04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸੋਲਰ ਮੋਟਰਾਂ ਦੀਆਂ ਕੇਵਲ ਤਾਰਾਂ ਚੋਰੀ ਕਰਕੇ ਵੇਚਣ ਦੇ ਦੋਸ਼ ਹੇਠ ਦੋ ਚੋਰ ਗਿ੍ਫ਼ਤਾਰ, ਕਬਾੜੀਆ ਫ਼ਰਾਰ

ਅਜੀਤ ਡੈਸਕ 12-04-2026
ਰਾਮਾਂ ਮੰਡੀ, 11 ਅਪ੍ਰੈਲ (ਤਰਸੇਮ ਸਿੰਗਲਾ)-ਨੇੜਲੇ ਪਿੰਡ ਤਰਖਾਣਵਾਲਾ ਵਿਖੇ ਬੀਤੇ ਦਿਨੀਂ ਕਿਸਾਨਾਂ ਦੇ ਖੇਤਾਂ ਵਿਚ ਲੱਗੀਆਂ ਸਿੰਚਾਈ ਵਾਲੀਆਂ ਸੋਲਰ ਮੋਟਰਾਂ ਦੀਆਂ ਕੇਵਲ ਤਾਰਾਂ ਚੋਰੀ ਕਰਕੇ ਰਾਮਾਂ ਮੰਡੀ ਵਿਖੇ ਇੱਕ ਕਬਾੜੀਏ ਨੂੰ ਵੇਚਣ ਦੇ ਦੋਸ਼ਾਂ ਹੇਠ ਰਾਮਾਂ ਪੁਲਿਸ ਵਲੋਂ ਵੀਰੂ ਨਾਮਕ ਕਬਾੜੀਏ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਰਾਮ ਸਿੰਘ ਵਾਸੀ ਤਰਖਾਣਵਾਲਾ ਅਤੇ ਮਨਦੀਪ ਸਿੰਘ ਵਾਸੀ ਚੱਠਾ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਦੋਂਕਿ ਵੀਰੂ ਕਬਾੜੀਆ ਅਜੇ ਫ਼ਰਾਰ ਹੈ | ਰਾਮਾਂ ਥਾਣਾ ਮੁਖੀ ਕੌਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਬਜੀਤ ਸਿੰਘ ਵਾਸੀ ਤਰਖਾਣਵਾਲਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਮੇਰੇ ਕੋਲ 11 ਕਿੱਲੇ ਜ਼ਮੀਨ ਰਕਬਾ ਪਿੰਡ ਤਰਖਾਣ ਪਿੰਡ ਤਿੰਗੜੀ ਨੂੰ ਜਾਣ ਵਾਲੇ ਕੱਚੇ ਰਸਤੇ ਪਰ ਠੇਕੇ ਤੇ ਹੈ | ਇਸ ਵਿਚ ਸੋਲਰ ਟਿਊਬਵੈੱਲ ਮੋਟਰਾਂ ਲੱਗੀਆਂ ਹੋਈਆਂ ਹਨ | ਬੀਤੇ ਦਿਨੀਂ ਨਾਮਾਲੂਮ ਚੋਰ ਉਸਦੇ ਖੇਤ ਦੀਆਂ ਮੋਟਰਾਂ ਦੀਆਂ ਤਾਰਾਂ ਸਮੇਤ ਨਾਲ ਲੱਗਦੇ ਖੇਤਾਂ ਵਿਚੋਂ ਵੀ ਮੋਟਰਾਂ ਦੀਆਂ ਤਾਰਾਂ ਚੋਰੀ ਕਰਕੇ ਲੈ ਗਏ | ਉਨ੍ਹਾਂ ਵਲੋਂ ਆਪਣੇ ਤੌਰ ਪਰ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਮੋਟਰਾਂ ਦੀਆਂ ਤਾਰਾਂ ਦਿਨ ਸਮੇਂ ਹੀ ਰਾਮ ਸਿੰਘ ਵਾਸੀ ਤਰਖਾਣਵਾਲਾ ਅਤੇ ਮਨਦੀਪ ਸਿੰਘ ਵਾਸੀ ਚੱਠਾ ਨੇ ਚੋਰੀ ਕੀਤੀਆਂ ਹਨ | ਇਹ ਚੋਰੀ ਕੀਤੀਆ ਤਾਰਾ ਨੂੰ ਵੀਰੂ ਕਬਾੜੀਆ ਰਾਮਾਂ ਮੰਡੀ ਨੂੰ ਵੇਚਦੇ ਹਨ | ਇਸ ਤੋਂ ਇਲਾਵਾ ਮਨਦੀਪ ਸਿੰਘ ਉਕਤਾਨ ਨੇ ਆਸ ਪਾਸ ਦੇ ਹੋਰ ਪਿੰਡਾਂ ਵਿਚੋਂ ਵੀ ਮੋਟਰਾਂ ਦੀਆਂ ਕੇਵਲ ਤਾਰਾ ਚੋਰੀ ਕੀਤੀਆਂ ਹਨ | ਪੁਲਿਸ ਨੇ ਰਾਮ ਸਿੰਘ ਅਤੇ ਮਨਦੀਪ ਸਿੰਘ ਨੂੰ ਗਿ੍ਫ਼ਤਾਰ ਕਰਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਹੈ | ਜਦੋਂਕਿ ਵੀਰੂ ਕਬਾੜੀਏ ਦੀ ਭਾਲ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਡੀ.ਐੱਮ. ਕਾਲਜ ਕਰਾੜਵਾਲਾ ਦੇ ਵਿਦਿਆਰਥੀ ਨੇ ਬੀ.ਐੱਡ ਦੇ ਨਤੀਜਿਆਂ 'ਚੋਂ 94 ਫ਼ੀਸਦੀ ਅੰਕਾਂ ਨਾਲ ਹਾਸਿਲ ਕੀਤਾ ਪਹਿਲਾ ਸਥ... ਅਗਲੀ ਖ਼ਬਰ ਕਿਸਾਨ ਸੁੱਕੀ ਕਣਕ ਵੱਢ ਕੇ ਦਾਣਾ ਮੰਡੀਆਂ 'ਚ ਲਿਆਉਣ- ਸਕੱਤਰ ਬਲਕਾਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।