਕÏਰ, ਜੋ ਦੋ ਵਾਰ ਰਾਸ਼ਟਰੀ ਪੱਧਰ ਦੀ ਹਾਕੀ ਅਤੇ ਸ਼ਾਟਪੁੱਟ ਖਿਡਾਰਨ ਰਹਿ ਚੁੱਕੀ ਹੈ, ਨੇ ਹੱਥ ਵਿਚ ਮਸ਼ਾਲ ਫੜ ਕੇ ਦÏੜ ਲਗਾਈ ¢ ਉਸ ਤੋਂ ਬਾਅਦ ਮਸ਼ਾਲ ਅਰਮਾਨ ਸਿੰਘ ਬਾਠ (ਰਾਜ ਪੱਧਰ ਸ਼ਾਟਪੁੱਟ), ਕੋਮਲਪ੍ਰੀਤ ਕÏਰ (ਰਾਜ ਪੱਧਰ ਕਰਾਟੇ) ਅਤੇ ਸ਼ਹਬਾਜਪ੍ਰੀਤ ਸਿੰਘ (ਰਾਜ ਪੱਧਰ ਫੈਂਸਿੰਗ) ਨੂੰ ਸੌਂਪੀ ਗਈ ¢ ਸੰਗੀਤ ਅਧਿਆਪਕ ਸੁਖਜਿੰਦਰ ਸਿੰਘ ਅਤੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਗਿਆ ¢ ਇਸ ਮÏਕੇ ਰਾਜ ਪੱਧਰ ਤੱਕ ਖੇਡੇ ਹਾਕੀ ਦੇ ਵਿਦਿਆਰਥੀਆਂ ਹਰਜਿੰਦਰ ਸਿੰਘ, ਗੁਰਮਤ ਸਿੰਘ, ਮਨਜੋਤ ਸਿੰਘ, ਸੁਖਮਨਦੀਪ ਸਿੰਘ ,ਭਵਨੀਤ ਸਿੰਘ, ਅਰਮਾਨਦੀਪ ਸਿੰਘ, ਅਰਮਾਨਦੀਪ ਸਿੰਘ ਬਾਠ, ਅਰਮਾਨਦੀਪ ਸਿੰਘ ਬਰਾੜ, ਗੁਰਨੂਰਪ੍ਰੀਤ ਸਿੰਘ , ਮਨਵੀਰ ਦਾਸ ਰੱਸਾਕਸ਼ੀ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ¢ ਫੈਂਸਿੰਗ ਖਿਡਾਰੀ ਸ਼ਹਿਬਾਜ ਪ੍ਰੀਤ ਸਿੰਘ ਨੂੰ ਵਿਸ਼ੇਸ਼ ਤÏਰ 'ਤੇ ਸਨਮਾਨਿਤ ਕੀਤਾ ਗਿਆ¢ ਰਾਜ ਪੱਧਰ ਦੀ ਖਿਡਾਰਨ ਕੋਮਲਪ੍ਰੀਤ ਕÏਰ ਕਰਾਟੇ ਦੀ ਵਿਦਿਆਰਥਣ ਨੂੰ ਸਨਮਾਨਿਤ ਕੀਤਾ ¢ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ ¢ 30 ਮੀਟਰ, 100 ਮੀਟਰ, 200 ਮੀਟਰ ਅਤੇ 400 ਮੀਟਰ ਦÏੜਾਂ ਕਰਵਾਈਆਂ ਗਈਆਂ¢ ਇਸ ਤੋਂ ਇਲਾਵਾ ਸ਼ਾਟਪੁੱਟ (ਅੰਡਰ 14, 17 ਅਤੇ 19 ਲੜਕੇ-ਲੜਕੀਆਂ) ਅਤੇ ਲੰਮੀ ਛਾਲ ਮੁਕਾਬਲੇ ਵੀ ਕਰਵਾਏ ਗਏ¢ ਜੇਤੂ ਖਿਡਾਰੀਆਂ ਨੂੰ ਮੁੱਖ ਮਹਿਮਾਨ ਸਿਕੰਦਰ ਸਿੰਘ ਮਲੂਕਾ ਅਤੇ ਪਿ੍ੰਸੀਪਲ ਗੁਰਿੰਦਰ ਕੌਰ ਵੱਲੋਂ ਤਗਮੇ ਅਤੇ ਇਨਾਮ ਦਿੱਤੇ ਗਏ ਗਏ ¢ ਪਿ੍ੰਸੀਪਲ ਨੇ ਸਾਲਾਨਾ ਰਿਪੋਰਟ ਪੜ੍ਹ ਕੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ¢ ਇਸ ਐਥਲੈਟਿਕ ਮੀਟ ਨੂੰ ਸਫਲ ਬਣਾਉਣ ਵਿੱਚ ਸਕੂਲ ਦੇ ਡੀ.ਪੀ ਅਧਿਆਪਕ ਸ਼ਮਸ਼ੇਰ ਸਿੰਘ, ਅੰਮਿ੍ਤਪਾਲ ਕÏਰ ਅਤੇ ਕੋਚ ਆਕਾਸ਼ਦੀਪ ਸਿੰਘ, ਗੁਰਦੀਪ ਸਿੰਘ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ¢ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮੈਡਮ ਅਮਨਦੀਪ ਕÏਰ ਅਤੇ ਮਿਊਜ਼ਿਕ ਅਧਿਆਪਕ ਸੁਖਜਿੰਦਰ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ¢ ਪਿ੍ੰਸੀਪਲ ਗੁਰਿੰਦਰ ਕÏਰ ਨੇ ਆਏ ਹੋਏ ਮਹਿਮਾਨਾਂ ਮਾਪਿਆਂ ਦਾ ਧੰਨਵਾਦ ਕੀਤਾ ¢ ਇਸ ਸਮੇਂ ਡਾ. ਪ੍ਰਨੀਤ ਕÏਰ ਦਿਉਲ, ਮਨਜੀਤ ਸਿੰਘ ਧੁੰਨਾ, ਗਗਨਦੀਪ ਸਿੰਘ ਗਰੇਵਾਲ, ਸੁਖਜਿੰਦਰ ਸਿੰਘ ਖ਼ਾਨਦਾਨ, ਗੁਰਜੀਤ ਸਿੰਘ (ਪ੍ਰਧਾਨ), ਬਿਕਰਮ ਸਿੰਘ ਯੂ.ਐਸ.ਏ, ਡਾ. ਸਤਿਗੁਰ ਸਿੰਘ (ਐਸ.ਐਮ .ਸੀ), ਬੂਟਾ ਸਿੰਘ (ਪ੍ਰਧਾਨ), ਬਿਕਰਮਜੀਤ ਸਿੰਘ, ਪੰਚਾਇਤ ਮੈਂਬਰ ਗੁਰਦੇਵ ਸਿੰਘ, ਪੰਚਾਇਤ ਮੈਂਬਰ ਰਾਜਵਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਬੇਅੰਤ ਸਿੰਘ, ਮੇਜਰ ਸਿੰਘ, ਨਿਰਮਲ ਸਿੰਘ, ਦਰਸ਼ਨ ਸਿੰਘ (ਪ੍ਰਧਾਨ), ਅਮਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ¢