06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਨਸ਼ਾ ਤਸਕਰਾਂ ਵਲੋਂ ਕੁਚਲੇ ਗਏ ਏ.ਐਸ.ਆਈ. ਸੁਖਮੰਦਰ ਸਿੰਘ ਦਾ ਜੱਦੀ ਪਿੰਡ ਨਥੇਹਾ ਵਿਖੇ ਸਰਕਾਰੀ ਸਨਮਾਨਾਂ ਨਾਲ ਸਸਕਾਰ <br/>

ਅਜੀਤ ਡੈਸਕ 03-05-2026
ਸੀੰਗੋ ਮੰਡੀ, 2 ਮਈ (ਲੱਕਵਿੰਦਰ ਸ਼ਰਮਾ)- ਨਸ਼ਾ ਤਸਕਰਾਂ ਦੀ ਗੱਡੀ ਵਲੋਂ ਸਰਦੂਲਗੜ 'ਚ ਕੁਚਲ ਕੇ ਕਤਲ ਕੀਤੇ ਏ.ਐਸ.ਆਈ ਸੁਖਮੰਦਰ ਸਿੰਘ ਦਾ ਜੱਦੀ ਪਿੰਡ ਨਥੇਹਾ 'ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਿਸ 'ਚ ਜਿਲ੍ਹਾ ਪੁਲਿਸ ਮੁਖੀ ਮਾਨਸਾ ਭਗੀਰਥ ਮੀਨਾ ਸਮੇਤ ਜਿਲਾ ਪੁਲਿਸ ਪ੍ਰਸ਼ਾਸਨ ਸ਼ਾਮਿਲ ਹੋਇਆ ਤੇ ਕਤਲ ਕੀਤੇ ਗਏ ਏਐਸਆਈ ਨੂੰ ਸ਼ਰਧਾਂਜਲੀ ਦਿੱਤੀ | ਇਸ ਮੌਕੇ ਭਗੀਰਥ ਮੀਨਾ ਨੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਪ੍ਰਗਟ ਕਰਦੇ ਹੋਏ ਦੱਸਿਆ ਕਿ ਮਿ੍ਤਕ ਦੇ ਬਣਦੇ ਲਾਭ ਪਰਿਵਾਰ ਨੂੰ ਜਲਦੀ ਦੇਣ ਦੇ ਨਾਲ ਉਨ੍ਹਾਂ ਦੇ ਸਪੁੱਤਰ ਨੂੰ ਨÏਕਰੀ ਦਿੱਤੀ ਜਾਵੇਗੀ ਉਨਾਂ ਨੇ ਮਿ੍ਤਕ ਦੀ ਰੱਜ ਕੇ ਸਲਾਘਾ ਕੀਤ¨ ਉਧਰ ਪਰਿਵਾਰਿਕ ਮੈਂਬਰ ਅਮਰਜੀਤ ਸਿੰਘ, ਮੁਖਵਿੰਦਰ ਸਿੰਘ (ਦੋਵੇ ਭਰਾ), ਬਜੁਰਗ ਮਾਤਾ ਤੇ ਬੇਟਾ ਹਰਮਨਜੀਤ ਸਿੰਘ ਨੇ ਆਪਣੇ ਪਿਤਾ ਵਲੋਂ ਕੀਤੇ ਗਏ ਕਾਰਜ ਦੀ ਸਲਾਘਾ ਕਰਦੇ ਹੋਏ ਪਰਿਵਾਰ ਨੂੰ ਸਾਰੇ ਲਾਭਾਂ ਸਮੇਤ ਉਨ੍ਹਾਂ ਦੇ ਪਿਤਾ ਨੂੰ ਸ਼ਹੀਦ ਦਾ ਦਰਜਾ ਕਰਾਰ ਦੇਣ ਦੀ ਮੰਗ ਕੀਤੀ | ਓੁਧਰ ਆਪ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਦੀ ਤਰਫੋੰ ਬਲਾਕ ਪ੍ਰਧਾਨ ਬਿੱਕਰ ਸਿੰਘ ਨੇ ਥਾਣੇਦਾਰ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਹਲਕਾ ਵਿਧਾਇਕ ਵਲੋਂ ਸਹੀਦ ਦਾ ਦਰਜਾ ਦਿਵਾਓੁਣ ਦੀ ਗੱਲ ਆਖੀ¢ ਉੱਧਰ ਪਿੰਡ ਦੇ ਸਾਬਕਾ ਡੀ.ਆਈ.ਜੀ.ਹਰਿੰਦਰ ਚਾਹਲ ਤੇ ਸੂਬਾ ਯੋਜਨਾ ਬੋਰਡ ਚੇਅਰਮੈਨ ਗੁਲਜਾਰਇੰਦਰ ਚਾਹਲ ਨੇ ਏ.ਐਸ.ਆਈ ਦੀ ਬੇ-ਵਕਤੀ ਮੌਤ 'ਤੇ ਪਰਿਵਾਰ ਨਾਲ ਦੁੱਖ ਜਤਾਇਆ ਹੈ¢ ਇਸ ਮੌਕੇ ਡੀ.ਐਸ.ਪੀ ਮਨਜੀਤ ਸਿੰਘ, ਐਸ.ਆਈ ਗੁਰਪਾਲ ਸਿੰਘ, ਪੁਸ਼ਪਿੰਦਰ ਕੌਰ ਥਾਣਾ ਮੁਖੀ, ਥਾਣੇਦਾਰ ਪਰਮਜੀਤ ਸਿੰਘ, ਸੁਖਪਾਲ ਸਿੰਘ ਥਾਣੇਦਾਰ, ਨਛੱਤਰ ਸਿੰਘ ਥਾਣੇਦਾਰ, ਸੁਖਪਾਲ ਪਾਲੀ ਰਿਟਾ: ਥਾਣੇਦਾਰ, ਬਲਕਰਨ ਥਾਣੇਦਾਰ, ਕੁਲਵਿੰਦਰ ਨਥੇਹਾ ਗਰਿੱਡ ਇੰਚਾ:, ਮਹੰਤ ਮਿੱਠੂ ਸਿੰਘ, ਜਗਸੀਰ ਸਿੰਘ ਤੇ ਪਵਨ ਕੁਮਾਰ (ਦੋਵੇ ਸਾਬਕਾ ਸਰਪੰਚ) ਡਾ: ਸੁਖਪਾਲ ਸਿੰਘ, ਸੀਂਗੋ ਚੌਕੀ ਇੰਚਾਰਜ ਕੁਲਵਿੰਦਰ ਸਿੰਘ, ਗੁਰਪਿਆਰ ਸਿੰਘ ਰਿਟਾ: ਜੇ.ਈ., ਰਾਜਵੀਰ ਸਿੰਘ, ਸਮੇਤ ਵੱਡੀ ਗਿਣਤੀ 'ਚ ਥਾਣਿਆਂ ਦੇ ਮੁਲਾਜਮ ਮੌਜੂਦ ਸਨ¢

ਪਿਛਲੀ ਖ਼ਬਰ ਕਾਂਗਰਸ ਪਾਰਟੀ ਨੇ ਖਿੱਚੀਆਂ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ, ਉਮੀਦਵਾਰਾਂ ਬਾਰੇ ਕੀਤੀ ਚਰਚਾ <br/> ਅਗਲੀ ਖ਼ਬਰ ਜ਼ਿਲ੍ਹੇ ਭਰ 'ਚ 12355 ਲੋਕ ਯੋਗ ਕਲਾਸਾਂ ਦਾ ਲੈ ਰਹੇ ਹਨ ਲਾਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।