ਬਠਿੰਡਾ, 18 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਥਾਨਕ ਟੀਚਰ ਹੋਮ ਵਿਖੇ ਸਾਦਿਕ ਪਬਲੀਕੇਸ਼ਨਜ਼ ਵਲੋਂ 'ਕਲਮਾਂ ਦੇ ਵਾਰ ਸਾਹਿਤਕ ਮੰਚ' ਸਾਹਨੇਵਾਲ ਦੇ ਸਹਿਯੋਗ ਨਾਲ ਪੁਸਤਕ ਲੋਕ ਅਰਪਣ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਉੱਘੇ ਪ੍ਰਵਾਸੀ ਸ਼ਾਇਰ ਸੰਤੋਖ ਮਿਨਹਾਸ ਨੇ ਕੀਤੀ ਅਤੇ ਪਿ੍ੰਸੀਪਲ ਮੋਨਿਕਾ ਸਿੰਘ (ਪੁਲਿਸ ਪਬਲਿਕ ਸਕੂਲ ਬਠਿੰਡਾ) ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ¢ ਪ੍ਰਧਾਨਗੀ ਮੰਡਲ ਵਿਚ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ, ਉੱਘੇ ਅਲੋਚਕ ਗੁਰਦੇਵ ਖੋਖਰ, ਡਾ. ਨਵਦੀਪ ਕੌਰ ਮੁਖੀ ਪੰਜਾਬੀ ਵਿਭਾਗ ਰੀਜਨਲ ਸੈਂਟਰ ਬਠਿੰਡਾ, ਕੁਲਦੀਪ ਸਿੰਘ ਦੀਪ ਅਤੇ ਲਛਮਣ ਸਿੰਘ ਮਲੂਕਾ ਜਨਰਲ ਸਕੱਤਰ ਟੀਚਰਜ਼ ਹੋਮ ਬਠਿੰਡਾ ਸ਼ਾਮਿਲ ਹੋਏ¢ ਮੰਚ ਸੰਚਾਲਨ ਸ਼ਾਇਰ ਮੀਤ ਬਠਿੰਡਾ ਨੇ ਕੀਤਾ¢ਇਸ ਮੌਕੇ ਕਿਤਾਬ 'ਸ਼ਬਦ ਸੁਨੇਹੇ, ਦੋ ਪਲ, ਕੰਧਾਂ 'ਤੇ ਮੋਰ, ਦਾਨਿਸ਼ ਬਾਲ ਹਾਇਕੂ ਸੰਸਾਰ, ਅਦਿੱਖ ਕਲਮ ਅਤੇ ਪੇਂਡੂ ਬਾਣੀ ਤੋਂ ਇਲਾਵਾ ਸੰਤੋਖ ਮਿਨਹਾਸ ਦੀ ਤੀਜੀ ਕਾਵਿ ਪੁਸਤਕ 'ਸ਼ਬਦ ਜੀਓ ਹੈ' ਅਤੇ ਰਸਾਲਾ 'ਪੰਜਾਬੀਅਤ' ਲੋਕ ਅਰਪਿਤ ਕੀਤਾ ਗਿਆ¢ ਇਸ ਮੌਕੇ ਜਗਜੀਤ ਸਿੰਘ ਕਾਉਣੀ, ਸੁਭਾਸ਼ ਸੋਲੰਕੀ, ਸ਼ਾਯਰ ਅਲੀ, ਮੀਤ ਬਠਿੰਡਾ, ਜਸਵੀਰ ਭਾਈਰੂਪਾ, ਕੁਲਦੀਪ ਮਨੂ, ਰਾਜਿੰਦਰ ਸਰਾਵਾਂ, ਜਸਕਰਨ ਜੱਸ, ਮਨਪ੍ਰੀਤ ਕੌਰ ਠੀਕਰੀਵਾਲਾ, ਕੁਲਦੀਪ ਸਿੰਘ ਦੀਪ, ਜਸਵਿੰਦਰ ਸੰਗਤ, ਐਡਵੋਕੇਟ ਅਮਨਦੀਪ ਕੌਰ, ਰਾਮ ਸਿੰਘ ਪਾਠਕ, ਜੱਸੀ ਧਰÏੜ ਸਾਹਨੇਵਾਲ, ਰਣਬੀਰ ਸਿੰਘ ਪਿੰ੍ਰਸ, ਮਨਪ੍ਰੀਤ ਕੌਰ ਜੱਸਲ, ਜੱਸੀ ਜੱਸਲ, ਸਿਕੰਦਰ ਮਾਨਵ, ਆਸਿਫ਼ ਅਲੀ ਮਹਿੰਦਰੂ, ਗੁਰਦੀਪ ਭਾਵਾ, ਕਾਲਾ ਸਰਾਵਾਂ ਅਤੇ ਰੁਪਿੰਦਰ ਸਿੰਘ ਨਿਵਾਹੂ ਨੇ ਆਪਣੀ ਸ਼ਾਇਰੀ ਦਾ ਰੰਗ ਬਿਖੇਰਿਆ | ਇਸ ਦÏਰਾਨ ਸਮਾਰੋਹ ਦੇ ਪ੍ਰਬੰਧਕਾਂ ਵਲੋਂ ਸਾਰੇ ਮਹਿਮਾਨ ਸ਼ਾਇਰਾਂ ਅਤੇ ਵਿਦਵਾਨਾਂ ਦਾ ਸਨਮਾਨ ਕੀਤਾ ਗਿਆ¢