29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਬਠਿੰਡਾ 'ਚ ਸ਼ਰੇਆਮ ਚਿੱਟਾ ਵਿਕਣ ਦੀਆਂ ਵੀਡੀਓ ਤੋਂ ਬਾਦ ਹੁਣ ਬੀੜ ਤਲਾਬ ਬਸਤੀ ਵਿਚ ਚਿੱਟਾ ਵੇਚਣ ਦੀ ਵੀਡੀਓ ਵਾਇਰਲ

ਅਜੀਤ ਡੈਸਕ 18-02-2026
ਬਠਿੰਡਾ, 17 ਫਰਵਰੀ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ 'ਚ ਸ਼ਰੇਆਮ ਚਿੱਟਾ ਵਿੱਕਣ ਦੀ ਵੀਡੀਓ ਤੋਂ ਬਾਅਦ ਹੁਣ ਬੀੜ ਤਲਾਬ ਬਸਤੀ 'ਚ ਚਿੱਟਾ ਵੇਚੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ | ਜਿਸ ਕਾਰਨ ਬਠਿੰਡਾ ਪੁਲਿਸ ਦੇ ਨਸ਼ਾ ਵਿਰੋਧੀ ਦਾਅਵੇ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ | ਵੀਡੀਓ 'ਚ ਸ਼ਰੇਆਮ ਤਸਕਰ ਨਸ਼ਾ ਵੇਚਦੇ ਦਿਖਾਈ ਦੇ ਰਹੇ ਹਨ | ਬੀੜ ਤਲਾਬ ਬਸਤੀ ਦੇ ਲੋਕਾਂ ਅਤੇ ਨਸ਼ਾ ਮੁਕਤੀ ਕਮੇਟੀ ਦੇ ਮੈਂਬਰਾਂ ਅਨੁਸਾਰ ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਹੀ ਹਰ ਦਿਨ ਅਜਿਹੇ ਮਾਮਲੇ ਹਮੇਸ਼ਾ ਦੇਖਣ ਨੂੰ ਮਿਲਦੇ ਹਨ | ਦੱਸਣਾ ਬਣਦਾ ਹੈ, ਕਿ ਥਾਣਾ ਸਦਰ ਅਧੀਨ ਪੈਂਦੇ ਇਲਾਕਾ ਬੀੜ ਤਲਾਬ ਬਸਤੀ 'ਚ ਸ਼ਰੇਆਮ ਚਿੱਟਾ ਵੇਚੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ, ਜਿਸ ਨੇ ਪੁਲਿਸ ਦੀ ਢਿੱਲੀ ਕਾਰਵਾਈ 'ਤੇ ਕਈ ਸਵਾਲ ਖੜ੍ਹੇ ਕੀਤੇ ਗਏ ਹਨ | ਮੰਗਲਵਾਰ ਵਾਇਰਲ ਹੋਈ ਵੀਡੀਓ 'ਚ ਮੋਟਰਸਾਈਕਲ ਸਵਾਰ ਨੌਜਵਾਨ ਪਿੰਡ ਬੀੜ ਤਲਾਬ ਬਸਤੀ ਖੇਤਾਂ 'ਚ ਸ਼ਰੇਆਮ ਨਸ਼ੇ ਦੀ ਪੂੜੀਆਂ ਵੇਚਦਾ ਹੋਇਆ ਦਿਖਾਈ ਦੇ ਰਿਹਾ ਹੈ | ਇਸ ਮਾਮਲੇ ਸੰਬੰਧੀ ਬੀੜ ਤਲਾਬ ਬਸਤੀ ਨਸ਼ਾ ਛੁਡਾਊ ਕਮੇਟੀ ਆਗੂ ਵਿਜੇ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਨਸ਼ਾ ਤਸਕਰਾਂ ਦੀਆਂ ਵੀਡੀਓ ਬਣਾ ਕੇ ਸਚਾਈ ਸਾਹਮਣੇ ਲਿਆਉਂਦੇ ਹਨ, ਫਿਰ ਤਸਕਰਾਂ ਵਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਨੁਕਸਾਨ ਪਹੁੰਚਾਇਆ ਜਾਂਦਾ ਹੈ | ਵਿਜੇ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਬੀੜ ਤਲਾਬ ਇਲਾਕੇ 'ਚ ਨਸ਼ਾ ਤਸਕਰਾ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ | ਇਸ ਮਾਮਲੇ ਸੰਬੰਧੀ ਥਾਣਾ ਸਦਰ ਦੇ ਐੱਸ.ਐੱਚ.ਓ ਜਸਵਿੰਦਰ ਸਿੰਘ ਨੇ ਕਿਹਾ ਕਿ ਬੀੜ ਤਲਾਬ ਬਸਤੀ ਦੇ ਵੀਡੀਓ ਵਾਇਰਲ ਮਾਮਲੇ 'ਚ ਉਨ੍ਹਾਂ ਵਲੋਂ ਦੋ ਨੌਜਵਾਨਾਂ ਨੂੰ 6 ਗ੍ਰਾਮ ਚਿੱਟੇ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਯੁੱਧ ਨਸ਼ੇ ਵਿਰੁੱਧ ਅਭਿਆਨ ਤਹਿਤ ਲਗਾਤਾਰ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਸਟੇਟ ਪੱਧਰੀ ਖੇਡਾਂ 'ਚ ਦੂਜਾ ਸਥਾਨ ਲੈਣ ਵਾਲੀ ਖਿਡਾਰਨ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਸੂਬੇ 'ਚ ਅਮਨ-ਕਾਨੂੰਨ ਬਹਾਲ ਰੱਖਣ 'ਚ ਅਸਫ਼ਲ ਮੁੱਖ ਮੰਤਰੀ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦੈ- ਬਘੇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।