ਲਹਿਰਾ ਮੁਹੱਬਤ, 15 ਫਰਵਰੀ (ਸੁਖਪਾਲ ਸਿੰਘ ਸੁੱਖੀ)- ਸਰਾਫ਼ ਐਜੂਬਿਕਨ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ ਦੀਆਂ ਵਿਦਿਆਰਥਣਾਂ ਨੇ ਖੇਲੋ ਇੰਡੀਆ ਮਹਿਲਾ 2025-26 ਦੇ ਅਧੀਨ ਕਰਵਾਏ ਅਸ਼ਮਿਤਾ ਸਪੈਕਟਰਾ ਸਿਟੀ ਲੀਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਫਲਤਾ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸੀਨੀਅਰ ਗਰਲਜ਼ ਟੀਮ ਨੇ ਬਿਹਤਰੀਨ ਖੇਡ ਕੁਸ਼ਲਤਾ, ਅਨੁਸ਼ਾਸਨ ਅਤੇ ਟੀਮ ਭਾਵਨਾ ਦਾ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ | ਇਸ ਦੇ ਨਾਲ ਹੀ ਸਬ-ਜੂਨੀਅਰ ਗਰਲਜ਼ ਟੀਮ ਨੇ ਵੀ ਸਖ਼ਤ ਮਿਹਨਤ ਅਤੇ ਆਤਮ-ਵਿਸ਼ਵਾਸ ਦੇ ਬਲਬੂਤੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦੀਆਂ ਉਪਲਬਧੀਆਂ ਵਿਚ ਇਕ ਹੋਰ ਸੁਨਹਿਰਾ ਅਧਿਆਇ ਜੋੜਿਆ | ਇਸ ਮੌਕੇ ਸਕੂਲ ਦੇ ਉਪ-ਚੇਅਰਮੈਨ ਅਮਿਤ ਸਰਾਫ਼ ਨੇ ਖਿਡਾਰਨ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੀਆਂ ਧੀਆਂ ਅੱਜ ਹਰ ਖੇਤਰ ਵਿਚ ਆਪਣੀ ਪ੍ਰਤਿਭਾ ਨਾਲ ਨਵੀਆਂ ਉਚਾਈਆਂ ਛੂਹ ਰਹੀਆਂ ਹਨ | ਖੇਡਾਂ ਨਾ ਸਿਰਫ਼ ਸ਼ਰੀਰਕ ਵਿਕਾਸ ਦਾ ਸਾਧਨ ਹਨ, ਸਗੋਂ ਇਹ ਆਤਮ-ਵਿਸ਼ਵਾਸ, ਨੇਤਿ੍ਤਵ ਯੋਗਤਾ ਅਤੇ ਅਨੁਸ਼ਾਸਨ ਵੀ ਸਿਖਾਉਂਦੀਆਂ ਹਨ |