06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਮੁਫ਼ਤ ਅਲਟਰਾ ਸਾਊਾਡ ਤੇ ਸੀ.ਟੀ. ਸਕੈਨ ਦੀ ਸੁਵਿਧਾ ਜਾਰੀ ਰੱਖਣ ਸੰਬੰਧੀ ਮੀਟਿੰਗ <br/>

ਅਜੀਤ ਡੈਸਕ 04-03-2026
ਮਾਨਸਾ, 3 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ)- ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੇ ਸਮੂਹ ਅਲਟਰਾ ਸਾਊਾਡ ਸੈਂਟਰਾਂ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਗਈ | ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਜ਼ਿਲ੍ਹਾ ਮਾਨਸਾ ਵਿਖੇ ਕੁੱਲ 18 ਸਕੈਨ ਸੈਂਟਰ ਚੱਲ ਰਹੇ ਹਨ | ਉਨ੍ਹਾਂ ਸਮੂਹ ਸੈਂਟਰਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵਲੋਂ ਸੂਚੀਬੱਧ ਕੀਤੇ ਗਏ ਪ੍ਰਾਈਵੇਟ ਸੈਂਟਰਾਂ ਤੋਂ ਲੋਕਾਂ ਨੂੰ ਮੁਫ਼ਤ ਅਲਟਰਾ ਸਾਊਾਡ ਅਤੇ ਸਿਟੀ ਸਕੈਨ ਦੀ ਸੁਵਿਧਾ ਪ੍ਰਦਾਨ ਕਰਵਾਈ ਗਈ ਹੈ, ਨੂੰ ਲਗਾਤਾਰ ਜਾਰੀ ਰੱਖਿਆ ਜਾਵੇ ਤਾਂ ਜੋ ਮਰੀਜ਼ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੀਟਿੰਗ ਦਾ ਮੁੱਖ ਉਦੇਸ਼ ਭਰੂਣ ਮਰੀਜ਼ਾਂ ਦੀ ਦੇਖਭਾਲ ਅਤੇ ਸਿਹਤ ਸਭਾਵਾਂ ਨੂੰ ਪ੍ਰਭਾਵਸ਼ਾਲੀ ਜਾਰੀ ਰੱਖਣਾ ਹੈ | ਉਨ੍ਹਾਂ ਸੈਂਟਰਾਂ ਦੇ ਮਾਲਕਾਂ ਨਾਲ ਸਲਾਹ ਮਸ਼ਵਰਾ ਕਰ ਕੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੂਚੀਬੱਧ ਸਮੇਂ 'ਚ ਵਾਧਾ ਕੀਤਾ | ਇਸ ਮੌਕੇ ਡਾ. ਕੰਵਲਪ੍ਰੀਤ ਕੌਰ ਬਰਾੜ, ਡਾ. ਨਿਸ਼ੀ ਸੂਦ, ਵਿਜੇ ਕੁਮਾਰ, ਰੇਣੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਾਲ ਭਿੱਖਿਆ ਰੋਕਣ ਸੰਬੰਧੀ ਚੈਕਿੰਗ ਕੀਤੀ <br/> ਅਗਲੀ ਖ਼ਬਰ ਇੰਜੀਨੀਅਰਜ਼ ਆਈ. ਟੀ. ਆਈ. ਮਾਨਸਾ ਵਿਖੇ ਪੋਸਟਰ, ਚਾਰਟ ਮੇਕਿੰਗ ਤੇ ਸੈਮੀਨਾਰ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।