ਲਹਿਰਾ ਮੁਹੱਬਤ, 28 ਫਰਵਰੀ (ਸੁੱਖੀ)-ਇਨਕਲਾਬੀ ਕੇਂਦਰ ਪੰਜਾਬ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਦੀ ਹਾਲੀਆ ਇਜ਼ਰਾਈਲ ਯਾਤਰਾ ਦੀ ਸਖ਼ਤ ਨਿੰਦਾ ਕਰਦਿਆਂ ਇਨਕਲਾਬੀ ਕੇਂਦਰ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਨੇ ਕਿਹਾ ਕਿ ਇਹ ਦੌਰਾ ਭਾਰਤ ਸਮੇਤ ਸੰਸਾਰ ਭਰ ਦੇ ਮਿਹਨਤਕਸ਼ ਲੋਕਾਂ ਨਾਲ ਧੋਖਾ ਹੈ | ਕਿਉਂਕਿ ਇਜ਼ਰਾਈਲ ਸਰਕਾਰ ਜਿਸ ਦੀ ਅਗਵਾਈ ਜਿਉਣਵਾਦੀ ਹਾਕਮ ਬੈਂਜਾਮਿਨ ਨੇਤਨਯਾਹੂ ਕਰ ਰਿਹਾ ਹੈ | ਗਾਜ਼ਾ ਵਿਚ ਨਿਰਦੋਸ਼ 72000 ਤੋਂ ਵਧੇਰੇ ਫ਼ਲਸਤੀਨੀ ਲੋਕਾਂ ਦੇ ਕਤਲ, ਲੱਖਾਂ ਲੋਕਾਂ ਨੂੰ ਗੰਭੀਰ ਜ਼ਖ਼ਮੀ ਕਰਨ, ਦਹਿ ਲੱਖਾਂ ਨੂੰ ਉਜਾੜਨ ਦਾ ਦੋਸ਼ੀ ਹੈ | ਨੇਤਨਯਾਹੂ ਨੂੰ ਅੰਤਰ ਰਾਸ਼ਟਰੀ ਅਦਾਲਤ ਵਲੋਂ ਜੰਗੀ ਅਪਰਾਧੀ ਘੋਸ਼ਿਤ ਕੀਤਾ ਗਿਆ ਹੈ | ਪਰ ਉਹ ਮੋਦੀ ਨੂੰ ਆਪਣਾ ਭਰਾ ਆਖ ਰਿਹਾ ਹੈ | ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਭਾਰਤ ਇਜ਼ਰਾਈਲ ਨਾਲ ਅਰਬਾਂ ਡਾਲਰਾਂ ਦੇ ਹਥਿਆਰਾਂ ਦੇ ਸਮਝੌਤੇ ਕਰਕੇ ਦੇਸ਼ ਦੇ ਮਿਹਨਤਕਸ਼ ਵਰਗ ਦੇ ਟੈਕਸ ਪੈਸੇ ਨੂੰ ਜੰਗੀ ਮਸ਼ੀਨਰੀ ਵਿੱਚ ਝੋਕਣ ਤੇ ਤੁਲਿਆ ਹੋਇਆ ਹੈ | ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਆਗੂਆਂ ਮੁਖ਼ਤਿਆਰ ਪੂਹਲਾ, ਜਗਜੀਤ ਲਹਿਰਾ ਮੁਹੱਬਤ ਅਤੇ ਜਸਵੰਤ ਸਿੰਘ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਇਜ਼ਰਾਈਲ ਨਾਲ ਫ਼ੌਜੀ ਸਹਿਯੋਗ ਖ਼ਤਮ ਕਰੇ, ਫ਼ਲਸਤੀਨੀ ਲੋਕਾਂ ਦੀ ਆਜ਼ਾਦੀ ਦਾ ਖੁੱਲ੍ਹਾ ਸਮੱਰਥਨ ਕਰੇ ਅਤੇ ਗਾਜ਼ਾ ਵਿੱਚ ਜੰਗਬੰਦੀ ਲਈ ਅੰਤਰ ਰਾਸ਼ਟਰੀ ਦਬਾਅ ਬਣਾਏ | ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ ਅਤੇ ਪ੍ਰਗਤੀਸ਼ੀਲ ਤਾਕਤਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਸੜਕਾਂ 'ਤੇ ਉਤਰ ਕੇ ਇਸ ਸਾਮਰਾਜੀ ਗੱਠਜੋੜ ਦਾ ਜ਼ੋਰਦਾਰ ਵਿਰੋਧ ਕਰਨ ਅਤੇ ਫ਼ਲਸਤੀਨੀ ਲੋਕਾਂ ਨਾਲ ਏਕਤਾ ਦਾ ਪ੍ਰਗਟਾਵਾ ਕਰਨ ਨੰੂ ਪਹਿਲ ਦਿੱਤੀ |