15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਦਾ ਐਨਲਾਈਟੈਂਡ ਡਿਗਰੀ ਕਾਲਜ ਵਲੋਂ ਐੱਨ.ਐੱਸ.ਐੱਸ. ਰਾਜ ਪੱਧਰੀ ਸੰਮੇਲਨ 'ਚ ਕੀਤੀ ਪ੍ਰਤੀਨਿਧਤਾ <br/>

ਅਜੀਤ ਡੈਸਕ 29-03-2026
ਸਰਦੂਲਗੜ੍ਹ/ਝੁਨੀਰ, 28 ਮਾਰਚ (ਜੀ.ਐਮ.ਅਰੋੜਾ/ਸੰਜੀਵ ਸਿੰਗਲਾ)-ਦਾ ਐਨਲਾਈਟੈਂਡ ਡਿਗਰੀ ਕਾਲਜ ਝੁਨੀਰ ਵਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ (ਮੋਹਾਲੀ) ਵਿਖੇ ਐੱਨ.ਐੱਸ.ਐੱਸ. ਦੇ ਰਾਜ ਪੱਧਰੀ ਸੰਮੇਲਨ ਵਿਚ ਪ੍ਰਤੀਨਿਧਤਾ ਕੀਤੀ ਗਈ | ਪ੍ਰੋਗਰਾਮ ਅਫ਼ਸਰ ਸਹਾਇਕ ਪ੍ਰੋਫੈਸਰ ਅਮਨਦੀਪ ਸਿੰਘ ਨੇ ਦੋ ਰੋਜਾ ਰਾਜ ਸੰਮੇਲਨ 'ਚ ਸ਼ਿਰਕਤ ਕੀਤੀ | ਕਾਲਜ ਪਹੁੰਚਣ 'ਤੇ ਸਹਾਇਕ ਪ੍ਰੋਫੈਸਰ ਅਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਚੁਣੇ ਗਏ 14 ਕਾਲਜਾਂ ਵਿਚੋਂ ਦਾ ਐਨਲਾਈਟੈਂਡ ਡਿਗਰੀ ਕਾਲਜ ਨੇ ਪ੍ਰਤੀਨਿਧਤਾ ਕੀਤੀ | ਉਨ੍ਹਾਂ ਦੱਸਿਆ ਕਿ ਕਾਲਜ ਵਿਚ ਚੱਲ ਰਹੀ ਐੱਨ. ਐੱਸ. ਐੱਸ ਰੈਗੂਲਰ ਯੂਨਿਟ ਦੁਆਰਾ ਕੀਤੀਆਂ ਗਈਆਂ ਗਤੀਵਿਧੀਆਂ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਕਾਲਜ ਦੀ ਵਿਸ਼ੇਸ਼ ਤੌਰ 'ਤੇ ਸੰਮੇਲਨ ਵਿਚ ਸ਼ਲਾਘਾ ਕੀਤੀ ਗਈ | ਕਾਲਜ ਨੂੰ ਆਗਾਮੀ ਗਤੀਵਿਧੀਆਂ ਲਈ ਫ਼ੰਡ ਮੁਹੱਈਆ ਕਰਵਾਉਣ ਲਈ ਵਚਨਬੱਧਤਾ ਪ੍ਰਗਟਾਈ ਗਈ ਅਤੇ ਕਾਲਜ ਦੇ ਪ੍ਰੋਗਰਾਮ ਅਫ਼ਸਰ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ |


ਪਿਛਲੀ ਖ਼ਬਰ ਜ਼ਿਲੇ੍ਹ ਦੇ ਸਰਕਾਰੀ ਸਕੂਲਾਂ 'ਚ ਮੈਗਾ ਮਾਪੇ ਅਧਿਆਪਕ ਮਿਲਣੀ ਕਰਵਾਈ <br/> ਅਗਲੀ ਖ਼ਬਰ ਦਾਨੀ ਸੱਜਣਾਂ ਨੇ ਸਕੂਲੀ ਬੱਚਿਆਂ ਲਈ ਦਿੱਤਾ ਏ.ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।