19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਕਾਨੂੰਨੀ ਸਿਸਟਮ ਤੋਂ ਪ੍ਰੇਸ਼ਾਨ ਵਿਅਕਤੀ ਕੁਲਵਿੰਦਰ ਸਿੰਘ (45) ਨੇ ਦਿਨ-ਦਿਹਾੜੇ ਆਪਣੇ ਘਰ ਵਿਚ ਫਾਹਾ ਲੈ ਕੇ ਕੀਤੀ ਖੁਦਕਸ਼ੀ <br/>

ਅਜੀਤ ਡੈਸਕ 30-04-2026
ਰਾਮਾਂ ਮੰਡੀ, 29 ਅਪ੍ਰੈਲ (ਤਰਸੇਮ ਸਿੰਗਲਾ) ਕਾਨੂੰਨੀ ਸਿਸਟਮ ਤੋਂ ਪ੍ਰੇਸ਼ਾਨ ਕੁਲਵਿੰਦਰ ਸਿੰਘ (45) ਪੁੱਤਰ ਦਰਸ਼ਨ ਸਿੰਘ ਵਾਸੀ ਨਵੀਂ ਬਸਤੀ, ਬਾਘਾ ਰੋਡ, ਗਲੀ ਨੰਬਰ 2 ਰਾਮਾਂ ਮੰਡੀ ਨੇ ਅੱਜ ਉਸ ਸਮੇਂ ਦਿਨਦਿਹਾੜੇ ਆਪਣੇ ਘਰ ਵਿਚ ਛੱਤ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ, ਜਦੋਂ ਉਹ ਘਰ ਵਿੱਚ ਇਕੱਲਾ ਸੀ | ਮਿ੍ਤਕ ਕੁਲਵਿੰਦਰ ਸਿੰਘ ਦੀ ਪਤਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਰਾ ਪਤੀ ਬਠਿੰਡਾ ਤੋਂ ਰਾਮਾਂ ਆਪਣੀ ਨਿੱਜੀ ਗੱਡੀ ਰਾਹੀਂ ਰੋਜ਼ਾਨਾ ਕਿਰਾਏ ਦਾ ਸਮਾਨ ਢੋਣ ਦਾ ਕੰਮ ਕਰਦਾ ਸੀ | ਕਰੀਬ ਇਕ ਸਾਲ ਪਹਿਲਾਂ ਉਸਨੇ ਆਪਣੀ ਗੱਡੀ ਵੇਚ ਦਿੱਤੀ ਸੀ, ਜਦੋਂਕਿ ਗੱਡੀ ਦੀ ਆਰ.ਸੀ.ਇੱਕ ਚਲਾਨ ਕੱਟੇ ਜਾਣ ਕਾਰਨ ਫਰੀਦਕੋਟ ਥਾਣੇ ਵਿਚ ਬੰਦ ਸੀ | ਜਿਸ ਵਿਅਕਤੀ ਨੂੰ ਮੇਰੇ ਪਤੀ ਨੇ ਗੱਡੀ ਵੇਚੀ ਸੀ ਉਹ ਲਗਾਤਾਰ ਆਰ.ਸੀ. ਦੀ ਮੰਗ ਕਰ ਰਿਹਾ ਸੀ ਅਤੇ ਮੇਰੀ ਪਤੀ ਨੂੰ ਤੰਗ ਪ੍ਰੇਸਾਨ ਵੀ ਕਰ ਰਿਹਾ ਸੀ | ਮੇਰੇ ਪਤੀ ਨੇ ਆਰ.ਸੀ.ਲੈਣ ਲਈ ਫ਼ਰੀਦਕੋਟ ਕਚੈਹਰੀਆਂ ਦੇ ਕਈ ਚੱਕਰ ਕੱਟੇ, ਪਰ ਆਰ.ਸੀ.ਨਹੀਂ ਮਿਲੀ | ਜਿਸ ਤੋਂ ਪ੍ਰੇਸ਼ਾਨ ਹੋ ਕੇ ਮੇਰੀ ਪਤੀ ਨੇ ਅੱਜ ਫਾਹਾ ਲੈ ਕੇ ਖੁਦਕਸ਼ੀ ਕਰ ਲਈ | ਮੇਰੀ ਪਤੀ ਵੱਲੋਂ ਖੁਦਕਸ਼ੀ ਕਰਨ ਤੋਂ ਬਾਅਦ ਲਾਸ਼ ਕੋਲੋਂ ਘਰ ਵਿੱਚੋਂ ਉਸਦਾ ਲਿਖਿਆ ਇੱਕ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ | ਸਮਾਚਾਰ ਲਿਖੇ ਜਾਣ ਤੱਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ | ਮਿ੍ਤਕ ਆਪਣੇ ਪਿੱਛੇ ਆਪਣੀ ਪਤਨੀ ਅਤੇ ਇੱਕ ਲੜਕਾ ਛੱਡ ਗਿਆ ਹੈ |

ਪਿਛਲੀ ਖ਼ਬਰ ਆਨਲਾਇਨ ਸੱਟੇਬਾਜ਼ੀ ਕਰਨ ਦੇ ਮਾਮਲੇ 'ਚ ਇਕ ਗਿ੍ਫ਼ਤਾਰ-ਮੋਬਾਇਲ ਫ਼ੋਨ ਬਰਾਮਦ ਅਗਲੀ ਖ਼ਬਰ ਚਾਨਣ ਸਿੰਘ ਸਿੱਧੂ ਕੋਟਸ਼ਮੀਰ ਕਿਸਾਨ ਕਾਂਗਰਸ ਦੇ ਬਠਿੰਡਾ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਨਿਯੁੱਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।