22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਇੱਕ ਔਰਤ ਸਮੇਤ 5 ਜਣੇ ਸੜਕ ਹਾਦਸੇ 'ਚ ਗੰਭੀਰ ਜ਼ਖ਼ਮੀ <br/>

ਅਜੀਤ ਡੈਸਕ 01-03-2026
ਬਠਿੰਡਾ, 28 ਫਰਵਰੀ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਸੜਕ ਦੁਰਘਟਨਾਵਾਂ ਕਾਰਨ ਹੋਏ ਜ਼ਖ਼ਮੀਆਂ ਨੂੰ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਵਲੋਂ ਆਪਣੀਆਂ ਐਂਬੂਲੈਂਸ ਟੀਮਾਂ ਰਾਹੀਂ ਸਿਵਲ ਹਸਪਤਾਲ 'ਦੇ ਐਮਰਜੈਂਸੀ ਵਾਰਡ 'ਚ ਦਾਖ਼ਲ ਕਰਵਾਇਆ ਗਿਆ | ਪਹਿਲੀ ਘਟਨਾ ਅਮਰੀਕ ਸਿੰਘ ਰੋਡ ਦੀ ਪਟਾ ਮਾਰਕੀਟ ਨੇੜੇ ਇਕ ਆਟੋ ਚਾਲਕ ਮੋਟਰ ਸਾਈਕਲ ਨਾਲ ਟਕਰਾ ਗਿਆ, ਜਿਸ ਨਾਲ ਮੋਟਰ ਸਾਈਕਲ ਸਵਾਰ ਸੋਨੂੰ ਕੁਮਾਰ (33 ਸਾਲ) ਵਾਸੀ ਬੀੜ ਬਸਤੀ ਜ਼ਖ਼ਮੀ ਹੋ ਗਿਆ | ਇਕ ਹੋਰ ਘਟਨਾ ਸੰਤਪੁਰਾ ਰੋਡ 'ਤੇ ਪਰਸਰਾਮ ਨਗਰ ਓਵਰਬਿ੍ਜ 'ਤੇ ਐਕਟਿਵਾ ਸਕੂਟਰ ਅਚਾਨਕ ਡਿਵਾਈਡਰ ਨਾਲ ਟਕਰਾਉਣ ਕਾਰਨ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ¢ ਇਸ ਘਟਨਾ 'ਚ ਸਕੂਟਰ ਸਵਾਰ ਜ਼ਖਮੀ ਮਹੇਸ਼ ਕੁਮਾਰ ਅਤੇ ਕੌਸ਼ਲ ਸਿੰਘ ਜਨਤਾ ਨਗਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ | ਇਕ ਘਟਨਾ ਲਾਇਨੋਪਾਰ ਠੰਢੀ ਸੜਕ 'ਤੇ ਦੁੱਗਲ ਪੈਲੇਸ ਨੇੜੇ ਵਾਪਰੀ, ਜਿੱਥੇ ਇਕ ਨੌਜਵਾਨ ਜ਼ਖਮੀ ਹਾਲਤ 'ਚ ਸੜਕ 'ਤੇ ਪਿਆ ਸੀ, ਜ਼ਖ਼ਮੀ ਦੀ ਪਹਿਚਾਣ ਅਤੁਲ ਕੁਮਾਰ (24) ਵਾਸੀ ਢਿੱਲੋਂ ਕਲੋਨੀ ਵਜੋਂ ਹੋਈ¢ ਇਨ੍ਹਾਂ ਘਟਨਾਵਾਂ ਤੋਂ ਇਲਾਵਾ ਸ਼ਹੀਦ ਸੂਬੇਦਾਰ ਨੰਦ ਸਿੰਘ ਫੌਜੀ ਚੌਕ ਨੇੜੇ ਕਾਰ ਅਤੇ ਐਕਟਿਵਾ ਸਕੂਟਰੀ ਦੀ ਟੱਕਰ ਹੋਣ ਕਾਰਨ ਸਕੂਟਰੀ ਸਵਾਰ ਅÏਰਤ ਬੱਬੂ (35) ਵਾਸੀ ਸ਼ਹੀਦ ਬਾਬਾ ਦੀਪ ਸਿੰਘ ਨਗਰ ਗੰਭੀਰ ਜ਼ਖ਼ਮੀ ਹੋ ਗਈ¢ ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ |

ਪਿਛਲੀ ਖ਼ਬਰ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਦੇ ਵਿਦਿਆਰਥੀਆਂ ਨੇ ਖੇਡਾਂ ਵਿਚ ਮੱਲਾਂ ਮਾਰੀਆਂ ਅਗਲੀ ਖ਼ਬਰ ਲੁਟੇਰਿਆਂ ਨੇ ਇਕ ਔਰਤ ਤੋਂ ਮੋਬਾਇਲ ਝਪਟਣ ਦੀ ਕੀਤੀ ਕੋਸ਼ਿਸ਼-ਵਿਅਕਤੀ ਦਾ ਪਰਸ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।