09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬਠਿੰਡਾ 'ਚ ਸੜਕਾਂ ਉੱਪਰ ਲੱਗ ਰਹੀਆਂ ਨਾਜਾਇਜ਼ ਰੇਹੜੀਆਂ ਵਾਲਿਆਂ 'ਤੇ ਟਰੈਫ਼ਿਕ ਪੁਲਿਸ ਹੋਈ ਮਿਹਰਬਾਨ <br/>

ਅਜੀਤ ਡੈਸਕ 03-05-2026
ਬਠਿੰਡਾ, 2 ਮਈ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਸ਼ਹਿਰ ਵਿਚ ਸੜਕਾਂ ਦੇ ਕਿਨਾਰੇ ਲੱਗ ਰਹੀਆਂ ਨਾਜਾਇਜ਼ ਰੇਹੜੀਆਂ ਅਤੇ ਫੜੀਆਂ ਕਾਰਨ ਟ੍ਰੈਫਿਕ ਪ੍ਰਬੰਧ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਸ਼ਹਿਰ ਦੇ ਮੁੱਖ ਬਾਜ਼ਾਰਾਂ ਜਿਵੇਂ ਕਿ ਸਿਰਕੀ ਬਾਜ਼ਾਰ, ਧੋਬੀ ਬਾਜ਼ਾਰ, ਮਾਲ ਰੋਡ, ਰਜਿੰਦਰਾ ਕਾਲਜ ਦੇ ਪਿਛਲੇ ਪਾਸੇ, ਦਾਣਾ ਮੰਡੀ ਮੁੱਖ ਸੜਕ, ਪਾਵਰ ਹਾਊਸ ਰੋਡ, ਅਜੀਤ ਰੋਡ, ਮਹਿਣਾ ਚੌਕ, ਬੱਸ ਅੱਡੇ ਦੇ ਪਿਛਲੇ ਪਾਸੇ ਚੌਕਾਂ ਅਤੇ ਭੀੜ-ਭਾੜ ਵਾਲੇ ਇਲਾਕਿਆਂ ਵਿਚ ਅੱਜ ਵੀ ਰੇਹੜੀ ਵਾਲਿਆਂ ਵਲੋਂ ਸੜਕਾਂ ਉੱਤੇ ਕੀਤੇ ਨਾਜਾਇਜ਼ ਕਬਜ਼ੇ ਕਾਰਨ ਹਰ ਰੋਜ਼ ਲੰਬੇ ਜਾਮ ਲੱਗ ਰਹੇ ਹਨ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸ਼ਹਿਰ ਵਾਸੀਆਂ ਨੇ ਦੋਸ਼ ਲਗਾਏ ਕਿ ਟਰੈਫ਼ਿਕ ਪੁਲਿਸ ਅਤੇ ਨਗਰ ਨਿਗਮ ਪ੍ਰਸ਼ਾਸਨ ਇਸ ਮਾਮਲੇ ਵਿਚ ਕੋਈ ਸਖ਼ਤ ਕਾਰਵਾਈ ਨਹੀਂ ਕਰ ਰਹੇ, ਜਿਸ ਕਾਰਨ ਰੇਹੜੀ ਵਾਲਿਆਂ ਦੇ ਹੌਸਲੇ ਹੋਰ ਵੱਧ ਰਹੇ ਹਨ, ਖ਼ਾਸ ਕਰਕੇ ਸਕੂਲਾਂ, ਹਸਪਤਾਲਾਂ ਅਤੇ ਮੁੱਖ ਬਾਜ਼ਾਰਾਂ ਦੇ ਨੇੜੇ ਹਾਲਾਤ ਹੋਰ ਵੀ ਖ਼ਰਾਬ ਬਣੇ ਹੋਏ ਹਨ | ਸ਼ਹਿਰ ਵਾਸੀਆਂ ਨੇ ਕਿਹਾ ਕਿ ਕਈ ਥਾਵਾਂ 'ਤੇ ਰੇਹੜੀਆਂ ਸੜਕ ਦਾ ਅੱਧ ਤੋਂ ਵੱਧ ਹਿੱਸਾ ਘੇਰ ਲੈਂਦੀਆਂ ਹਨ, ਜਿਸ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ | ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਵਲੋਂ ਤੁਰੰਤ ਕਾਰਵਾਈ ਕਰਕੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇ ਅਤੇ ਟਰੈਫ਼ਿਕ ਪ੍ਰਬੰਧ ਨੂੰ ਸੁਚਾਰੂ ਬਣਾਇਆ ਜਾਵੇ | ਸ਼ਹਿਰ ਦੀਆਂ ਸੜਕਾਂ ਉੱਪਰ ਪ੍ਰਵਾਸੀਆਂ ਵਲੋਂ ਫੁੱਟਪਾਥਾਂ ਅਤੇ ਸੜਕਾਂ ਉੱਪਰ ਨਜਾਇਜ਼ ਰੇਹੜੀਆਂ ਖੜ੍ਹੀਆਂ ਕਰਕੇ ਸੜਕਾਂ ਉੱਪਰ ਟਰੈਫ਼ਿਕ ਜਾਮ ਕੀਤਾ ਗਿਆ ਹੈ | ਜੋ ਕਿ ਸ਼ਹਿਰਵਾਸੀਆਂ ਲਈ ਮੁਸੀਬਤ ਦਾ ਕਾਰਨ ਬਣੀ ਹੋਈ ਹੈ |
ਇਸ ਮਾਮਲੇ ਸੰਬੰਧੀ ਸ਼ਹਿਰ ਵਾਸੀ ਸਿਕੰਦਰ ਖਾਨ ਕਿਹਾ ਕਿ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਚੌਰਾਹਿਆਂ 'ਤੇ ਸੜਕਾਂ ਉੱਤੇ ਲੱਗ ਰਹੀਆਂ ਨਜਾਇਜ਼ ਰੇਹੜੀਆਂ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ | ਲੋਕਾਂ ਨੂੰ ਘੰਟਿਆਂ ਜਾਮ ਵਿਚ ਫਸਣਾ ਪੈਂਦਾ ਹੈ |
ਸਮਾਜਸੇਵੀ ਗੁਰਵਿੰਦਰ ਸ਼ਰਮਾ ਨੇ ਕਿਹਾ ਕਿ ਸ਼ਹਿਰ ਦੇ ਹਸਪਤਾਲਾਂ, ਸਕੂਲਾਂ ਅਤੇ ਭੀੜ-ਭਾੜ ਵਾਲੇ ਇਲਾਕਿਆਂ ਨੇੜੇ ਰੇਹੜੀਆਂ ਲੱਗਣ ਕਾਰਨ ਐਮਰਜੈਂਸੀ ਵਾਹਨਾਂ ਅਤੇ ਸਕੂਲੀ ਬੱਸਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਵੇਰ ਸਮੇਂ ਰੋਜ਼ਾਨਾ ਸਕੂਲੀ ਬੱਸਾਂ ਵੀ ਟਰੈਫ਼ਿਕ ਜਾਮ ਵਿਚ ਫਸ ਜਾਂਦੀਆਂ ਹਨ |
