19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਕੋਟਸ਼ਮੀਰ ਦੇ ਅੰਤਰਰਾਸ਼ਟਰੀ ਦÏੜਾਕ ਬਲਵਿੰਦਰ ਨੰਬਰਦਾਰ ਨੇ 25 ਫੁੱਟ ਰੱਸਾ ਚੜ੍ਹ ਕੇ ਕੀਤਾ ਸਭ ਨੂੰ ਹੈਰਾਨ

ਅਜੀਤ ਡੈਸਕ 19-02-2026
ਕੋਟਫੱਤਾ, 18 ਫਰਵਰੀ (ਬੁੱਟਰ)- ਅੰਤਰਰਾਸ਼ਟਰੀ ਪੱਧਰ ਤੇ ਦÏੜਾਕ ਦੇ ਤੌਰ 'ਤੇ ਮੱਲਾਂ ਮਾਰਨ ਵਾਲੇ ਹਮੇਸ਼ਾ ਹੈਰਾਨੀਜਨਕ ਕਰਤੱਬਾਂ ਲਈ ਮਸ਼ਹੂਰ ਕੁਝ ਵੱਖਰਾ ਕਰਨ ਵਾਲਾ ਕੋਟ ਸ਼ਮੀਰ ਦਾ 63 ਸਾਲਾ ਗੱਭਰੂ ਨੰਬਰਦਾਰ ਬਲਵਿੰਦਰ ਸਿੰਘ ਜਿੱਥੇ ਆਪਣੀ ਸਿਹਤ ਨੂੰ ਫਿੱਟ ਰੱਖਦਾ ਹੈ ਉਥੇ ਨੌਜਵਾਨਾਂ ਨੂੰ ਫਿੱਟ ਰਹਿਣ ਦਾ ਹਰ ਉਪਰਾਲਾ ਕਰ ਰਿਹਾ ਹੈ¢ ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਜੋ ਪ੍ਰਗਟ ਸਿੰਘ ਵਲੋਂ ਬੱਚਿਆਂ ਨੂੰ ਭਰਤੀ ਕਰਾਉਣ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ¢ ਉੱਥੇ ਨੰਬਰਦਾਰ ਨੇ ਵੀ ਬੱਚਿਆਂ ਨੂੰ 25 ਫੁੱਟ ਰੱਸੇ ਨਾਲ ਉੱਪਰ ਆਪ ਚੜ ਕੇ ਬੱਚਿਆਂ ਨੂੰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ¢ ਨੰਬਰਦਾਰ ਅੰਤਰਰਾਸ਼ਟਰੀ ਦÏੜਾਕ ਹੋਣ ਦੇ ਨਾਲ ਨਾਲ ਆਪਣੀ ਸਿਹਤ ਨੂੰ ਫਿੱਟ ਰੱਖਣ ਲਈ ਅਕਸਰ ਹੱਥ ਛੱਡ ਕੇ ਸਾਈਕਲ ਚਲਾਉਣਾ, ਤੈਰਾਕੀ ਕਰਨਾ ਆਦਿ ਕੌਤਕ ਆਮ ਹੀ ਕਰਦਾ ਰਹਿੰਦਾ ਹੈ¢ ਵਰਨਣਯੋਗ ਹੈ ਕਿ ਨੰਬਰਦਾਰ ਮਿਲਖਾ ਸਿੰਘ ਵੈਟਨਰ ਅਥਲੈਟਿਕਸ ਕਲੱਬ ਦਾ ਪ੍ਰਧਾਨ ਹੋਣ ਕਰਕੇ ਆਪਣੀ ਟੀਮ ਨੂੰ ਨਾਲ ਲੈ ਕੇ ਨੈਸ਼ਨਲ ਵੈਟਰਨ ਅਥਲੈਟਿਕ ਮੀਟ ਮਿਤੀ 14,15 ਅਤੇ 16 ਮਾਰਚ ਨੂੰ ਗੁਰੂ ਕਾਂਸੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਚ ਕਰਵਾ ਰਿਹਾ ਹੈ¢ ਜਿੱਥੇ ਕਿ ਤਕਰੀਬਨ ਭਾਰਤ ਵਰਸ਼ ਵਿਚੋਂ 800 ਅਥਲੀਟ ਭਾਗ ਲੈ ਰਹੇ ਹਨ¢ ਪਿੰਡ ਕੋਟਸ਼ਮੀਰ ਦੇ ਵਾਸੀਆਂ ਨੂੰ ਆਪਣੇ ਅਜਿਹੇ ਅਥਲੀਟ 'ਤੇ ਮਾਣ ਹੈ¢
ਪਿਛਲੀ ਖ਼ਬਰ ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ 35ਵੀਂ ਸਾਲਾਨਾ ਐਥਲੈਟਿਕ ਮੀਟ ਦੀ ਸ਼ੁਰੂਆਤ ਅਗਲੀ ਖ਼ਬਰ ਤਾਪ ਬਿਜਲੀ ਘਰ ਲਹਿਰਾ ਮੁਹੱਬਤ 'ਚ ਕੀਤੀ ਸੁਰੱਖਿਆ ਤਹਿਤ ਕਲੋਰੀਨ ਗੈਸ ਲੀਕੇਜ ਮੌਕ ਡਰਿੱਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।