22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਦਿੱਲੀ ਦੇ ਜੰਤਰ ਮੰਤਰ ਤੇ ਸੱਚਾਈ ਦੀ ਜਿੱਤ ਰੈਲੀ ਅੱਜ- ਚੇਅਰਮੈਨ ਬੱਲੀ <br/>

ਅਜੀਤ ਡੈਸਕ 01-03-2026
ਬਠਿੰਡਾ, 28 ਫਰਵਰੀ (ਰੋਮਾਣਾ)- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਅਖੌਤੀ ਸ਼ਰਾਬ ਘੋਟਾਲੇ ਵਿਚੋਂ ਸੀਬੀਆਈ ਅਦਾਲਤ ਵਲੋਂ ਬਾਇੱਜ਼ਤ ਬਰੀ ਕਰ ਦਿੱਤਾ ਹੈ | ਮਾਰਕੀਟ ਕਮੇਟੀ ਦੇ ਚੇਅਰਮੈਨ ਬੱਲੀ ਬਲਜੀਤ ਸਿੰਘ ਨੇ ਕਿਹਾ ਕਿ ਇਹ ਸੱਚਾਈ ਦੀ ਜਿੱਤ ਹੋਈ ਹੈ | ਇਹ ਬੀਜੇਪੀ ਦਾ ਡਰ ਅਤੇ ਬੌਖਲਾਹਟ ਹੀ ਹੈ ਜੋ ਆਪਣੇ ਤੋਤਿਆਂ (ਈਡੀ ਸੀਬੀਆਈ) ਰਾਹੀਂ ਵਿਰੋਧੀ ਪਾਰਟੀਆਂ ਦੇ ਆਗੂਆਂ ਖ਼ਿਲਾਫ਼ ਝੂਠੇ ਮੁਕੱਦਮੇ ਬਣਾ ਜੇਲ੍ਹ ਵਿਚ ਡੱਕਣ ਦੀ ਗੰਦੀ ਸਿਆਸਤ ਕਰਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਗਵੰਤ ਮਾਨ ਸਰਕਾਰ ਦੇ ਲੋਕ ਹਿੱਤ ਕੰਮਾਂ ਅਤੇ ਵਿਰੋਧੀ ਧਿਰ ਵਜੋਂ ਮਜ਼ਬੂਤੀ ਨਾਲ ਉੱਭਰੇ ਅਰਵਿੰਦ ਕੇਜਰੀਵਾਲ ਵਰਗੇ ਚਿਹਰਿਆਂ ਨੂੰ ਰੋਕਣ ਦੀ ਕੋਸ਼ਿਸ਼ ਫ਼ੇਲ੍ਹ ਸਾਬਿਤ ਹੋਈ | ਉਨ੍ਹਾਂ ਕਿਹਾ ਕਿ ਇਹ ਪਾਰਟੀ ਵਲੰਟੀਅਰਜ਼ ਲਈ ਬਹੁਤ ਖ਼ੁਸ਼ੀ ਵਾਲਾ ਪਲ ਹੈ | ਇਸ ਜਿੱਤ ਵਜੋਂ ਅੱਜ 1 ਮਾਰਚ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਵਿਜੇ ਰੈਲੀ ਕੀਤੀ ਜਾ ਰਹੀ ਹੈ | ਜਿਸ ਵਿਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਸਾਰੇ ਅਹੁਦੇਦਾਰ ਭਾਗ ਲੈਣਗੇ |

ਪਿਛਲੀ ਖ਼ਬਰ ਪਿੰਡ ਲਾਲੇਆਣਾ ਵਿਖੇ ਇਕੋਤਰੀ ਸਮਾਗਮ 5 ਤੋਂ ਅਗਲੀ ਖ਼ਬਰ ਦਿੱਲੀ ਦੇ ਜੰਤਰ ਮੰਤਰ ਤੇ ਸੱਚਾਈ ਦੀ ਜਿੱਤ ਰੈਲੀ ਅੱਜ- ਚੇਅਰਮੈਨ ਬੱਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।