ਸ਼ਹਿਰ ਵਾਸੀ ਦਲਵੀਰ ਸਿੰਘ ਨੇ ਕਿਹਾ ਲੋਕ ਟਰੈਫ਼ਿਕ ਸਮੱਸਿਆ ਨਾਲ ਜੂਝ ਰਹੇ ਹਨ | ਸਵੇਰ ਸਮੇਂ ਟਰੈਫ਼ਿਕ ਪੁਲਿਸ ਅਫ਼ਸਰ ਦਾਣਾ ਮੰਡੀ ਰੇਹੜੀਆਂ ਚੁਕਵਾ ਜਾਂਦੇ ਹਨ ਤੇ ਰੇਹੜੀ ਚਾਲਕ ਦੁਬਾਰਾ ਮੁੜ ਦੁਪਹਿਰ ਸਮੇਂ ਸੜਕਾਂ ਉੱਪਰ ਨਜਾਇਜ਼ ਕਬਜ਼ੇ ਕਰਕੇ ਬੈਠ ਜਾਂਦੇ ਹਨ | ਉਨ੍ਹਾਂ ਕਿਹਾ ਕਿ ਟਰੈਫ਼ਿਕ ਪੁਲਿਸ ਕਾਰਵਾਈ ਕਰਨ ਤੋਂ ਕੰਨੀ ਕਤਰਾ ਰਹੀ ਹੈ, ਜੋ ਕਿ ਸੋਸ਼ਲ ਮੀਡੀਆ ਉੱਪਰ ਵਾਹੋ ਵਾਹੀ ਖੱਟਣ ਦਾ ਡਰਾਮਾ ਕਰ ਰਹੀ ਹੈ |
ਨਗਰ ਨਿਗਮ ਵਿਭਾਗ ਨਾਲ ਮਿਲ ਕੇ ਜਲਦ ਟਰੈਫ਼ਿਕ ਸਮੱਸਿਆ ਦਾ ਹੋਵੇਗਾ ਹੱਲ- ਮੇਜਰ ਸਿੰਘ
ਟਰੈਫ਼ਿਕ ਇੰਚਾਰਜ ਮੇਜਰ ਸਿੰਘ ਨੇ ਕਿਹਾ ਕਿ ਸੜਕਾਂ ਉੱਪਰ ਲੱਗ ਰਹੀਆਂ ਰੇਹੜੀਆਂ ਖ਼ਿਲਾਫ਼ ਨਗਰ ਨਿਗਮ ਅਧਿਕਾਰੀਆਂ ਨਾਲ ਮਿਲ ਕੇ ਜਲਦ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਜਲਦ ਮਿਲੇਗੀ ਟਰੈਫ਼ਿਕ ਸਮੱਸਿਆ ਤੋਂ ਨਿਯਾਤ |
ਨਗਰ ਨਿਗਮ ਵਲੋਂ ਜਲਦ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕੀਤੀ ਜਾਵੇਗੀ ਕਾਰਵਾਈ- ਸਾਹਿਲ ਸ਼ਰਮਾ
ਨਗਰ ਨਿਗਮ ਦੇ ਤਹਿਬਾਜ਼ਾਰੀ ਇੰਚਾਰਜ ਸਾਹਿਲ ਸ਼ਰਮਾ ਨੇ ਕਿਹਾ ਕਿ ਰੇਹੜੀ ਵਾਲਾ ਮਸਲਾ ਉਨ੍ਹਾਂ ਦੇ ਧਿਆਨ ਵਿਚ ਹੈ, ਉਨ੍ਹਾਂ ਕਿਹਾ ਕਿ ਨਜਾਇਜ਼ ਰੇਹੜੀਆਂ ਚਾਲਕਾਂ ਵਲੋਂ ਬਾਜ਼ਾਰਾਂ ਵਿਚ ਕੀਤੇ ਕਬਜ਼ਿਆਂ ਖ਼ਿਲਾਫ਼ ਜਲਦ ਕਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਅੱਜ ਭੋਗ 'ਤੇ ਵਿਸ਼ੇਸ਼ <br/> ਅਗਲੀ ਖ਼ਬਰ ਡੀ.ਸੀ. ਅਤੇ ਐਸ.ਐਸ.ਪੀ. ਵਲੋਂ ਪਿੰਡ ਰੰਘੜਿਆਲ ਤੇ ਦਾਤੇਵਾਸ ਦੇ ਖੇਤਾਂ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।