29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਬਿਨਾਂ ਡਿਗਰੀ ਘੋੜਿਆਂ ਦਾ ਇਲਾਜ ਕਰਨ ਦੇ ਦੋਸ਼ ਹੇਠ ਇਕ ਨਾਮਜ਼ਦ

ਅਜੀਤ ਡੈਸਕ 18-02-2026
ਰਾਮਾਂ ਮੰਡੀ, 17 ਫਰਵਰੀ (ਤਰਸੇਮ ਸਿੰਗਲਾ)-ਬਿਨਾਂ ਡਿਗਰੀ ਵੈਟਰਨਰੀ ਡਾਕਟਰ ਬਣ ਕੇ ਘੋੜਿਆਂ ਦਾ ਇਲਾਜ ਕਰਨ ਦੇ ਦੋਸ਼ਾਂ ਹੇਠ ਰਾਮਾਂ ਪੁਲਿਸ ਵਲੋਂ ਗੁਰਸੇਵਕ ਸਿੰਘ ਵਾਸੀ ਪਿੰਡ ਬਾਘਾ ਵਿਰੁੱਧ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਵਾਸੀ ਪਿੰਡ ਰਾਮਾਂ ਵਲੋਂ ਕੁਝ ਮਹੀਨੇ ਪਹਿਲਾਂ ਉਕਤ ਗੁਰਸੇਵਕ ਸਿੰਘ ਵਿਰੁੱਧ ਇਕ ਲਿਖਤੀ ਦਰਖਾਸਤ ਐਸ. ਐਸ. ਪੀ. ਬਠਿੰਡਾ ਨੂੰ ਦਿੱਤੀ ਗਈ ਸੀ | ਜਿਸ ਵਿਚ ਅਮਰਜੀਤ ਸਿੰਘ ਨੇ ਦੱਸਿਆ ਸੀ ਕਿ ਉਸ ਦਾ ਇਕ ਸਟੱਡ ਫ਼ਾਰਮ ਹੈ | ਜਿਸ ਵਿਚ ਬਿਮਾਰ ਘੋੜਿਆਂ ਦਾ ਗੁਰਸੇਵਕ ਸਿੰਘ ਨੇ ਇਲਾਜ ਕਰਨ ਦੀ ਆੜ ਹੇਠ ਨੁਕਸਾਨ ਪਹੁੰਚਾਇਆ ਹੈ | ਐਸ ਐਸ ਪੀ ਬਠਿੰਡਾ ਵਲੋਂ ਕਰਵਾਈ ਗਈ ਪੜ੍ਹਤਾਲ ਵਿਚ ਪਸ਼ੂ ਪਾਲਣ ਵਿਭਾਗ ਵਲੋਂ ਸੌਂਪੀ ਗਈ ਪੜ੍ਹਤਾਲੀਆ ਰਿਪੋਰਟ ਅਨੁਸਾਰ ਗੁਰਸੇਵਕ ਸਿੰਘ ਕੋਲ ਪਸ਼ੂ ਧਨ ਦਾ ਇਲਾਜ ਕਰਨ ਦਾ ਕੋਈ ਅਧਿਕਾਰ ਨਹੀਂ ਹੈ | ਜਾਂਚ ਦੇ ਆਧਾਰ 'ਤੇ ਰਾਮਾਂ ਪੁਲਿਸ ਵਲੋਂ ਗੁਰਸੇਵਕ ਸਿੰਘ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਮਾਮਲੇ ਦੀ ਜਾਂਚ ਏ ਐਸ ਆਈ ਗੁਰਤੇਜ ਸਿੰਘ ਕਰ ਰਹੇ ਹਨ | ਮਾਮਲੇ ਵਿਚ ਨਾਮਜ਼ਦ ਗੁਰਸੇਵਕ ਸਿੰਘ ਨੇ ਅਮਰਜੀਤ ਸਿੰਘ ਵਲੋਂ ਲਾਏ ਉਕਤ ਦੋਸ਼ਾਂ ਨੂੰ ਗਲਤ ਦੱਸਿਆ ਹੈ |
ਪਿਛਲੀ ਖ਼ਬਰ ਭਾਈ ਭਗਤਾ ਦੀ ਯਾਦ 'ਚ 23ਵਾਂ ਜੋੜ ਮੇਲਾ ਅੱਜ ਤੋਂ ਅਗਲੀ ਖ਼ਬਰ ਗਲੋਬਲ ਡਿਸਕਵਰੀ ਸਕੂਲ ਦੇ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆਵਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।