ਰਾਮਾਂ ਮੰਡੀ, 10 ਮਈ (ਤਰਸੇਮ ਸਿੰਗਲਾ)- ਅੱਜ ਕੌਮਾਂਤਰੀ ਮਾਂ ਦਿਵਸ ਦੀ ਮਹਾਨਤਾ ਬਾਰੇ ਗੱਲ ਕਰਦਿਆਂ ਸਥਾਨਕ ਸ੍ਰੀਮਤੀ ਸੁਨੀਤਾ ਬਾਂਸਲ ਕੌਂਸਲਰ ਪਤਨੀ ਓਮ ਪ੍ਰਕਾਸ਼ ਨਿੱਕਾ ਨੇ ਕਿਹਾ ਕਿ ਭਾਰਤ ਦੇ ਆਧੁਨਿਕ ਯੁੱਗ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਮਾਂ ਨੂੰ ਸੰਸਾਰ ਅਤੇ ਪਰਿਵਾਰ ਵਿਚ ਰੱਬ ਦਾ ਰੂਪ ਮੰਨਿਆ ਜਾਂਦਾ ਸੀ, ਪਰ ਬਦਲਦੇ ਸਮੇਂ ਅਤੇ ਕਾਨੂੰਨੀ ਖਾਮੀਆਂ ਦੇ ਚਲਦੇ ਅੱਜ ਮਾਂ ਪਰਿਵਾਰਾਂ ਵਿਚ ਇਕ ਬੋਝ ਬਣ ਚੁੱਕੀ ਹੈ, ਜਿਸ ਦਾ ਕਥਿਤ ਸਬੂਤ ਦੇਸ਼ ਵਿਚ ਵਧ ਰਹੀ ਬਿਰਧ ਆਸ਼ਰਮਾਂ ਦੀ ਗਿਣਤੀ ਹੈ¢ ਆਪਣੇ ਬੱਚਿਆਂ ਨੂੰ ਜਨਮ ਦੇਣ, ਪਾਲਣ ਪੋਸ਼ਣ ਕਰਨ ਅਤੇ ਹਰ ਸੁੱਖ ਸੁਵਿਧਾਵਾਂ ਦੇਣ ਵਾਲੀਆਂ ਬਿਰਧ ਆਸ਼ਰਮ ਵਿਚ ਰਹਿ ਰਹੀਆਂ ਮਾਵਾਂ ਨੂੰ ਕਿਸੇ ਵੀ ਸਰਕਾਰ ਨੇ ਅੱਜ ਤੱਕ ਉਨ੍ਹਾਂ ਦੇ ਪਰਿਵਾਰਾਂ ਵਿਚ ਭੇਜਣ ਦਾ ਉਪਰਾਲਾ ਨਹੀਂ ਕੀਤਾ ¢ ਸੁਨੀਤਾ ਬਾਂਸਲ ਨੇ ਕਿਹਾ ਕਿ ਬਾਲਗ ਬੱਚੇ ਵਲੋਂ ਆਪਣੀ ਜ਼ਿੰਦਗੀ ਦੇ ਫ਼ੈਸਲੇ ਖ਼ੁਦ ਲੈਣ ਦੇ ਕਾਨੂੰਨੀ ਅਧਿਕਾਰਾਂ ਨੇ ਬੱਚਿਆਂ ਤੇ ਮਾਪਿਆਂ ਦਾ ਹੱਕ ਹੀ ਖ਼ਤਮ ਕਰ ਦਿੱਤਾ ਹੈ¢ ਮਾਪਿਆਂ ਦੀ ਇੱਜ਼ਤ ਦੀ ਪ੍ਰਵਾਹ ਨਾ ਕਰਦੇ ਹੋਏ ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੇ ਬੱਚਿਆਂ ਨੂੰ ਮਾਪਿਆਂ ਦੇ ਦੁਸ਼ਮਣ ਮੰਨਦੇ ਹੋਏ ਨਿਆਂ ਪਾਲਿਕਾ ਵਲੋਂ ਮਾਪਿਆਂ ਦੇ ਵਿਰੁੱਧ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ¢ ਜਦੋਂ ਬੱਚਿਆਂ ਤੇ ਮਾਪਿਆਂ ਦਾ ਕੋਈ ਕਾਨੂੰਨੀ ਅਧਿਕਾਰ ਹੀ ਨਹੀਂ ਹੈ ਤਾਂ ਕੌਮਾਂਤਰੀ ਮਾਂ ਦਿਵਸ ਦਾ ਸੰਸਾਰ ਵਿਚ ਕੀ ਮਤਲਬ ਰਹਿ ਗਿਆ ਹੈ¢ ਸ੍ਰੀਮਤੀ ਸੁਨੀਤਾ ਬਾਂਸਲ ਕੌਂਸਲਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੱਜ ਕੌਮਾਂਤਰੀ ਮਾਂ ਦਿਵਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਿ੍ਧ ਆਸ਼ਰਮਾਂ ਵਿਚ ਗੁਜ਼ਾਰਾ ਕਰ ਰਹੀਆਂ ਮਾਵਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਵਿਚ ਭੇਜਿਆ ਜਾਵੇ ਅਤੇ ਬੱਚਿਆਂ ਦੀ ਕਮਾਈ ਵਿਚ ਮਾਪਿਆਂ ਦਾ ਘੱਟੋ-ਘੱਟ 25 ਫ਼ੀਸਦੀ ਹਿੱਸਾ ਜ਼ਰੂਰੀ ਕੀਤਾ ਜਾਵੇ¢