05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦਿਹਾਤੀ ਦੀ ਜਥੇਬੰਧਕ ਟੀਮ ਦਾ ਐਲਾਨ <br/>

ਅਜੀਤ ਡੈਸਕ 19-04-2026
ਬਠਿੰਡਾ, 18 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)- ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਭੁੱਚੋ ਮੰਡੀ ਦੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵਲੋਂ ਸੰਗਠ ਸਿਰਜਣ ਅਭਿਆਨ ਤਹਿਤ ਜ਼ਿਲ੍ਹਾ ਬਠਿੰਡਾ ਦਿਹਾਤੀ ਦੀ ਨਵੀਂ ਜਥੇਬੰਧਕ ਟੀਮ ਦਾ ਐਲਾਨ ਕੀਤਾ ਗਿਆ ਹੈ | ਉਨ੍ਹਾਂ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਭੇਜੀ ਗਈ ਕੁਲ 80 ਮੈਂਬਰੀ ਕਮੇਟੀ ਨੂੰ ਵੜਿੰਗ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਅਨੁਸਾਰ 10 ਜ਼ਿਲ੍ਹਾ ਉੱਪ-ਪ੍ਰਧਾਨ, 14 ਜਨਰਲ ਸਕੱਤਰ, 27 ਸਕੱਤਰ, 23 ਸਪੈਸ਼ਲ ਇਨਵਾਇਟੀ ਮੈਂਬਰ, 2 ਸਪੋਕਸਮੈਨ, 1 ਦਫਤਰ ਸਕੱਤਰ, 1 ਖ਼ਜ਼ਾਨਚੀ, 1 ਪ੍ਰੈਸ ਮੀਡੀਆ ਇੰਚਾਰਜ ਅਤੇ 1 ਸੋਸ਼ਲ ਮੀਡੀਆ ਇੰਚਾਰਜ ਬਣਾਇਆ ਗਿਆ ਹੈ | ਇਸ ਸੂਚੀ ਅਨੁਸਾਰ ਉੱਘੇ ਬੱਸ ਟਰਾਂਸਪੋਰਟਰ ਨੰਬਰਦਾਰ ਖੁਸ਼ਵੰਤ ਸਿੰਘ ਜੀਦਾ, ਟਕਸਾਲੀ ਆਗੂ ਗੁਰਪ੍ਰੀਤ ਸਿੰਘ ਗਿੱਲਪੱਤੀ ਅਤੇ ਪਿੰਡ ਝੁੰਬਾ ਦੇ ਸਾਬਕਾ ਸਰਪੰਚ ਹਰਦੀਪ ਸਿੰਘ ਮਾਨ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦਿਹਾਤੀ ਦੇ ਸਪੈਸ਼ਲ ਇਨਵਾਇਟੀ ਮੈਂਬਰ ਬਣਾਇਆ ਗਿਆ ਹੈ | ਖੁਸ਼ਵੰਤ ਸਿੰਘ ਜੀਦਾ ਰਾਜਾ ਵੜਿੰਗ ਦੇ ਨੇੜਲੇ ਸਾਥੀ ਹਨ, ਜਿਨ੍ਹਾਂ ਨੇ 2017 ਤੇ 2022 ਦੀ ਵਿਧਾਨ ਸਭਾ ਚੋਣ ਅਤੇ 2024 ਦੀ ਉੱਪ-ਚੋਣ ਮੌਕੇ ਹਲਕਾ ਗਿੱਦੜਬਾਹਾ 'ਚ ਸਹਿ-ਇੰਚਾਰਜ ਵਜੋਂ ਅਤੇ ਲੁਧਿਆਣਾ ਦੀ ਲੋਕ ਸਭਾ ਚੋਣ ਮੌਕੇ ਸਬ-ਡਿਵੀਜਨ ਮੈਨੇਜਰ ਵਜੋਂ ਕੰਮ ਕੀਤਾ | ਇਸੇ ਤਰ੍ਹਾਂ ਵੱਖ-ਵੱਖ 'ਤੇ ਰਹੇ ਗੁਰਪ੍ਰੀਤ ਸਿੰਘ ਗਿੱਲਪੱਤੀ ਮੌਜੂਦਾ ਸਮੇਂ ਕਿਸਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਕÏਮੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਸਰਗਰਮ ਹਨ ਤੇ ਇਵੇਂ ਹਰਦੀਪ ਸਿੰਘ ਝੁੰਬਾ ਪੰਜਾਬ ਸਰਪੰਚ ਯੂਨੀਅਨ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਰਹੇ ਹਨ | ਇਸੇ ਤਰ੍ਹਾਂ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰੈਸ ਮੀਡੀਆ ਇੰਚਾਰਜ ਬਣਾਏ ਗਏ ਸਤੀਸ਼ ਕੁਮਾਰ ਉਰਫ਼ ਕਾਲਾ ਗੋਨਿਆਣਾ ਮੰਡੀ ਵਿਚ ਆੜ੍ਹਤ ਦਾ ਕਾਰੋਬਾਰ ਕਰਦੇ ਹਨ ਤੇ ਉਨ੍ਹਾਂ ਲੰਬਾ ਸਮਾਂ ਪੱਤਰਕਾਰਤਾ ਕੀਤੀ ਹੈ ਤੇ ਪਿਛਲੇ ਕਾਫੀ ਸਮੇਂ ਤੋਂ ਪ੍ਰੀਤਮ ਸਿੰਘ ਕੋਟਭਾਈ ਨਾਲ ਜੁੜੇ ਹੋਏ ਹਨ | ਜਦਕਿ ਦਫਤਰ ਸਕੱਤਰ ਬਣਾਏ ਗਏ ਧਰਮਵੀਰ ਦੌਲਾ ਸਾਲਾਂ ਤੋਂ ਕੋਟਭਾਈ ਨਾਲ ਪਰਿਵਾਰਿਕ ਅਤੇ ਸਿਆਸੀ ਤੌਰ 'ਤੇ ਜੁੜੇ ਹੋਏ ਹਨ ਤੇ ਲੰਬੇ ਸਮੇਂ ਤੋਂ ਕੋਟਭਾਈ ਦੇ ਪੀ.ਏ.ਵਜੋਂ ਕਾਰਜਸ਼ੀਲ ਹਨ | ਇਨ੍ਹਾਂ ਨਵ-ਨਿਯੁਕਤ ਅਹੁਦੇਦਾਰਾਂ ਨੇ ਆਪਣੀ ਨਿਯੁਕਤੀ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ |

ਪਿਛਲੀ ਖ਼ਬਰ ਗੁਰਦੁਆਰਾ ਸੰਤ ਭਾਈ ਸੁਹੇਲ ਸਿੰਘ ਵਿਖੇ ਯੱਗ ਸਮਾਗਮ ਕਰਵਾਇਆ ਅਗਲੀ ਖ਼ਬਰ ਕਣਕ ਦੀ ਖ਼ਰੀਦ ਢਿੱਲੀ ਚਾਲ,ਅੰਨਦਾਤਾ ਗਰਮੀ ਅਤੇ ਮੱਛਰਾਂ ਦੀ ਭਰਮਾਰ 'ਚ ਮੰਡੀਆਂ 'ਚ ਰਾਤਾਂ ਕੱਟਣ ਲਈ ਬੇਵੱਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।