ਰਾਮਾਂ ਮੰਡੀ, 17 ਫਰਵਰੀ (ਤਰਸੇਮ ਸਿੰਗਲਾ): ਗੁਰੂ ਗੋਬਿੰਦ ਸਿੰਘ ਰਿਫ਼ਾਇੰਨਰੀ ਐਚ.ਐਮ.ਈ.ਐਲ ਵਲੋਂ ਅੱਜ ਏਮਜ਼ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਪਿੰਡ ਕਮਾਲੂ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਕੈਂਪ ਵਿਚ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਰਹੇ | ਕੈਂਪ ਦੌਰਾਨ ਡਾ. ਰਾਕੇਸ਼ ਕੱਕੜ ਦੀ ਟੀਮ ਡਾ. ਪਾਰੁਲ ਮਹਾਜਨ (ਮੈਡੀਕਲ ਅਫ਼ਸਰ), ਡਾ. ਪ੍ਰਸ਼ਾਂਤ ਅਤੇ ਡਾ. ਰਾਲੂਲ ਕਮਿਊਨਿਟੀ ਮੈਡੀਸਨ ਐਂਡ ਫੈਮਿਲੀ ਵੈੱਲਫ਼ੇਅਰ ਅਧਿਕਾਰੀ, ਉਨ੍ਹਾਂ ਦੇ ਨਾਲ ਕਿਰਨਦੀਪ ਕੌਰ ਅਤੇ ਮਨਦੀਪ ਕੌਰ, ਸੰਪਰਕ ਅਧਿਕਾਰੀ ਜਸਪ੍ਰੀਤ ਕੌਰ ਵਲੋਂ 102 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ | ਇਸ ਦੌਰਾਨ ਡਾਕਟਰ ਰਾਕੇਸ਼ ਕੱਕੜ ਨੇ ਹਾਜ਼ਰ ਪਿੰਡ ਵਾਸੀਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਣ ਲਈ ਫਾਸਟ ਫੂਡ ਤੋਂ ਪ੍ਰਹੇਜ਼ ਕਰਨ ਅਤੇ ਘਰ ਵਿਚ ਬਣਿਆ ਖਾਣਾ ਖਾਣ ਨੂੰ ਪਹਿਲ ਦੇਣ ਦਾ ਸੁਝਾਅ ਦਿੱਤਾ | ਇਸ ਮੌਕੇ ਪਿੰਡ ਦੀ ਸਰਪੰਚ ਕਰਮਜੀਤ ਕੌਰ, ਪ੍ਰੇਮ ਕੁਮਾਰ ਨੰਬਰਦਾਰ ਅਤੇ ਸਮੂਹ ਪੰਚਾਇਤ ਮੈਂਬਰਾਂ ਨੇ ਰਿਫ਼ਾਇੰਨਰੀ ਅਧਿਕਾਰੀਆਂ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ |