13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਭੁੱਚੋ ਖ਼ੁਰਦ ਦੀ 700 ਏਕੜ ਤੋਂ ਵਧੇਰੇ ਜ਼ਮੀਨ ਨਹਿਰੀ ਪਾਣੀ ਤੋਂ ਸੱਖਣੀ

ਅਜੀਤ ਡੈਸਕ 11-05-2026
ਭੁੱਚੋ ਮੰਡੀ, 10 ਮਈ (ਪਰਵਿੰਦਰ ਸਿੰਘ ਜÏੜਾ)- ਜ਼ਿਲ੍ਹਾ ਬਠਿੰਡਾ ਦੇ ਪਿੰਡ ਭੁੱਚੋ ਖ਼ੁਰਦ ਦੀ 700 ਏਕੜ ਤੋਂ ਵਧੇਰੇ ਖੇਤੀ-ਯੋਗ ਜ਼ਮੀਨ ਨਹਿਰੀ ਪਾਣੀ ਤੋਂ ਸੱਖਣੀ ਹੈ¢ ਪਿੰਡ ਵਾਸੀਆਂ ਵਲੋਂ ਮਾਮਲਾ ਵਾਰ-ਵਾਰ ਸਰਕਾਰੇ ਦਰਬਾਰੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਪਰਨਾਲਾ ਉੱਥੇ ਦਾ ਉੱਥੇ ਹੈ, ਕਾਰਨ ਪਿੰਡ ਵਾਸੀ ਡਾਹਢੇ ਨਾਰਾਜ਼ ਹਨ¢ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਜ਼ਿਲ੍ਹਾ ਬਠਿੰਡਾ ਦੇ ਆਗੂ ਅਮਰਜੀਤ ਹਨੀ ਅਤੇ ਕਸ਼ਮੀਰਾ ਸਿੰਘ ਦੀ ਅਗਵਾਈ ਵਿਚ ਪਿੰਡ ਦਾ ਵਫ਼ਦ ਵਿਧਾਇਕ ਮਾ. ਜਗਸੀਰ ਸਿੰਘ ਨੂੰ ਮਿਲਿਆ ਅਤੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਭੁੱਚੋ ਖ਼ੁਰਦ ਦੀ 700 ਏਕੜ ਤੋਂ ਵਧੇਰੇ ਜ਼ਮੀਨ ਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ¢ ਪਿੰਡ ਦੇ ਨਹਿਰੀ ਖਾਲ ਟੁੱਟੇ ਹੋਏ ਹਨ, ਨੂੰ ਨਵੇਂ ਸਿਰੇ ਤੋਂ ਬਣਾ ਕੇ ਨਹਿਰੀ ਪਾਣੀ ਹਰ ਖੇਤ ਅਤੇ ਹਰ ਘਰ ਤੱਕ ਪਹੁੰਚਾਇਆ ਜਾਵੇ¢ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਭੁੱਚੋ ਖ਼ੁਰਦ ਤੋਂ ਤੁੰਗਵਾਲੀ ਨੂੰ ਜਾਂਦੇ ਕੱਚੇ ਰਾਹ ਨੂੰ ਸੰਪਰਕ ਸੜਕ ਬਣਾਇਆ ਜਾਵੇ ਕਿਉਂ ਕਿ ਇਹ ਸੜਕ ਇਤਿਹਾਸਕ ਅਸਥਾਨ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਜੋੜਦੀ ਹੈ¢ ਵਿਧਾਇਕ ਮਾ. ਜਗਸੀਰ ਸਿੰਘ ਨੇ ਭਰੋਸਾ ਦਿਵਾਇਆ ਕਿ ਜਲਦੀ ਹੀ ਦੋਵੇਂ ਮੰਗਾਂ ਵੱਲ ਧਿਆਨ ਦਿੱਤਾ ਜਾਵੇਗਾ¢ ਅਮਰਜੀਤ ਹਨੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਵੀ ਚੰਡੀਗੜ੍ਹ ਦਫਤਰ ਵਿਖੇ 12 ਸਤੰਬਰ 2023 ਨੂੰ ਵਫ਼ਦ ਮਿਲਿਆ ਸੀ, ਉਪਰੰਤ ਨਹਿਰੀ ਮਹਿਕਮੇ ਦੇ ਉੱਚ ਅਧਿਕਾਰੀ 3 ਅਕਤੂਬਰ 2023 ਨੂੰ ਭੁੱਚੋ ਖ਼ੁਰਦ ਵਿਖੇ ਪਹੁੰਚ ਕੇ ਮÏਜੂਦਾ ਖਾਲਾਂ ਦੀ ਸਥਿਤੀ ਨੂੰ ਦੇਖ ਕੇ ਗਏ ਸਨ ਤੇ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜਣ ਦਾ ਭਰੋਸਾ ਦਿੱਤਾ ਸੀ, ਪ੍ਰੰਤੂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ¢ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਮੰਗਾਂ ਲਾਗੂ ਨਾ ਹੋਈਆਂ ਤਾਂ 20 ਜੁਲਾਈ ਨੂੰ ਮੀਟਿੰਗ ਕਰਕੇ ਅਗਲੇ ਸੰਘਰਸ਼ ਬਾਰੇ ਫੈਸਲਾ ਕੀਤਾ ਜਾਵੇਗਾ¢ ਇਸ ਮÏਕੇ ਮÏਜੂਦਾ ਮੈਂਬਰ ਪੱਪੂ ਸਿੰਘ ਭਾਈਕਾ, ਨੋਨਾ ਭਾਈਕਾ, ਸਮੁੰਦਰ ਸਿੰਘ ਸਰਾਭਾ, ਲਾਭ ਸਿੰਘ ਸੰਧੂ, ਗੁਰਪਾਲ ਸਿੰਘ ਭਾਈਕਾ, ਕਸ਼ਮੀਰਾ ਸਿੰਘ ਭਾਈਕਾ ਵੀ ਮੌਜੂਦ ਸਨ¢
ਪਿਛਲੀ ਖ਼ਬਰ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲੋ੍ਹ ਨੇ ਨੌਜਵਾਨਾਂ ਨੂੰ ਖੇਡਣ ਲਈ 3 ਏਕੜ ਜ਼ਮੀਨ ਲੀਜ਼ 'ਤੇ ਲੈ ਕੇ ਦਿੱਤੀ <br... ਅਗਲੀ ਖ਼ਬਰ 47ਵਾਂ ਸਾਲਾਨਾ ਸਮਾਗਮ 'ਮੇਲਾ ਪੀਰਾਂ ਦਾ' 14 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।