03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਬ ਦੇ ਵਫ਼ਦ ਨੇ ਮੁੱਖ ਮੰਤਰੀ ਪੰਜਾਬ ਦੇ ਓ.ਐੱਸ.ਡੀ. ਨਾਲ ਕੀਤੀ ਮੀਟਿੰਗ

ਅਜੀਤ ਡੈਸਕ 12-04-2026
ਚਾਉਕੇ, 11 ਅਪ੍ਰੈਲ (ਮਨਜੀਤ ਸਿੰਘ ਘੜੈਲੀ)- ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਵਫ਼ਦ ਦੀ ਮੀਟਿੰਗ ਸੂਬਾ ਪ੍ਰਧਾਨ ਬਲਰਾਜ ਸਿੰਘ ਅÏਜਲਾ ਦੀ ਅਗਵਾਈ ਹੇਠ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਦੇ ਓ ਐੱਸ ਡੀ ਰਾਜਵੀਰ ਸਿੰਘ ਘੁਮਾਣ ਨਾਲ ਉੱਚ ਅਧਿਕਾਰੀਆਂ ਅਨੁਰਾਗ ਵਰਮਾ ਵਧੀਕ ਮੁੱਖ ਸਕੱਤਰ ਕਮ ਵਿੱਤੀ ਕਮਿਸ਼ਨਰ ਮਾਲ, ਮਨਵੇਸ਼ ਸਿੰਘ ਸਿੱਧੂ ਆਈ.ਏ.ਐੱਸ., ਡਿਪਟੀ ਡਾਇਰੈਕਟਰ ਲੈਂਡ ਰਿਕਾਰਡ ਤਪਨ ਭਨੋਟ ਦੀ ਹਾਜ਼ਰੀ ਵਿਚ ਹੋਈ¢ ਇਸ ਮੀਟਿੰਗ ਦÏਰਾਨ ਘੱਟ ਕੀਤੀਆਂ ਅਸਾਮੀਆਂ ਨੂੰ ਤੁਰੰਤ ਰੱਦ ਕਰਕੇ ਮੁੜ ਬਹਾਲ ਕਰਨ ਦੀ ਚਿੱਠੀ ਜਾਰੀ ਕਰਨ , ਲੈਪਟਾਪ, ਬਾਇਓਮੈਟਿ੍ਕ ਦਾ ਪੱਤਰ, ਵਾਸ਼ਰੂਮ ਆਦਿ ਇਨਫਰਾਸਟਰਕਚਰ ਦੇ ਪੱਤਰ ਜਲਦ ਜਾਰੀ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ¢ ਸਟੇਟ ਕਾਡਰ ਤੇ ਹਾਂ ਪੱਖੀ ਹੁੰਗਾਰਾ ਸਰਕਾਰ ਅਤੇ ਉੱਚ ਅਧਿਕਾਰੀਆਂ ਵਲੋਂ ਦਿੱਤਾ ਗਿਆ ਕਿ ਜਲਦ ਹੱਲ ਕੀਤਾ ਜਾਵੇਗਾ ਅਤੇ ਪ੍ਰਮੋਸ਼ਨ ਕੀਤੀਆਂ ਜਾਣਗੀਆਂ¢ ਕੇਂਦਰੀ ਤਨਖ਼ਾਹ ਸਕੇਲ ਰੱਦ ਕਰਨ ਅਤੇ ਡੀ ਏ ਦੇ ਸਬੰਧ ਵਿਚ ਸਰਕਾਰ ਸਟੇਟ ਪੱਧਰ ਤੇ ਜਲਦ ਫੈਸਲਾ ਲਵੇਗੀ¢ ਇਸ ਮÏਕੇ ਸੁਖਪ੍ਰੀਤ ਸਿੰਘ ਢਿੱਲੋਂ ਸੂਬਾ ਜਨਰਲ ਸਕੱਤਰ, ਬਲਦੇਵ ਸਿੰਘ ਫ਼ਾਜ਼ਿਲਕਾ ਸੀਨੀਅਰ ਮੀਤ ਪ੍ਰਧਾਨ, ਸੁਮਨਦੀਪ ਭੁੱਲਰ ਨੁਮਾਇੰਦਾ ਕੁਲ ਹਿੰਦ, ਪਵਨ ਸੂਬਾ ਖ਼ਜ਼ਾਨਚੀ ਹਾਜ਼ਰ ਸਨ¢ ਜਥੇਬੰਦੀ ਵਲੋਂ ਰਾਜਵੀਰ ਸਿੰਘ ਘੁਮਾਣ ਦਾ ਜਥੇਬੰਦੀ ਵਲੋਂ ਵਧੀਆ ਮਾਹੌਲ ਚ ਮੀਟਿੰਗ ਲਈ ਧੰਨਵਾਦ ਕੀਤਾ ਗਿਆ¢
ਪਿਛਲੀ ਖ਼ਬਰ ਗਿਆਨ ਜਯੋਤੀ ਐਜੂਕੇਸ਼ਨ ਮੁਫ਼ਤ ਕੋਚਿੰਗ ਸੈਂਟਰ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਅਗਲੀ ਖ਼ਬਰ ਐੱਸ.ਐੱਸ.ਡੀ. ਗਰਲਜ਼ ਕਾਲਜ ਦੇ ਵਿਦਿਆਰਥਣਾਂ ਨੇ ਪਹਿਲਾ ਸਥਾਨ ਕੀਤਾ ਹਾਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।