06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ 'ਚ ਭਰਤੀ ਘੁਟਾਲੇ ਦਾ ਇਲਜ਼ਾਮ <br/>

ਭਰਤੀ ਸਬੰਧੀ ਜਾਰੀ ਮੈਰਿਟ ਲਿਸਟ ਦਿਖਾਉਂਦਾ ਹੋਇਆ ਮਨਦੀਪ ਸਿੰਘ | ਅਜੀਤ ਤਸਵੀਰ <br/> 03-05-2026
ਬਠਿੰਡਾ, 2 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਵਿਚ ਪ੍ਰੋਜੈਕਟ ਮੈਨੇਜਰ (ਐਂਟਰਪ੍ਰਾਈਜ਼ ਫਾਈਨਾਂਸਿੰਗ) ਦੀ ਭਰਤੀ ਪ੍ਰਕਿਰਿਆ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ¢ ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁੰਮਟੀ ਕਲਾਂ ਦੇ ਰਹਿਣ ਵਾਲੇ ਮਨਦੀਪ ਸਿੰਘ ਨੇ ਭਰਤੀ ਵਿਚ ਵੱਡੀ ਪੱਧਰ 'ਤੇ ਧਾਂਦਲੀ ਹੋਣ ਦਾ ਦੋਸ਼ ਲਗਾਉਂਦੇ ਹੋਏ ਸੂਬੇ ਦੇ ਮੁੱਖ ਮੰਤਰੀ ਸ਼ਿਕਾਇਤ ਭੇਜੀ ਹੈ¢ਸ਼ਿਕਾਇਤਕਰਤਾ ਅਨੁਸਾਰ ਉਹ ਉਕਤ ਅਹੁਦੇ ਲਈ ਯੋਗ ਉਮੀਦਵਾਰ ਸੀ ਅਤੇ ਵਿਭਾਗ ਵਲੋਂ ਜਾਰੀ ਕੀਤੀ ਗਈ ਮੈਰਿਟ ਸੂਚੀ ਵਿਚ ਉਸ ਦਾ ਨਾਂਅ ਵੀ ਸ਼ਾਮਿਲ ਸੀ¢ ਉਸ ਨੇ 30 ਮਾਰਚ 2026 ਨੂੰ ਇੰਟਰਵਿਊ ਵੀ ਦਿੱਤੀ ਸੀ¢ ਮਨਦੀਪ ਸਿੰਘ ਦਾ ਦਾਅਵਾ ਹੈ ਕਿ ਲਿਖਤੀ ਪ੍ਰੀਖਿਆ ਵਿਚ ਉਸ ਦੇ ਅੰਕ ਉਸ ਉਮੀਦਵਾਰ ਨਾਲੋਂ ਕਿਤੇ ਜ਼ਿਆਦਾ ਸਨ, ਜਿਸ ਨੂੰ ਅੰਤ ਵਿਚ ਨੌਕਰੀ ਲਈ ਚੁਣਿਆ ਗਿਆ ਹੈ¢ ਪੀੜਤ ਨੇ ਮੁੱਖ ਮੰਤਰੀ ਨੂੰ ਭੇਜੀ ਸ਼ਿਕਾਇਤ ਵਿਚ ਦੋਸ਼ ਲਗਾਏ ਹਨ ਕਿ ਉਕਤ ਨੌਕਰੀ ਉਪਰ ਇਕ ਅਜਿਹੇ ਉਮੀਦਵਾਰ ਨੂੰ ਨਿਯੁਕਤ ਕੀਤਾ ਗਿਆ ਹੈ, ਜਿਸ ਨੂੰ ਵਿਭਾਗ ਨੇ ਪਹਿਲਾਂ 'ਅਯੋਗ' ਕਰਾਰ ਦਿੱਤਾ ਸੀ, ਕਿਉਂਕਿ ਉਸ ਕੋਲ ਲੋੜੀਂਦਾ ਤਜਰਬਾ ਸਰਟੀਫਿਕੇਟ ਨਹੀਂ ਸੀ ਪਰ ਬਾਅਦ ਵਿਚ ਉਸ ਨੂੰ ਭਰਤੀ ਕਰ ਲਿਆ ਗਿਆ ਤੇ ਵਿਭਾਗ ਵਲੋਂ ਅੰਤਿਮ ਚੋਣ ਸੂਚੀ ਨੂੰ ਜਨਤਕ ਕੀਤੇ ਬਿਨਾਂ ਹੀ ਚੁੱਪ-ਚੁਪੀਤੇ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ¢ ਪੀੜਤ ਨੇ ਕਿਹਾ ਕਿ ਉਹ ਪੇਂਡੂ ਵਿਕਾਸ ਮੰਤਰੀ, ਸੰਯੁਕਤ ਵਿਕਾਸ ਕਮਿਸ਼ਨਰ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਹੋਰ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਦੇ ਚੁੱਕਿਆ ਹੈ, ਜਿਨ੍ਹਾਂ ਨੇ ਹਫ਼ਤੇ ਵਿਚ ਉਸ ਦੀ ਸ਼ਿਕਾਇਤ ਦੇ ਅਧਾਰ 'ਤੇ ਨਿਰਪੱਖ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ | ਮਨਦੀਪ ਸਿੰਘ ਨੇ ਇਸ ਘਪਲੇ ਵਿਚ ਮੁੱਖ ਮੰਤਰੀ ਤੋਂ ਦਖ਼ਲ ਦੀ ਮੰਗ ਕਰਦਿਆਂ ਨਿਰਪੱਖ ਜਾਂਚ ਅਤੇ ਉਸ ਦਾ ਨੌਕਰੀ ਦਾ ਬਣਦਾ ਹੱਕ ਖਾਣ ਵਾਲਿਆਂ ਅਤੇ ਇਕ 'ਆਯੋਗ' ਕਰਾਰ ਦਿੱਤੇ ਉਮੀਦਵਾਰ ਨੂੰ ਨੌਕਰੀ ਲਈ 'ਯੋਗ' ਘੋਸ਼ਿਤ ਕਰਨ ਵਾਲੇ ਅਧਿਕਾਰੀਆਂ ਖਿਲਾਫ ਤੁਰੰਤ ਕਾਰਵਾਈ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਕੀਤੀ ਗਈ ਨਿਯੁਕਤੀ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ | ਇਹ ਮਾਮਲਾ ਪ੍ਰਸ਼ਾਸਨਿਕ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ |

ਪਿਛਲੀ ਖ਼ਬਰ ਜ਼ਿਲ੍ਹੇ ਭਰ 'ਚ 12355 ਲੋਕ ਯੋਗ ਕਲਾਸਾਂ ਦਾ ਲੈ ਰਹੇ ਹਨ ਲਾਹਾ <br/> ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਸੰਬੰਧੀ ਭਾਜਪਾ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।