05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਗੁਰਦੁਆਰਾ ਸੰਤ ਭਾਈ ਸੁਹੇਲ ਸਿੰਘ ਵਿਖੇ ਯੱਗ ਸਮਾਗਮ ਕਰਵਾਇਆ

ਅਜੀਤ ਡੈਸਕ 19-04-2026
ਗੋਨਿਆਣਾ, 18 ਅਪ੍ਰੈਲ (ਲਛਮਣ ਦਾਸ ਗਰਗ)-ਗੁਰਦੁਆਰਾ ਸੰਤ ਭਾਈ ਸੁਹੇਲ ਸਿੰਘ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਾਨਾ ਯੱਗ ਸਮਾਗਮ ਅਤੇ ਸੰਤ ਪ੍ਰੀਤਮ ਸਿੰਘ ਦੀ ਦੂਜੀ ਬਰਸੀ ਮਹੰਤ ਭਾਈ ਕਾਹਨ ਸਿੰਘ ਮੁੱਖ ਸੇਵਾਦਾਰ ਟਿਕਾਣਾ ਭਾਈ ਜਗਤਾ ਜੀ ਦੀ ਅਗਵਾਈ ਹੇਠ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਈ ਗਈ | ਇਸ ਮੌਕੇ ਸ੍ਰੀ ਗੁਰੂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਵੱਡੀ ਗਿਣਤੀ ਵਿਚ ਸੰਗਤ ਨਤਮਸਤਕ ਹੋਈ | ਇਸ ਮੌਕੇ ਭਾਈ ਜਸਪ੍ਰੀਤ ਸਿੰਘ, ਭਾਈ ਜਸਕੀਰਤ ਸਿੰਘ ਅਤੇ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਪ੍ਰਚਾਰ ਕੀਤਾ ਅਤੇ ਸੰਗਤ ਨੂੰ ਗੁਰਮਤਿ ਦੇ ਰਸਤੇ 'ਤੇ ਚੱਲਣ ਦੀ ਅਪੀਲ ਕੀਤੀ | ਯੱਗ ਸਮਾਗਮ ਦੌਰਾਨ ਲੱਸੀ, ਕੋਲ ਡਰਿੰਕ, ਆਈਸ ਕ੍ਰੀਮ ਅਤੇ ਲੰਗਰ ਖੁੱਲ੍ਹਾ ਵਰਤਾਇਆ ਗਿਆ | ਮੁੱਖ ਗ੍ਰੰਥੀ ਹਰ ਭਗਵਾਨ ਸਿੰਘ ਅਤੇ ਕਮੇਟੀ ਦੇ ਮੈਂਬਰਾਂ ਨੇ ਆਏ ਕੀਰਤਨੀਆਂ ਜਥੇ ਕਥਾ ਵਾਚਕ ਅਤੇ ਸੰਗਤ ਨੂੰ ਜੀ ਆਇਆ ਕਿਹਾ |
ਪਿਛਲੀ ਖ਼ਬਰ ਅਕਾਲ ਅਕੈਡਮੀ ਬਾਘਾ ਦਾ ਦਸਵੀਂ ਦੇ ਬੋਰਡ ਨਤੀਜੇ ਰਹੇ ਸ਼ਾਨਦਾਰ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦਿਹਾਤੀ ਦੀ ਜਥੇਬੰਧਕ ਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।