ਬਾਲਿਆਂਵਾਲੀ, 10 ਮਈ (ਪੱਤਰ/ਪ੍ਰੇਰਕ)-ਪੇਂਡੂ ਸਾਹਿਤ ਸਭਾ ਰਜਿ.ਬਾਲਿਆਂਵਾਲੀ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਸੁਖਦਰਸ਼ਨ ਗਰਗ ਦੀ ਪ੍ਰਧਾਨਗੀ ਹੇਠ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ ਤੇ ਬਿ੍ਗੇਡੀਅਰ ਬੰਤ ਸਿੰਘ ਮੈਮੋਰੀਅਲ ਸੁਵਿਧਾ ਕੇਂਦਰ ਅਤੇ ਕੰਪਿਊਟਰ ਸੈਂਟਰ ਵਿਖੇ ਹੋਈ ¢ ਸਾਹਿਤਕ ਦੌਰ 'ਚ ਜੀਤ ਸਿੰਘ ਚਹਿਲ ਵਲੋਂ ਹੱਡਬੀਤੀ ਪੇਸ਼ ਕੀਤੀ ਗਈ¢ ਕੁਲਦੀਪ ਮਤਵਾਲਾ ਨੇ 'ਸਾਡੀ ਸਰਕਾਰ' ਵਿਅੰਗ ਪੜਿ੍ਹਆ ¢ ਹਰਜਿੰਦਰ ਕੌਰ ਨੇ ਵਿਅੰਗਮਈ ਰਚਨਾਵਾਂ ਪੇਸ਼ ਕੀਤੀਆਂ¢ ਅਜਮੇਰ ਦੀਵਾਨਾ ਨੇ ਵਿਅੰਗ ਉੱਲੂ ਦੀ ਸ਼ਾਹਸਵਾਰ ਪੇਸ਼ ਕੀਤਾ ¢ ਸੁਖਦਰਸ਼ਨ ਗਰਗ ਨੇ ਤਾਜ਼ਾ ਰੁਬਾਈਆਂ ਸੁਣਾਈਆਂ ¢ ਪੜ੍ਹੀਆਂ ਰਚਨਾਵਾਂ ਤੇ ਉਸਾਰੂ ਬਹਿਸ ਵੀ ਕੀਤੀ ਗਈ ¢ ਲਾਇਬਰੇਰੀ ਦੇ ਅਧੂਰੇ ਪਏ ਵਿਕਾਸ ਕਾਰਜਾਂ ਬਾਰੇ ਗੱਲਬਾਤ ਕੀਤੀ ਗਈ ¢ ਮੀਟਿੰਗ 'ਚ ਗੁਰਮੇਲ ਸਿੰਘ ਮੇਲਾ, ਗੁਰਤੇਜ ਸਿੰਘ ਅਤੇ ਗੁਰਮੀਤ ਕੁਮਾਰ ਹਾਜ਼ਰ ਸਨ ¢