ਰਾਮਾਂ ਮੰਡੀ, 10 ਮਈ (ਤਰਸੇਮ ਸਿੰਗਲਾ)- ਸਥਾਨਕ ਸ੍ਰੀ ਅਗਰਵਾਲ ਪੀਰਖਾਨਾ ਵਿਖੇ ਪੀਰਖਾਨਾ ਟਰੱਸਟ ਵਲੋਂ ਧਾਰਮਿਕ ਸੰਸਥਾਵਾਂ ਅਤੇ ਪੀਰ ਭਗਤਾਂ ਦੇ ਸਹਿਯੋਗ ਨਾਲ 47ਵਾਂ ਸਾਲਾਨਾ ਸਮਾਗਮ 'ਮੇਲਾ ਪੀਰਾਂ ਦਾ' 14 ਮਈ ਨੂੰ ਆਯੋਜਿਤ ਕੀਤਾ ਜਾਵੇਗਾ ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਮੈਂਬਰ ਸੰਗੀਤ ਗਰਗ ਨੇ ਦੱਸਿਆ ਕਿ ਸਮਾਗਮ ਦੇ ਸਬੰਧ ਵਿਚ ਪੀਰ ਲੱਖਦਾਤਾ ਅਤੇ ਪੀਰ ਮੀਰਾਂ ਮਲੇਰਕੋਟਲੇ ਵਾਲਿਆਂ ਦੇ ਸ਼ੁੱਭ ਦੀਵਾਨ ਸ਼ਾਮ 6 ਵਜੇ ਲਾਏ ਜਾਣਗੇ ਅਤੇ ਭੰਡਾਰਾ ਅਤੁੱਟ ਵਰਤੇਗਾ¢ ਇਸ ਦੌਰਾਨ ਟਰੱਸਟ ਵਲੋਂ ਇਲਾਕੇ ਦੀ ਸੁੱਖ ਸ਼ਾਂਤੀ ਲਈ ਪੀਰਾਂ ਦੀ ਦਰਗਾਹ 'ਤੇ ਚਾਦਰ ਵੀ ਚੜ੍ਹਾਈ ਜਾਵੇਗੀ¢