ਮੰਦਰਾਂ 'ਚ ਮਹਾਂਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ
ਅਜੀਤ ਡੈਸਕ
16-02-2026
ਰਾਮਾਂ ਮੰਡੀ, 15 ਫਰਵਰੀ (ਤਰਸੇਮ ਸਿੰਗਲਾ)- ਬ੍ਰਹਮਲੀਨ ਸੰਤ ਸਵਾਮੀ ਮਹਾਂਦੇਵ ਦੇ ਚੇਲੇ ਸੰਤ ਪ੍ਰਮਾਤਮਾ ਨੰਦ ਦੀ ਅਗਵਾਈ ਹੇਠ ਨਵੇਂ ਬਣੇ ਸਥਾਨਕ ਸ੍ਰੀ ਗਊਸ਼ਾਲਾ ਮੰਦਰ 'ਚ ਸ਼ਾਸਤਰੀ ਦਯਾਨੰਦ ਸੰਗਰੀਆ ਵਾਲੇ ਰਾਹੀਂ ਅੱਜ ਹਵਨ ਯੱਗ ਦੇ ਆਯੋਜਨ ਦੇ ਨਾਲ ਹੀ ਪ੍ਰਾਣ ਪ੍ਰਤਿਸ਼ਠਾ ਪੂਜਾ ਦੀ ਰਸਮ ਸੰਪੰਨ ਹੋਣ ਉਪਰੰਤ ਭਗਵਾਨ ਸ੍ਰੀ ਸ਼ਿਵ ਪਰਿਵਾਰ, ਮਾਂ ਭਗਵਤੀ, ਬਜਰੰਗ ਬਲੀ ਅਤੇ ਸ੍ਰੀ ਰਾਧਾ ਕ੍ਰਿਸ਼ਨ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ¢ ਇਸ ਦੌਰਾਨ ਮੁੱਖ ਯਜਮਾਨਾਂ ਰਾਕੇਸ਼ ਕੁਮਾਰ ਲਿੱਲੀ ਚਾਹ ਵਾਲੇ, ਵਿਸ਼ਨੂੰ ਮਿੱਤਲ, ਅਨੁਰਾਗ ਗੋਇਲ, ਅਰੁਣ ਕੁਮਾਰ ਕਾਦੀ ਚੱਠਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਰੰਪੀ ਸੀਂਗੋ ਪਰਿਵਾਰਾਂ ਸਮੇਤ ਤੋਂ ਇਲਾਵਾ ਸੰਤ ਪ੍ਰਮਾਤਮਾ ਨੰਦ ਵੀ ਆਪਣੀ ਸੰਤ ਮੰਡਲੀ ਦੇ ਨਾਲ ਮÏਜੂਦ ਰਹੇ¢ ਇਸ ਮੌਕੇ ਸੰਤ ਪ੍ਰਮਾਤਮਾ ਨੰਦ ਨੇ ਹਾਜ਼ਰ ਭਗਤਾਂ ਨੂੰ ਪ੍ਰਾਣ ਪ੍ਰਤਿਸ਼ਠਾ ਪੂਜਾ ਦੀ ਰਸਮ ਬਾਰੇ ਦੱਸਿਆ ਕਿ ਦੇਵਤਿਆਂ ਦੀਆਂ ਮੂਰਤੀਆਂ ਦੀ ਪ੍ਰਾਣ ਪ੍ਰਤਿਸ਼ਠਾ ਪੂਜਾ ਤੋਂ ਬਾਅਦ ਉਨ੍ਹਾਂ ਨੂੰ ਪ੍ਰਮਾਤਮਾ ਦਾ ਅਵਤਾਰ ਮੰਨਿਆ ਜਾਂਦਾ ਹੈ ¢ ਇਸ ਰੂਪ 'ਚ ਜ਼ਿਆਦਾਤਰ ਲੋਕਾਂ ਲਈ ਬ੍ਰਹਮ ਭਾਵਨਾ ਅਤੇ ਪਿਆਰ ਵਿਕਸਤ ਕਰਨਾ ਆਸਾਨ ਹੋ ਜਾਂਦਾ ਹੈ ¢ ਦੇਵਤਾ 'ਚ ਨਿਵਾਸ ਕਰਕੇ ਪ੍ਰਮਾਤਮਾ ਭਗਤੀ ਅਤੇ ਸੇਵਾ ਕਰਨ ਦਾ ਮÏਕਾ ਅਤੇ ਆਗਿਆ ਪ੍ਰਦਾਨ ਕਰਦਾ ਹੈ ¢ ਮੂਰਤੀਆਂ ਦੀ ਸਥਾਪਨਾ ਤੋਂ ਬਾਅਦ ਅਤੁੱਟ ਭੰਡਾਰਾ ਵੀ ਲਾਇਆ ਗਿਆ¢ ਇਸ ਮÏਕੇ ਯਜਮਾਨਾਂ ਤੋਂ ਇਲਾਵਾ ਸ੍ਰੀ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਲਹਿਰੀ, ਸਰਪ੍ਰਸਤ ਮਦਨ ਲਾਲ ਲਹਿਰੀ, ਸਕੱਤਰ ਵਿਸ਼ਾਲ ਗੋਇਲ, ਕੈਸ਼ੀਅਰ ਗੋਲਡੀ ਮਹੇਸ਼ਵਰੀ, ਰਵਿੰਦਰ ਕੁਮਾਰ ਪੱਪੀ ਸਹਾਇਕ ਸਕੱਤਰ, ਅਮਰਜੀਤ ਸੁਖਲੱਧੀ, ਐਡਵੋਕੇਟ ਰੋਹਿਤ ਗਰਗ, ਸੁਭਾਸ਼ ਸ਼ਰਮਾ, ਸੁਰਿੰਦਰ ਛਿੰਦਾ ਬਖਤੂ, ਲਵਲੀ ਲਹਿਰੀ, ਮਦਨ ਕੁੱਕੂ, ਵੇਦ ਪ੍ਰਕਾਸ਼ ਗਰੋਵਰ, ਐਡਵੋਕੇਟ ਸੰਜੀਵ ਗੁਪਤਾ ਆਦਿ ਵਿਸ਼ੇਸ਼ ਤÏਰ 'ਤੇ ਹਾਜ਼ਰ ਸਨ¢