03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਜਮਹੂਰੀ ਅਧਿਕਾਰ ਸਭਾ ਵਲੋਂ ਈਰਾਨ 'ਤੇ ਅਮਰੀਕੀ ਇਜ਼ਰਾਈਲੀ ਹਮਲੇ ਦਾ ਡਟਵਾਂ ਵਿਰੋਧ

ਅਜੀਤ ਡੈਸਕ 04-03-2026
ਬਠਿੰਡਾ, 3 ਮਾਰਚ (ਅਵਤਾਰ ਸਿੰਘ ਕੈਂਥ)- ਜਮਹੂਰੀ ਅਧਿਕਾਰ ਸਭਾ ਆਗੂਆਂ ਨੇ ਪੰਜਾਬ ਅਮਰੀਕਾ 'ਤੇ ਇਜਰਾਈਲ ਵਲੋਂ ਇਰਾਨ ਉਤੇ ਕੀਤੇ ਹਮਲੇ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਇਹ ਮਨੁੱਖਤਾ ਦੀ ਹੋਂਦ ਲਈ ਇਕ ਵੱਡਾ ਖ਼ਤਰਾ ਹੈ¢ ਸਭਾ ਦੇ ਸੂਬਾ ਪ੍ਰਧਾਨ ਪ੍ਰੋ. ਜਗਮੋਹਨ ਸਿੰਘ ਅਤੇ ਜਨਰਲ ਸਕੱਤਰ ਪਿ੍ਤਪਾਲ ਸਿੰਘ, ਸਕੱਤਰੇਤ ਮੈਂਬਰ ਡਾ. ਅਜੀਤਪਾਲ ਸਿੰਘ ਅਤੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਆਪਣੇ ਸਾਂਝੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਅਮਰੀਕੀ ਤਾਨਾਸ਼ਾਹ ਟਰੰਪ ਵਲੋਂ ਡਰਾਉਣ-ਧਮਕਾਉਣ ਅਤੇ ਘੇਰਾਬੰਦੀ ਕਰਨ ਪਿੱਛੋਂ ਆਖਿਰ 28 ਫਰਵਰੀ ਨੂੰ ਇਜਰਾਇਲ ਤੇ ਅਮਰੀਕੀ ਜੰਗੀ ਜਹਾਜ਼ਾਂ ਤੇ ਮਿਜ਼ਾਈਲਾਂ ਨਾਲ ਈਰਾਨ ਦੇ ਸੁਪਰੀਮ ਲੀਡਰ ਆਇਓਤੁਲਾ ਅਲੀ ਖੁਮੇਨੀ ਦੇ ਮਹਿਲ ਨੂੰ ਸਿੱਧਾ ਨਿਸ਼ਾਨਾ ਬਣਾ ਕੇ ਮੀਟਿੰਗ ਦੌਰਾਨ ਕਈ ਉੱਚ ਕੋਟੀ ਦੇ ਫ਼ੌਜੀ ਅਧਿਕਾਰੀਆਂ ਨੂੰ ਮਾਰਿਆ ਮੁਕਾਇਆ, ਕਈ ਸ਼ਹਿਰਾਂ ਉੱਤੇ ਕੀਤੇ ਹਮਲਿਆਂ ਵਿਚ 200 ਦੇ ਕਰੀਬ ਵਿਦਿਆਰਥੀਆਂ ਤੇ ਹੋਰ ਸ਼ਹਿਰੀਆਂ ਦੀਆਂ ਜ਼ਿੰਦਗੀਆਂ ਖੋਹੀਆਂ ਹਨ¢ ਇਹ ਹਮਲਾ ਅਮਰੀਕਾ ਵਲੋਂ ਵਿਸ਼ਵ ਉੱਤੇ ਆਪਣੀ ਚੌਧਰ ਨੂੰ ਬਣਾਈ ਰੱਖਣ ਅਤੇ ਈਰਾਨ ਦੇ ਕੁਦਰਤੀ ਸਾਧਨਾਂ ਵਿਸ਼ੇਸ਼ ਕਰਕੇ ਯੂਰੇਨੀਅਮ ਤੇ ਤੇਲ ਦੇ ਸਰੋਤਾਂ ਉੱਤੇ ਕਬਜ਼ਾ ਕਰਨ 'ਤੇ ਕੇਂਦਰਿਤ ਹੈ¢ ਜਵਾਬ ਵਿਚ ਈਰਾਨ ਨੇ ਵੀ ਖਾੜੀ ਦੇਸ਼ਾਂ ਵਿਚ ਅਮਰੀਕੀ ਫ਼ੌਜੀ ਟਿਕਾਣਿਆਂ ਉੱਤੇ ਹਮਲੇ ਕੀਤੇ ਹਨ ਤੇ ਇਓਾ ਇਹ ਹਾਲਤ ਯੁੱਧ ਦੇ ਫੈਲਣ ਦਾ ਖ਼ਤਰਾ ਬਣਿਆਂ ਹੋਇਆ ਹੈ | ਆਗੂਆਂ ਨੇ ਕਿਹਾ ਕਿ ਧਰਤੀ ਉੱਤੇ ਸਭ ਤੋਂ ਵੱਡਾ ਖ਼ਤਰਾ ਸਾਮਰਾਜੀ ਪ੍ਰਬੰਧ ਵਿਸ਼ੇਸ਼ ਕਰਕੇ ਅਮਰੀਕੀ ਸਾਮਰਾਜਵਾਦ ਅਤੇ ਉਹਦੇ ਹਿਮਾਇਤੀਆਂ ਤੋਂ ਹੈ ਜਿਨ੍ਹਾਂ ਨੇ ਪਿਛਲੇ 70-80 ਸਾਲਾਂ ਵਿਚ ਹਰ ਦੇਸ਼ ਦੇ ਕੁਦਰਤੀ ਸਰੋਤਾਂ 'ਤੇ ਕਬਜ਼ਾ ਕਰਨ ਲਈ ਨਾ ਸਿਰਫ਼ ਜੰਗਾਂ ਵਿਚ ਝੋਕਿਆ ਹੈ ਸਗੋਂ ਸਿੱਧੇ ਹਮਲੇ ਵੀ ਕੀਤੇ ਹਨ | ਪ੍ਰਮਾਣੂ ਹਥਿਆਰਾਂ ਦੇ ਬਹਾਨੇ ਹੇਠ ਅਮਰੀਕੀ ਸਾਮਰਾਜ ਆਪਣੀ ਵਿਸ਼ਵ ਸਰਕਾਰੀ ਚੌਧਰ ਸਥਾਪਿਤ ਕਰਨ ਕਾਇਮ ਰੱਖਣੀ ਚਾਹੁੰਦਾ ਹੈ ਤੇ ਇਸ ਨਾਲ ਦੂਸਰੇ ਦੇਸ਼ਾਂ ਨੂੰ ਡਰਾ-ਧਮਕਾ ਰਹਾ ਹੈ ਅਤੇ ਡਰਾਉਣ ਧਮਕਾਉਣ ਦੀ ਨੀਤੀ ਬੇਅਸਰ ਹੋਣ 'ਤੇ ਸਤਾ ਬਦਲੀ ਦੇ ਰਾਹ ਅਖ਼ਤਿਆਰ ਕਰਦਾ ਹੈ ਜਿਵੇਂ ਕਿ ਹੁਣ ਈਰਾਨ ਵਿਚ ਜ਼ੋਰਾ-ਜਬਰੀ ਕਰ ਰਿਹਾ ਹੈ¢ ਇਨ੍ਹਾਂ ਹਮਲਿਆਂ ਨਾਲ ਲੋਕਾਂ ਦੇ ਅਮਨ ਦੇ ਸ਼ਾਂਤੀ ਨਾਲ ਜਿਊਣ ਦੇ ਅਧਿਕਾਰ ਨੂੰ ਫ਼ੌਜੀ ਬੂਟਾ ਲਤਾੜਨਾ ਸਮਝਦੀ ਹੈ¢ ਦੁਨੀਆਂ ਦੇ ਸ਼ਾਂਤੀ ਨੂੰ ਲਾਂਬੂ ਲਾਉਣ ਵਾਲੀਆਂ ਇਨ੍ਹਾਂ ਤਾਕਤਾਂ ਵਲੋਂ ਈਰਾਨ ਉੱਤੇ ਕੀਤੀ ਇਸ ਕਾਰਵਾਈ ਦਾ ਜ਼ੋਰਦਾਰ ਵਿਰੋਧ ਕਰਨ ਦਾ ਸੱਦਾ ਦਿੰਦੀ ਹੈ¢
ਪਿਛਲੀ ਖ਼ਬਰ ਸੜਕ ਬਣਾਉਣ ਤੋਂ ਪਹਿਲਾਂ ਸੀਵਰੇਜ ਤੇ ਵਾਟਰ ਵਰਕਸ ਦੀਆਂ ਪਾਈਪਾਂ ਪਾਉਣ ਦੀ ਅਪੀਲ ਅਗਲੀ ਖ਼ਬਰ ਹੈਰੋਇਨ ਸਮੇਤ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।