23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਬਠਿੰਡਾ ਜ਼ਿਲੇ੍ਹ 'ਚ ਧੂਮ ਧਾਮ ਨਾਲ ਮਨਾਇਆ ਸ਼ਿਵਰਾਤਰੀ ਦਾ ਤਿਉਹਾਰ <br/>

ਅਜੀਤ ਡੈਸਕ 16-02-2026
ਬਠਿੰਡਾ, 15 ਫਰਵਰੀ (ਅਵਤਾਰ ਸਿੰਘ ਕੈਂਥ)- ਬਠਿੰਡਾ ਜ਼ਿਲੇ੍ਹ 'ਚ ਮਹਾਂਸ਼ਿਵਰਾਤਰੀ ਦਾ ਤਿਉਹਾਰ ਬੜੇ ਉਤਸ਼ਾਹ ਤੇ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸ਼ਹਿਰ ਦੇ ਸਾਰੇ ਹੀ ਮੰਦਰਾਂ ਨੂੰ ਫੁੱਲਾਂ ਅਤੇ ਦੀਪ ਮਾਲਾ ਨਾਲ ਸਜਾਇਆ ਗਿਆ ਸੀ | ਇਸ ਮੌਕੇ ਮੰਦਰਾਂ ਵਿਚ ਸ਼ਿਵ ਭਗਤ ਸ਼ਰਧਾਲੂਆਂ ਅਤੇ ਗੰਗਾਜਲ ਲੈ ਕੇ ਪਹੁੰਚੇ ਕਾਵੜੀਆਂ ਵਲੋਂ ਸ਼ਹਿਰ ਦੇ ਆਸ ਪਾਸ ਦੇ ਮੰਦਰਾਂ ਵਿਚ ਜਾ ਕੇ ਸ਼ਿਵਲਿੰਗ ਦਾ ਇਸ਼ਨਾਨ ਅਤੇ ਪੂਜਾ ਅਰਚਨਾ ਕੀਤੀ ਗਈ | ਸ਼ਹਿਰ ਦੇ ਸ਼ਿਵ ਪ੍ਰਚੀਨ ਮੰਦਰਾਂ, ਪਰਮਾਨੰਦ ਧਾਮ, ਕੁਸ਼ਟ ਆਸ਼ਰਮ ਨੇੜੇ ਖੇਡ ਸਟੇਡੀਅਮ, ਪ੍ਰਚੀਨ ਸ਼ਿਵ ਮੰਦਰ ਮੈਹਨਾ ਚੌਕ, ਅੰਨਪੂਰਨਾ ਮੰਦਰ, ਸ਼ਿਵ ਦਰਿਅਮੌਜ ਤੋਂ ਇਲਾਵਾ ਸ਼ਹਿਰ ਦੇ ਹੋਰ ਮੰਦਰਾਂ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਮੌਕੇ ਸ਼ਰਧਾਲੂਆਂ ਵਲੋਂ ਦੁੱਧ, ਫਲਾਂ ਦਾ ਪ੍ਰਸਾਦਿ ਚੜ੍ਹਾਇਆ ਗਿਆ | ਇਸ ਮੌਕੇ ਭਜਨ ਮੰਡਲੀਆਂ ਵਲੋਂ ਸਾਰਾ ਦਿਨ ਸ਼ਿਵ ਭੋਲੇ ਦੇ ਭਜਨਾਂ ਦਾ ਗੁਣਗਾਣ ਹੁੰਦਾ ਰਿਹਾ | ਇਸ ਮੌਕੇ ਸ਼ਰਧਾਲੂਆਂ ਵਲੋਂ ਭੰਗ ਦਾ ਪ੍ਰਸਾਦਿ, ਪਕੌੜੇ, ਪੂਰੀਆਂ ਆਦਿ ਦੇ ਲੰਗਰ ਲਗਾਏ ਗਏ | ਮੰਦਰਾਂ ਵਿਚ ਸ਼ਿਵ ਪ੍ਰਸਾਦਿ ਭੰਗ ਪੀ ਕੇ ਸ਼ਰਧਾਲੂਆਂ ਨੇ 'ਹਰ ਹਰ ਗੰਗੇ, ਹਰ ਹਰ ਮਹਾਂਦੇਵ, ਬੋਲੇ ਸ਼ੰਕਰ ਭਗਵਾਨ ਦੀ ਜੈ' ਦੇ ਜੈਕਾਰੇ ਲਗਾਏ | ਇਸ ਮੌਕੇ ਵੱਖ-ਵੱਖ ਸਿਆਸੀ, ਧਾਰਮਿਕ ਆਗੂਆਂ ਨੇ ਵੀ ਸ਼ਮੂਲੀਅਤ ਕਰਦਿਆਂ ਸ਼ਰਧਾ ਨਾਲ ਮੰਦਰਾਂ 'ਚ ਹਾਜ਼ਰੀ ਭਰੀ | ਇਸ ਮੌਕੇ ਗੰਗਾਜਲ ਲੈ ਕੇ ਪਹੁੰਚੇ ਕਾਵੜੀਆਂ ਦਾ ਵੀ ਸ਼ਹਿਰ 'ਚ ਸ਼ਿਵ ਭਗਤਾਂ ਵਲੋਂ ਸ਼ੋਭਾ ਯਾਤਰਾ ਦੌਰਾਨ ਭਰਪੂਰ ਸਵਾਗਤ ਕੀਤਾ |

ਪਿਛਲੀ ਖ਼ਬਰ ਪੁਲਿਸ ਦੀ ਵਰਦੀ ਪਾ ਕੇ ਲੋਕਾਂ ਨੂੰ ਡਰਾਉਣ ਵਾਲਾ ਵਿਅਕਤੀ ਗਿ੍ਫ਼ਤਾਰ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ 'ਚ ਇਕ ਰੋਜ਼ਾ ਅਥਲੈਟਿਕ ਮੀਟ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।