11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

26ਵਾਂ ਸਾਲਾਨਾ ਵਿਸ਼ਾਲ ਸ੍ਰੀ ਹਨੂੰਮਾਨ ਜਾਗਰਨ ਭਾਵਨਾ ਅਤੇ ਭਗਤੀ ਨਾਲ ਸੰਪੰਨ <br/>

ਅਜੀਤ ਡੈਸਕ 30-03-2026
ਰਾਮਾਂ ਮੰਡੀ, 29 ਮਾਰਚ (ਤਰਸੇਮ ਸਿੰਗਲਾ)-ਬੀਤੀ ਰਾਤ ਸੰਕਟ ਮੋਚਨ ਸ੍ਰੀ ਬਾਲਾ ਜੀ ਮੰਦਰ, ਮਹਿੰਦੀਪੁਰ ਧਾਮ, ਨਵੀਂ ਬਸਤੀ ਰਾਮਾਂ ਮੰਡੀ ਵਿਖੇ ਸ੍ਰੀ ਹਨੂੰਮਾਨ ਜੀ ਦਾ 26ਵਾਂ ਸਾਲਾਨਾ ਵਿਸ਼ਾਲ ਜਾਗਰਣ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ¢ ਮੰਦਰ ਦੇ ਪੁਜਾਰੀ ਅਤੇ ਸੰਚਾਲਕ ਬਾਬਾ ਤਿਰਲੋਪੁਰੀ ਵਲੋਂ ਬਹੁਤ ਹੀ ਸੁੰਦਰ ਹਨੂੰਮਾਨ ਜੀ ਦਾ ਦਰਵਾਰ ਅਤੇ ਪੰਡਾਲ ਸਜਾਇਆ ਗਿਆ ਅਤੇ ਭਗਤਾਂ ਲਈ ਅਤੁੱਟ ਭੰਡਾਰਾ ਵੀ ਲਾਇਆ ਗਿਆ¢ ਜਿਸ ਵਿਚ ਇਲਾਕੇ ਦੇ ਵੱਡੀ ਗਿਣਤੀ ਵਿਚ ਭਗਤਾਂ ਨੇ ਹਾਜ਼ਰੀ ਲਗਵਾ ਕੇ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਪ੍ਰਸ਼ਾਦ ਗ੍ਰਹਿਣ ਕੀਤਾ¢ ਜਾਗਰਣ ਦÏਰਾਨ ਭਜਨ ਪ੍ਰਚਾਰਕ ਸ਼ਿਵਮ ਜਾਗਰਣ ਮੰਡਲ ਕਾਲਿਆਂਵਾਲੀ ਅਤੇ ਬਾਲਾਜੀ ਭਜਨ ਮੰਡਲ ਰਾਮਾਂ ਵਲੋਂ ਸੁੰਦਰ ਭਜਨਾਂ ਰਾਹੀਂ ਰਾਤ ਭਰ ਹਨੂੰਮਾਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ¢ ਬਾਬਾ ਤਿਰਲੋਕਪੁਰੀ ਨੇ ਜਾਗਰਣ ਵਿਚ ਸ਼ਾਮਿਲ ਹੋਣ ਲਈ ਭਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਸਮਾਜ ਵਿਚ ਭਾਈਚਾਰੇ ਅਤੇ ਆਤਮਿਕ ਸ਼ਾਂਤੀ ਨੂੰ ਵਧਾਉਂਦੇ ਹਨ ਅਤੇ ਭਗਵਾਨ ਪ੍ਰਤੀ ਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ¢

ਪਿਛਲੀ ਖ਼ਬਰ ਪਿੰਡ ਘੁੱਦਾ ਵਿਖੇ ਆਯੂਸ਼ਮਾਨ ਕੇਂਦਰ ਦੀ ਸਥਾਪਨਾ ਕਰਕੇ ਸਿਹਤ ਸੇਵਾਵਾਂ ਕੀਤੀਆਂ ਸ਼ੁਰੂ ਅਗਲੀ ਖ਼ਬਰ ਸ੍ਰੀ ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨਗੀ ਚੋਣ ਨੂੰ ਲੈ ਕੇ ਹੋਇਆ ਹੰਗਾਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।