03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਲਾੜਾ ਬਣ ਬੈਂਡ ਵਾਜਿਆਂ ਨਾਲ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਯਾਦ ਕਰਵਾਉਣ ਲਈ ਕੀਤਾ ਅਨੋਖਾ ਪ੍ਰਦਰਸ਼ਨ

ਅਜੀਤ ਡੈਸਕ 08-03-2026

ਬਠਿੰਡਾ, 7 ਮਾਰਚ (ਵੀਰਪਾਲ ਸਿੰਘ)-ਪੰਜਾਬ ਸਰਕਾਰ ਸੱਤਾ ਵਿਚ ਆਉਣ ਤੋਂ ਪਹਿਲਾਂ ਔਰਤਾਂ ਨੂੰ 1000 ਰੁਪਏ ਮਹੀਨਾ ਦਿੱਤੇ ਜਾਣ ਦੇ ਵਾਅਦੇ ਨੂੰ ਯਾਦ ਕਰਵਾਉਣ ਲਈ ਬਠਿੰਡਾ ਦੇ ਸਾਬਕਾ ਮੈਂਬਰ ਨਗਰ ਕੌਂਸਲਰ ਵਿਜੇ ਕੁਮਾਰ ਵਲੋਂ ਅਨੋਖੇ ਢੰਗ ਨਾਲ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚਾਉਣ ਲਈ ਅਨੋਖਾ ਪ੍ਰਦਰਸ਼ਨ ਕਰਦੇ ਹੋਏ ਲਾੜਾ ਬਣਕੇ ਬੈਂਡ ਵਾਜਿਆ ਸਮੇਤ ਬਰਾਤ ਲੈ ਕੇ ਥਾਣਾ ਕੈਨਾਲ ਵਿਖੇ ਪਹੁੰਚਣ 'ਤੇ ਸੂਬਾ ਸਰਕਾਰ ਦੇ ਵਾਅਦਾ ਖਿਲਾਫ਼ੀ ਤੇ ਸ਼ਿਕਾਇਤ ਦਰਜ ਕਰਵਾਉਣ ਲਈ ਪੁੱਜਾ | ਪ੍ਰਦਰਸ਼ਨਕਾਰੀ ਵਿਜੇ ਕੁਮਾਰ ਵਲੋਂ ਵਿਅੰਗਮਈ ਤਰੀਕੇ ਨਾਲ ਪ੍ਰੈਸ ਨਾਲ ਆਪਣੀ ਵਾਰਤਾ ਸਾਂਝੀ ਕਰਦੇ ਹੋਏ ਕਿਹਾ ਕਿ ਸਾਲ 2022 ਵਿਚ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰਨ ਲਈ ਔਰਤਾਂ ਨੂੰ 1000 ਰੁਪਏ ਮਹੀਨਾ ਦਿੱਤੇ ਜਾਣ ਦੇ ਫ਼ਾਰਮ ਭਰੇ ਗਏ ਸਨ | ਸਰਕਾਰ ਵਲੋਂ ਔਰਤਾਂ ਨਾਲ ਕੀਤੇ ਗਏ ਵਾਅਦੇ ਅੱਜ ਤੱਕ ਪੂਰਾ ਨਾ ਕਰਨ ਕਰਕੇ ਮੇਰਾ ਰਿਸ਼ਤਾ ਟੁੱਟ ਗਿਆ | ਰਿਸ਼ਤਾ ਟੁੱਟਣ ਦਾ ਕਾਰਨ ਪੰਜਾਬ ਸਰਕਾਰ ਦੀ ਵਾਅਦਾ ਖਿਲਾਫ਼ੀ ਦੱਸਿਆ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕਰਦੇ ਹੋਏ ਦੱਸਿਆ ਕਿ ਪੰਜਾਬ 'ਚ ਹਰ ਔਰਤ ਦਾ 4 ਸਾਲਾਂ ਦਾ 48000 ਬਕਾਇਆ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੋ ਕਰੋੜ ਦੇ ਕਰੀਬ ਪੰਜਾਬੀ ਔਰਤਾਂ ਦੀ ਕਰਜ਼ਾਈ ਹੋ ਚੁੱਕੀ ਹੇ |

ਪਿਛਲੀ ਖ਼ਬਰ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਬਲਾਕ ਕੋਆਰਡੀਨੇਟਰ ਗੁਰਲਾਲ ਸਿੰਘ ਬੱਲੋ ਦਾ ਕੀਤਾ ਸਿੱਪੀ ਭਾਕਰ ਨੇ ਸਨਮਾਨ ਅਗਲੀ ਖ਼ਬਰ ਮੋਦੀ ਸਰਕਾਰ ਨੇ ਔਰਤ ਨੂੰ ਆਤਮ-ਨਿਰਭਰ ਤੇ ਸ਼ਕਤੀਸ਼ਾਲੀ ਬਣਾਇਆ-ਪਰਮਪਾਲ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।