ਤਲਵੰਡੀ ਸਾਬੋ, 28 ਫਰਵਰੀ (ਰਾਜੂ): ਗੁਰਦੁਆਰਾ ਪ੍ਰਭੁ ਮਿਲਣੈ ਕਾ ਚਾਓ ਸੇਵਾ ਸਿਮਰਨ ਸੁਸਾਇਟੀ ਬਠਿੰਡਾ/ ਮਾਨਸਾ ਦੇ ਸੇਵਾਦਾਰ ਭਾਈ ਭੁਪਿੰਦਰ ਸਿੰਘ ਅਤੇ ਭਾਈ ਕਰਮਜੀਤ ਸਿੰਘ ਨੇ ਦੱਸਿਆ ਕਿ ਸੁਸਾਇਟੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਭਾਈ ਨਰਿੰਦਰਜੀਤ ਸਿੰਘ, ਸਮੂਹ ਪ੍ਰਬੰਧਕਾਂ ਅਤੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਅਕੱਥ ਕਥਾ ਸਮਾਗਮ 1 ਮਾਰਚ ਦਿਨ ਐਤਵਾਰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਤਖ਼ਤ ਸ੍ਰੀ ਦਮਦਮਾ ਸਾਹਿਬ (ਗੁਰੂ ਕਾਸ਼ੀ, ਤਲਵੰਡੀ ਸਾਬੋ) ਦੇ ਭਾਈ ਡੱਲ ਸਿੰਘ ਨਵੇਂ ਦੀਵਾਨ ਹਾਲ ਵਿਖੇ ਕਰਵਾਇਆ ਜਾ ਰਿਹਾ ਹੈ | ਉਕਤ ਆਗੂਆਂ ਨੇ ਤਖ਼ਤ ਸਾਹਿਬ ਦੇ ਮੈਨੇਜਰ ਨਾਲ ਐਥੇ ਮੁਲਾਕਾਤ ਉਪਰੰਤ ਗੱਲਬਾਤ ਦੌਰਾਨ ਦੱਸਿਆ ਕਿ ਸਮਾਗਮਾਂ 'ਚ ਗੁਰਦੁਆਰਾ ਪ੍ਰਭੁ ਮਿਲਣੈ ਕਾ ਚਾਉ ਮੋਗਾ ਦੇ ਸਿੱਖਿਆਰਥੀ ਢਾਡੀ ਵਾਰਾਂ, ਕਵੀਸ਼ਰੀ, ਗੁਰਬਾਣੀ ਕੀਰਤਨ ਦੁਆਰਾ ਅਤੇ ਭਾਈ ਦਲਬੀਰ ਸਿੰਘ ਤਰਮਾਲਾ ਅਕੱਥ ਕਥਾ ਰਾਹੀ ਮਾਲਕ ਦੇ ਨਾਲ ਮਿਲਾਪ ਦਾ ਰਸਤਾ ਗੁਰਬਾਣੀ ਅਨੁਸਾਰ ਦਰਸਾਉਣਗੇ | ਇਸ ਮੌਕੇ ਸੁਰਿੰਦਰ ਸਿੰਘ, ਪ੍ਰਭਜੋਤ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ, ਗਿਆਨ ਸਿੰਘ, ਮਨਜੀਤ ਸਿੰਘ, ਲਖਬੀਰ ਸਿੰਘ, ਵਿਕਰਮ ਸਿੰਘ, ਗਗਨ ਸਿੰਘ, ਹਰਦਮ ਸਿੰਘ ਅਤੇ ਜਸਵੰਤ ਕੌਸ਼ਕ ਆਦਿ ਮੌਜੂਦ ਸਨ |