03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸੜਕ ਬਣਾਉਣ ਤੋਂ ਪਹਿਲਾਂ ਸੀਵਰੇਜ ਤੇ ਵਾਟਰ ਵਰਕਸ ਦੀਆਂ ਪਾਈਪਾਂ ਪਾਉਣ ਦੀ ਅਪੀਲ

ਅਜੀਤ ਡੈਸਕ 04-03-2026

ਬਾਲਿਆਂਵਾਲੀ, 3 ਮਾਰਚ (ਕੁਲਦੀਪ ਮਤਵਾਲਾ)-ਹਲਕਾ ਮੌੜ ਦੇ ਪਿੰਡ ਝੰਡੂਕੇ ਦੇ ਵਸਨੀਕਾਂ ਨੇ ਨਵੀਆਂ ਸੜਕਾਂ ਬਣਾਉਣ ਤੋਂ ਪਹਿਲਾਂ ਸੀਵਰੇਜ ਪਾਈਪ ਲਾਈਨ ਦੀ ਦਰੁਸਤੀ ਅਤੇ ਵਾਟਰ ਵਰਕਸ ਦੀਆਂ ਪਾਈਪਾਂ ਪਾਉਣ ਦੀ ਜ਼ਿਲ੍ਹਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਗਈ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਉਕਤ ਬੁਨਿਆਦੀ ਕੰਮ ਪਹਿਲਾਂ ਨਾ ਕੀਤੇ ਗਏ ਤਾਂ ਨਵੀਂ ਤਿਆਰ ਹੋਣ ਵਾਲੀਆਂ ਸੜਕਾਂ ਕੁਝ ਸਮੇਂ ਬਾਅਦ ਹੀ ਖ਼ਰਾਬ ਹੋ ਸਕਦੀਆਂ ਹਨ | ਜਿਸ ਨਾਲ ਸਰਕਾਰੀ ਪੈਸੇ ਦੀ ਦੁਰਵਰਤੋਂ ਹੋਵੇਗੀ, ਹਾਲਾਂ ਕਿ ਸਾਰੀਆਂ ਸੜਕਾਂ ਦਾ ਨਿਰਮਾਣ ਜਲਦੀ ਸ਼ੁਰੂ ਹੋਣ ਵਾਲਾ ਹੈ, ਜਿਸ ਲਈ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਹੈ ਕਿ ਝੰਡੂਕੇ ਤੋਂ ਚੱਕ ਰਾਮ ਸਿੰਘ ਤੱਕ ਬਣ ਰਹੀ ਸੜਕ ਦੇ ਨਾਲ-ਨਾਲ ਆ ਰਹੀ ਭੁੱਚੋ ਮੰਡੀ ਦੀ ਸੀਵਰੇਜ ਪਾਈਪ ਲਾਈਨ ਕਈ ਥਾਵਾਂ ਤੋਂ ਟੁੱਟੀ ਹੋਈ ਹੈ ਅਤੇ ਉੱਥੇ ਡੂੰਘੇ ਟੋਏ ਪਏ ਹੋਏ ਹਨ | ਜੇਕਰ ਪਹਿਲਾਂ ਇਸ ਦੀ ਮੁਰੰਮਤ ਨਾ ਕੀਤੀ ਗਈ ਤਾਂ ਨਵੀਂ ਸੜਕ ਜਲਦੀ ਖ਼ਰਾਬ ਹੋਵੇਗੀ | ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਨਵੇਂ ਵਾਟਰ ਵਰਕਸ ਦੀ ਯੋਜਨਾ ਮਨਜ਼ੂਰੀ ਲਈ ਭੇਜੀ ਹੋਈ ਹੈ ਅਤੇ ਆਉਣ ਵਾਲੇ 2-4 ਮਹੀਨਿਆਂ ਵਿਚ ਕੰਮ ਸ਼ੁਰੂ ਹੋਇਆ ਤਾਂ ਨਵੀਂ ਸੜਕਾਂ ਨੂੰ ਦੁਬਾਰਾ ਖੋਦਣਾ ਪਵੇਗਾ | ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਅਤੇ ਸਰਕਾਰੀ ਖ਼ਰਚੇ ਵਿਚ ਵਾਧਾ ਹੋਵੇਗਾ | ਇਸ ਸੰਬੰਧੀ ਗ੍ਰਾਮ ਪੰਚਾਇਤ ਝੰਡੂਕੇ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਲਿਖਤੀ ਪੱਤਰ ਵੀ ਭੇਜਿਆ ਗਿਆ ਹੈ | ਇਸ ਮੌਕੇ ਸੁਖਦੇਵ ਸਿੰਘ ਸਾਬਕਾ ਪੰਚ, ਗੁਰਜੰਟ ਮੈਂਬਰ, ਮੈਂਬਰ ਮਿੱਠੂ ਖਾਂ, ਗਗਨਦੀਪ ਸਿੰਘ, ਲੀਲਾ ਸਿੰਘ ਰਾਏ ਆਦਿ ਨੇ ਕਿਹਾ ਕਿ ਪ੍ਰਸ਼ਾਸਨ ਇਸ ਨੂੰ ਗੰਭੀਰਤਾ ਨਾਲ ਲਵੇ ਅਤੇ ਯੋਗ ਕਾਰਵਾਈ ਕਰੇ ਤਾਂ ਜੋ ਨਵੀਂ ਬਣ ਰਹੀ ਸੜਕ ਦਾ ਲੋਕਾਂ ਨੂੰ ਲੰਮੇ ਸਮੇਂ ਤੱਕ ਲਾਭ ਮਿਲ ਸਕੇ |

ਪਿਛਲੀ ਖ਼ਬਰ ਬਠਿੰਡਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਦੋ ਗਿ੍ਫ਼ਤਾਰ <br/> ਅਗਲੀ ਖ਼ਬਰ ਜਮਹੂਰੀ ਅਧਿਕਾਰ ਸਭਾ ਵਲੋਂ ਈਰਾਨ 'ਤੇ ਅਮਰੀਕੀ ਇਜ਼ਰਾਈਲੀ ਹਮਲੇ ਦਾ ਡਟਵਾਂ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।