21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਗੁਰੂ ਕਾਸ਼ੀ ਯੂਨੀਵਰਸਿਟੀ ਦੀ ਦੋ ਰੋਜ਼ਾ 13 ਵੀਂ ਸਾਲਾਨਾ ਅਥਲੈਟਿਕ ਮੀਟ ਸਮਾਪਤ <br/>

ਅਜੀਤ ਡੈਸਕ 01-03-2026
ਤਲਵੰਡੀ ਸਾਬੋ, 28 ਫਰਵਰੀ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਦੀ 13ਵੀਂ ਦੋ ਰੋਜ਼ਾ ਐਥਲੈਟਿਕ ਮੀਟ ਅੱਜ ਸਫ਼ਲਤਾ ਪੂਰਵਕ ਸਮਾਪਤ ਹੋ ਗਈ | ਇਨਾਮ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਵਾਇਸ-ਚਾਂਸਲਰ ਪ੍ਰੋ: (ਡਾ:) ਰਾਮੇਸ਼ਵਰ ਸਿੰਘ ਨੇ ਇਨਾਮ ਤਕਸੀਮ ਕੀਤੇ | ਇਸ ਮੌਕੇ ਡਾਇਰੈਕਟਰ ਕੈਂਪਸ ਪ੍ਰੋ: (ਡਾ:) ਹਰਜਸਪਾਲ ਸਿੰਘ ਸਿੱਧੂ, ਡੀਨ ਅਕਾਦਮਿਕ ਪ੍ਰੋ: (ਡਾ:) ਜਾਵੇਦ ਅਹਿਮਦ ਖ਼ਾਨ, ਡਾਇਰੈਕਟਰ ਸੁਰੱਖਿਆ ਦੇਸ ਰਾਜ ਕੰਬੋਜ, ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ, ਵੱਖ-ਵੱਖ ਵਿਭਾਗਾਂ ਦੇ ਡੀਨ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਹੋਏ | ਡਾਇਰੈਕਟਰ ਸਪੋਰਟਸ ਪ੍ਰੋ: (ਡਾ:) ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਓਵਰਆਲ ਚੈਂਪੀਅਨਸ਼ਿਪ ਲੜਕੇ ਅਤੇ ਲੜਕੀਆਂ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਨੇ 158 ਅੰਕਾਂ ਜਿੱਤੀ ਜਦਕਿ ਫੈਕਲਟੀ ਆਫ਼ ਇੰਜੀਨੀਰਿੰਗ ਅਤੇ ਤਕਨਾਲੋਜੀ 138 ਅੰਕਾਂ ਨਾਲ ਫ਼ਸਟ ਰਨਰਅੱਪ ਤੇ 88 ਅੰਕਾਂ ਨਾਲ ਸਾਂਝੇ ਤੌਰ 'ਤੇ ਫੈਕਲਟੀ ਆਫ਼ ਸਾਇੰਸਜ਼, ਹਿਓਮੈਨਟੀ ਐਂਡ ਲੈਗੂਏਜ਼ ਸੈਕੰਡ ਰਨਰਅੱਪ ਰਹੇ | ਚੈਂਪੀਅਨਸ਼ਿਪ ਦੌਰਾਨ ਲੜਕਿਆਂ ਵਿਚੋਂ ਸ਼ਿਵਾ ਤੇ ਲੜਕੀਆਂ ਵਿਚੋਂ ਖੁਸ਼ਦੀਪ ਕੌਰ ਨੂੰ ਬੈਸਟ ਐਥਲੀਟ ਚੁਣਿਆ ਗਿਆ | ਲੜਕਿਆਂ ਦੀ ਓਵਰ-ਆਲ ਚੈਂਪੀਅਨਸ਼ਿਪ ਫੈਕਲਟੀ ਆਫ਼ ਇੰਜੀਨੀਰਿੰਗ ਨੇ 87 ਅੰਕਾਂ ਨਾਲ ਜਿੱਤੀ ਜਦਕਿ ਫੈਕਲਟੀ ਆਫ਼ ਫ਼ਿਜ਼ੀਕਲ ਐਜੂਕੇਸ਼ਨ 78 ਅੰਕਾਂ ਨਾਲ ਫਸਟ ਰਨਰ-ਅੱਪ ਤੇ ਫੈਕਲਟੀ ਆਫ਼ ਸਾਇੰਸਜ਼, ਹਿਓਮੈਨਟੀ ਐਂਡ ਲੈਗੂਏਜ਼ 58 ਅੰਕਾਂ ਨਾਲ ਸੈਕੰਡ ਰਨਰ-ਅੱਪ ਰਹੀ | ਲੜਕੀਆਂ ਦੀ ਓਵਰ ਆਲ ਚੈਂਪੀਅਨਸ਼ਿਪ ਦਾ ਖਿਤਾਬ ਫੈਕਲਟੀ ਆਫ਼ ਫ਼ਿਜ਼ੀਕਲ ਐਜੂਕੇਸ਼ਨ ਦੇ ਸਿਰ ਬੱਝਿਆ ਜੋ 80 ਅੰਕਾਂ ਨਾਲ ਜੇਤੂ ਰਹੀ, ਫੈਕਲਟੀ ਆਫ਼ ਇੰਜੀਨੀਰਿੰਗ ਅਤੇ ਤਕਨਾਲੋਜੀ 57 ਅੰਕਾਂ ਨਾਲ ਫਸਟ ਰਨਰ-ਅੱਪ ਅਤੇ ਫੈਕਲਟੀ ਆਫ਼ ਲਾਅ 44 ਅੰਕਾਂ ਨਾਲ ਸੈਕੰਡ ਰਨਰ-ਅੱਪ ਰਹੀ | ਪ੍ਰਬੰਧਕਾਂ ਵਲੋਂ ਬੈਸਟ ਐਥਲੀਟਾਂ ਨੂੰ ਤਗ਼ਮਿਆਂ ਦੇ ਨਾਲ-ਨਾਲ 5000-5000 ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ | ਡਾਇਰੈਕਟਰ ਕੈਂਪਸ ਪ੍ਰੋ: (ਡਾ:) ਹਰਜਸਪਾਲ ਸਿੰਘ ਸਿੱਧੂ ਵਲੋਂ ਖੁਸ਼ਦੀਪ ਕੌਰ ਨੂੰ 2000 ਰੁਪਏ ਦਾ ਨਗਦ ਇਨਾਮ ਵੀ ਦਿੱਤਾ ਗਿਆ | ਮੁੱਖ ਮਹਿਮਾਨ ਵਾਇਸ ਚਾਂਸਲਰ ਡਾ: ਸਿੰਘ ਨੇ ਜੇਤੂਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਉਜੱਵਲ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ | ਮੰਚ ਸੰਚਾਲਨ ਦੀ ਭੂਮਿਕਾ ਡਿਪਟੀ ਡਾਇਰੈਕਟਰ ਲੋਕ ਸੰਪਰਕ ਲਵਲੀਨ ਸੱਚਦੇਵਾ, ਡਾ: ਜੀਨੀਅਸ ਵਾਲੀਆ ਤੇ ਡਿਪਟੀ ਡਾਇਰੈਕਟਰ ਬਰਾਡਕਾਸਟਿੰਗ ਮਨਪ੍ਰੀਤ ਕੌਰ ਵਲੋਂ ਨਿਭਾਈ ਗਈ |

ਪਿਛਲੀ ਖ਼ਬਰ ਦਰਬਾਰ ਸਾਹਿਬ ਸ੍ਰੀ ਲੱਖੀ ਜੰਗਲ ਸਾਹਿਬ ਅਤੇ ਸ੍ਰੀ ਮੁਕਤਸਰ ਸਾਹਿਬ ਦਾ ਸਿੱਖਿਆਤਮਕ ਦੌਰਾ ਅਗਲੀ ਖ਼ਬਰ ਭਾਜਪਾ ਦੀ ਮੋਗਾ ਰੈਲੀ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਵਰਦਾਨ ਸਾਬਤ ਹੋਵੇਗੀ-ਦਿਆਲ ਸੋਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।