17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਕੈਪਟਨ ਸੁਰਜੀਤ ਸਿੰਘ ਮਾਰਗ ਬਣਾਉਣ ਦੀ ਮੰਗ <br/>

ਅਜੀਤ ਡੈਸਕ 29-03-2026
ਸਰਦੂਲਗੜ੍ਹ, 28 ਮਾਰਚ (ਅਰੋੜਾ)-ਸਥਾਨਕ ਸ਼ਹਿਰ ਤੋਂ ਰਤੀਆ ਰੋਡ ਨੂੰ ਮਿਲਾਉਣ ਵਾਲੀ ਸਵ. ਕੈਪਟਨ ਸੁਰਜੀਤ ਸਿੰਘ ਮਾਰਗ ਸੜਕ ਟੁੱਟਣ ਕਾਰਨ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੱਸਣਯੋਗ ਹੈ ਕਿ ਇਸ ਸੜਕ ਦੇ ਟੁੱਟਣ ਕਾਰਨ ਮੇਨ ਹਾਈਵੇ 'ਤੇ ਟਰੈਫ਼ਿਕ ਵੱਧ ਜਾਂਦੀ ਹੈ, ਜਿਸ ਕਾਰਨ ਹਰ ਵਹੀਕਲ ਨੂੰ ਆਉਣ-ਜਾਣ ਨੂੰ ਦਿੱਕਤ ਪੇਸ਼ ਆਉਂਦੀ ਹੈ ਜਦੋਂ ਕਿ ਰਤੀਆ ਰੋਡ 'ਤੇ ਜਾਣ ਵਾਲੇ ਵਾਹਨ ਚਾਲਕ ਦੋ ਕਿੱਲੋਮੀਟਰ ਦਾ ਸਫ਼ਰ ਘੱਟ ਤੈਅ ਕਰਨ ਕਾਰਨ ਪਹਿਲ ਇਸ ਸੜਕ ਤੋਂ ਜਾਣ ਨੂੰ ਦਿੰਦੇ ਹਨ | ਇਸ ਸਬੰਧੀ ਕਾ. ਬੰਸੀ ਲਾਲ ਨੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਪਹਿਲ ਦੇ ਅਧਾਰ 'ਤੇ ਬਣਾਇਆ ਜਾਵੇ ਤਾਂ ਜੋ ਆਉਣ-ਜਾਣ ਵਾਲੇ ਲੋਕਾਂ ਨੂੰ ਕੋਈ ਪੇ੍ਰਸ਼ਾਨੀ ਨਾ ਆਵੇ |

ਪਿਛਲੀ ਖ਼ਬਰ ਰਵਾਇਤੀ ਫ਼ਸਲਾਂ ਤੋਂ ਹਟ ਕੇ ਸਬਜ਼ੀਆਂ ਦੀ ਕਾਸ਼ਤ ਨਾਲ ਚੰਗਾ ਮੁਨਾਫ਼ਾ ਕਮਾ ਰਿਹਾ ਹੈ ਪਿੰਡ ਦੁਨੇਵਾਲੇ ਦਾ ਕਿਸਾਨ ਗੁਰਪ੍... ਅਗਲੀ ਖ਼ਬਰ ਪਾਣੀ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੇ ਰਾਮਪੁਰਾ-ਮੌੜ ਰੋਡ ਕੀਤਾ ਜਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।