08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪੂਜਾ ਵਾਲਾ ਮੁਹੱਲਾ ਵਿਚ ਹਥਿਆਰਾਂ ਨਾਲ ਘੁੰਮਣ ਵਾਲੇ 4 ਵਿਅਕਤੀ ਕਾਬੂ

ਅਜੀਤ ਡੈਸਕ 21-02-2026
ਬਠਿੰਡਾ, 20 ਫਰਵਰੀ (ਵੀਰਪਾਲ ਸਿੰਘ)- ਪੂਜਾ ਵਾਲਾ ਮੁਹੱਲਾ ਬਠਿੰਡਾ ਵਿਚ ਹਥਿਆਰਾਂ ਨਾਲ ਘੁੰਮਣ ਵਾਲੇ ਹਜੂਮ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਕਤ ਵਿਚ ਆਈ ਪੰਜਾਬ ਪੁਲਿਸ ਵਲੋਂ ਉਕਤ ਲੋਕਾਂ ਦੀ ਪਹਿਚਾਣ ਕਰਕੇ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਜਦਕਿ 10 ਤੋਂ ਵੱਧ ਅਣਪਛਾਤੇ ਵਿਅਕਤੀਆਂ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਜਸਕਰਨ ਸਿੰਘ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਜਾ ਵਾਲਾ ਮੁਹੱਲਾ ਵਿਚ ਲੜਾਈ ਝਗੜਾ ਕਰਨ ਵਾਲਿਆਂ 'ਚੋਂ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਨ੍ਹਾਂ ਦੇ ਨਾਲ ਵਾਲੇ ਅਣਪਛਾਤੇ ਵਿਅਕਤੀ 'ਤੇ ਥਾਣਾ ਕੋਤਵਾਲੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ | ਪੁਲਿਸ ਅਨੁਸਾਰ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਦਿਲਸ਼ਾਨ ਸ਼ਰਮਾ, ਵੰਸ਼ ਕੁਮਾਰ ਤੇ ਲੱਖਣ ਸਾਰੇ ਵਾਸੀ ਬਠਿੰਡਾ ਵਜੋਂ ਹੋਈ ਹੈ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਜਾਰੀ ਹੈ, ਜਿਸ ਤੋਂ ਇਨ੍ਹਾਂ ਦੇ ਨਾਲ ਵਾਲੇ ਵਿਅਕਤੀ ਗਿ੍ਫ਼ਤਾਰ ਕਰਨ ਲਈ ਮੁਸਤੈਦੀ ਤੇਜ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਵਰਕਰਜ਼ ਯੂਨੀਅਨ ਦੀ ਸ਼ਾਖਾ ਸੀਵਰੇਜ ਬੋਰਡ ਵਲੋਂ ਨਗਰ ਕੌਂਸਲ ਭੁੱਚੋ ਖ਼ਿਲਾਫ਼ ਧਰਨਾ ਅਤੇ ਰੋਸ ਰੈਲੀ ਅਗਲੀ ਖ਼ਬਰ 'ਚਿੱਟੇ' ਨਾਲ ਸ਼ੇਖਪੁਰਾ ਦੇ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।