21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪਿੰਡ ਤੁੰਗਵਾਲੀ ਵਿਖੇ ਅੱਖਾਂ ਦਾ ਮੁਫਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ <br/>

ਅਜੀਤ ਡੈਸਕ 01-03-2026
ਭੁੱਚੋ ਮੰਡੀ, 28 ਫਰਵਰੀ (ਸਿੱਧੂ)- ਪਿੰਡ ਤੁੰਗਵਾਲੀ ਵਿਖੇ ਜਲਾਲ ਵਾਲੇ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਸਦਕਾ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਜਲਾਲ ਵਲੋਂ ਪਿੰਡ ਤੁੰਗਵਾਲੀ ਅਤੇ ਦਸਮੇਸ਼ ਨਗਰ ਤੁੰਗਵਾਲੀ ਦੀ ਸੰਗਤ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਚੈੱਕਅਪ ਅਤੇ ਅਪ੍ਰੇਸ਼ਨ ਕੈਂਪ ਲਗਾਇਆ ਗਿਆ ਜਿਸ ਵਿਚ 300 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ, 16 ਲੋੜਵੰਦ ਮਰੀਜ਼ਾਂ ਦੇ ਮੁਫ਼ਤ ਲੈਂਜ ਪਾਏ ਗਏ ਤੇ ਬਾਕੀ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ¢ ਇਸ ਮੌਕੇ ਪਿੰਡ ਤੁੰਗਵਾਲੀ ਦੇ ਮੌਜੂਦਾ ਸਰਪੰਚ ਜੋਗਿੰਦਰ ਸਿੰਘ ਬਰਾੜ, ਦਸਮੇਸ਼ ਨਗਰ ਤੰੁੰਗਵਾਲੀ ਦੇ ਸਰਪੰਚ ਗੁਰਪ੍ਰੀਤ ਸਿੰਘ ਮਾਨ, ਪੰਚਾਇਤ ਮੈਂਬਰ (ਸੁਰਜੀਤ ਸਿੰਘ, ਸੁਖਪਾਲ ਸਿੰਘ, ਕਾਲਾ ਸਿੰਘ, ਸੁਖਜਿੰਦਰ ਸਿੰਘ, ਨਿਰਮਲ ਸਿੰਘ, ਬਲਵੀਰ ਸਿੰਘ, ਗੁਰਚਰਨ ਸਿੰਘ, ਤਾਰ ਸਿੰਘ ਦਸਮੇਸ਼ ਨਗਰ ਤੁੰਗਵਾਲੀ) ਅਤੇ ਕੈਂਪ ਵਿਚ ਸੇਵਾ ਵਜੋਂ, ਅਮਰਦੀਪ ਸਿੰਘ ਮਾਹਲ, ਸੋਨੀ ਬਰਾੜ, ਨਾਨਕ ਸਿੰਘ ਬਰਾੜ, ਨੰਬਰਦਾਰ ਸੁਖਜਿੰਦਰ ਸਿੰਘ, ਸੇਮਾ ਸਿੱਧੂ, ਭਿੰਦਾ ਸਰਾਂ, ਰਣਜੀਤ ਸਰਾਂ, ਗੁਰਦੀਪ ਸਰਾਂ, ਲੱਖਾਂ ਸਰਾਂ, ਗੱਗੀ ਬਰਾੜ, ਸੁਖਮੰਦਰ ਸਿੰਘ ਖੰਡਾ, ਗੋਰਾ ਮਾਹਲ, ਗੁਰਵਿੰਦਰ ਮਾਹਲ ਪ੍ਰਧਾਨ, ਹਰਪਾਲ ਸਿੰਘ ਮਾਹਲ, ਗੁਰਜੀਤ ਬਰਾੜ ਸੰਦੀਪ ਅਕਾਲੀ, ਗੁਰਮੇਲ ਸਿੰਘ ਗੇਲਾ, ਈਸ਼ਵਰਜੋਤ ਮਾਹਲ, ਬੰਤਾ ਸਿੰਘ, ਚਰਨਾਂ ਸਿੰਘ ਮਾਹਲ, ਦਿਲਜੋਤ ਮਾਹਲ, ਹਰਜਿੰਦਰ ਸਿੰਘ ਅਤੇ ਹੋਰ ਨੌਜਵਾਨਾਂ ਨੇ ਸੇਵਾ ਕੀਤੀ, ਦੋਵਾਂ ਨਗਰਾਂ ਦੀ ਸੰਗਤ ਵਲੋਂ ਸਰਾਂ ਪਰਿਵਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਵਲੋਂ ਸੇਵਾਦਾਰਾਂ ਤੇ ਡਾਕਟਰਾਂ ਦੀ ਟੀਮ ਲਈ ਚਾਹ ਅਤੇ ਪ੍ਰਸ਼ਾਦੇ ਪਾਣੀ ਦੀ ਸੇਵਾ ਵੀ ਕੀਤੀ ਗਈ¢ ਇਸ ਮੌਕੇ ਸਰਪੰਚ ਜੋਗਿੰਦਰ ਬਰਾੜ ਵਲੋਂ ਕੈਂਪ ਵਿਚ ਆਈ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹੋ ਜਿਹੇ ਕੈਂਪ ਹਰ ਪਿੰਡ ਲੱਗਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਇਸ ਦਾ ਲਾਭ ਮਿਲਦਾ ਰਹੇ¢ ਉਨ੍ਹਾਂ ਵਲੋਂ ਭਰੋਸਾ ਦਿਵਾਇਆ ਕਿ ਸਾਡੀ ਪੰਚਾਇਤ ਇਹੋ ਜਿਹੇ ਨੇਕ ਕੰਮ ਕਰਨ ਵਾਲਿਆਂ ਦਾ ਹਮੇਸ਼ਾ ਸਾਥ ਦੇਵੇਗੀ¢

ਪਿਛਲੀ ਖ਼ਬਰ ਵੱਖ-ਵੱਖ ਥਾਵਾਂ 'ਤੋਂ ਦੋ ਵਿਅਕਤੀ ਕਾਬੂ-24 ਹਜ਼ਾਰ ਨਸ਼ੀਲੇ ਕੈਪਸੂਲ, 1.68 ਗ੍ਰਾਮ ਹੈਰੋਇਨ ਬਰਾਮਦ <br/> ਅਗਲੀ ਖ਼ਬਰ ਮੋਦੀ ਦੀ ਇਜ਼ਰਾਈਲ ਫੇਰੀ ਦਾ ਇਨਕਲਾਬੀ ਕੇਂਦਰ ਪੰਜਾਬ ਵਲੋਂ ਤਿੱਖਾ ਵਿਰੋਧ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।