18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਜੈ ਸ਼ਕਤੀ ਆਯੁਰਵੈਦਿਕ ਹਸਪਤਾਲ ਵਲੋਂ ਪਹਿਲਾ ਖ਼ੂਨਦਾਨ ਕੈਂਪ ਲਗਾਇਆ <br/>

ਅਜੀਤ ਡੈਸਕ 05-05-2026
ਰਾਮਪੁਰਾ ਫੂਲ, 4 ਮਈ (ਹੇਮੰਤ ਕੁਮਾਰ ਸ਼ਰਮਾ): ਸਥਾਨਕ ਸ਼ਹਿਰ ਦੇ ਨੇੜੇ ਜੈ ਸ਼ਕਤੀ ਆਯੁਰਵੈਦਿਕ ਹਸਪਤਾਲ ਵਲੋਂ ਲਗਾਏ ਗਏ ਖ਼ੂਨਦਾਨ ਕੈਂਪ ਦੌਰਾਨ ਸਮਾਜ ਸੇਵੀ ਮਨੋਹਰ ਸਿੰਘ ਦੇ ਪੁੱਤਰ ਪ੍ਰੀਤਮ ਸਿੰਘ ਨੇ 57ਵੀਂ ਵਾਰ ਅਤੇ ਮਨੋਹਰ ਸਿੰਘ ਦੇ ਪੁੱਤਰ ਮਨਦੀਪ ਸਿੰਘ ਨੇ ਵੀ ਪਹਿਲੀ ਵਾਰ ਖ਼ੂਨਦਾਨ ਕੀਤਾ | ਇਸ ਤੋਂ ਇਲਾਵਾ ਕੈਂਪ ਦੌਰਾਨ ਸਮਾਜ ਸੇਵੀ ਸੰਜੀਵ ਸ਼ਰਮਾ ਦੀ ਪਤਨੀ ਅੰਜਲਾ ਸ਼ਰਮਾ ਅਤੇ ਪੁੱਤਰ ਵਾਸੂ ਸ਼ਰਮਾ ਨੇ ਵੀ ਪਹਿਲੀ ਵਾਰ ਇਕੱਠੇ ਹੋ ਕੇ ਖ਼ੂਨਦਾਨ ਕੀਤਾ | ਇਸ ਮੌਕੇ ਡੀ.ਐਮ.ਸੀ.ਐਚ ਲੁਧਿਆਣਾ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿਚ 28 ਯੂਨਿਟ ਖ਼ੂਨਦਾਨ ਇਕੱਤਰ ਕੀਤਾ ਗਿਆ | ਇਸ ਮੌਕੇ ਡੀ.ਐਮ.ਸੀ ਦੇ ਡਾ: ਗੁਰਪ੍ਰੀਤ ਸਿੰਘ, ਡਾ: ਯੋਗੇਸ਼ ਗੁਪਤਾ, ਸੁਸਾਇਟੀ ਦੇ ਪ੍ਰਧਾਨ ਚੌਧਰੀ ਪ੍ਰਕਾਸ਼ ਚੰਦ, ਜਨਰਲ ਸਕੱਤਰ ਕੈਲਾਸ਼ ਕੌਸ਼ਿਕ, ਬਲਦੇਵ ਜਿੰਦਲ, ਪ੍ਰੀਤਮ ਸਿੰਘ ਆਰਟਿਸਟ, ਸਟੇਟ ਐਵਾਰਡੀ ਸੁਰਿੰਦਰ ਗਰਗ ਅਤੇ ਸਟੇਟ ਐਵਾਰਡੀ ਪਵਨ ਮਹਿਤਾ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਉਣ ਵਾਲੀ ਲੇਡੀ ਆਟੋ ਗੈਂਗ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਪ੍ਰੀਤਮ ਸਿੰਘ ਆਰਟਿਸਟ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਖ਼ੂਨਦਾਨ ਨੂੰ ਸਮਰਪਿਤ <br/> ਜੈ ਸ਼ਕਤੀ ਆਯੁਰਵੈਦਿਕ ਹਸਪਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।