13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲੋ੍ਹ ਨੇ ਨੌਜਵਾਨਾਂ ਨੂੰ ਖੇਡਣ ਲਈ 3 ਏਕੜ ਜ਼ਮੀਨ ਲੀਜ਼ 'ਤੇ ਲੈ ਕੇ ਦਿੱਤੀ <br/>

ਅਜੀਤ ਡੈਸਕ 11-05-2026
ਚਾਉਕੇ, 10 ਮਈ (ਮਨਜੀਤ ਸਿੰਘ ਘੜੈਲੀ)- ਅੱਜ ਪਿੰਡ ਬੱਲ੍ਹੋ ਵਿਖੇ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਅਤੇ ਦਵਿੰਦਰ ਸਿੰਘ ਫ਼ਰਾਂਸ ਵਲੋਂ ਬੱਚਿਆਂ ਅਤੇ ਨੌਜਵਾਨਾਂ ਦੀ ਪੁਰਜ਼ੋਰ ਮੰਗ 'ਤੇ 3 ਏਕੜ ਜ਼ਮੀਨ 3 ਸਾਲਾਂ ਲਈ ਲੀਜ਼ 'ਤੇ ਲੈ ਕੇ ਦਿੱਤੀ ਗਈ ਹੈ | ਜਿਸ ਵਿਚ ਨੌਜਵਾਨ ਬੱਚੇ-ਬੱਚੀਆਂ ਪੁਲਿਸ ਅਤੇ ਫ਼ੌਜ ਲਈ ਫਿਜ਼ੀਕਲ ਟੈੱਸਟ ਦੀ ਤਿਆਰੀ ਕਰ ਸਕਣਗੇ | ਸੁਸਾਇਟੀ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਣ ਵਾਲੇ ਖਿਡਾਰੀਆਂ ਲਈ ਵਾਲੀਬਾਲ, ਕਬੱਡੀ, ਕਿ੍ਕਟ ਅਤੇ ਫੁੱਟਬਾਲ ਦਾ ਗਰਾਊਾਡ ਬਣਾ ਕੇ ਦਿੱਤਾ ਜਾਵੇਗਾ | ਅਥਲੈਟਿਕਸ ਲਈ 400 ਮੀਟਰ ਦਾ ਟਰੈਕ ਬਣਾਇਆ ਜਾਵੇਗਾ | ਇਸ ਸ਼ੁੱਭ ਕਾਰਜ ਲਈ ਬਲਵਿੰਦਰ ਸਿੰਘ ਬੱਲ੍ਹੋ ਚੇਅਰਮੈਨ ਮਾਰਕੀਟ ਕਮੇਟੀ ਮੌੜ ਨੇ 51000 ਰੁਪਏ ਸਹਿਯੋਗ ਦੇਣ ਦਾ ਐਲਾਨ ਕੀਤਾ | ਇੱਥੇ ਦੱਸਣਯੋਗ ਇਹ ਹੈ ਕਿ ਪਿੰਡ ਬੱਲ੍ਹੋ ਵਿਚ ਪੰਚਾਇਤੀ ਜ਼ਮੀਨ ਨਹੀਂ ਹੈ, ਜਿੱਥੇ ਕਿ ਇਕ ਵਧੀਆ ਗਰਾਊਾਡ ਬਣਾਇਆ ਜਾ ਸਕੇ | ਇਸ ਮੌਕੇ ਅਰਦਾਸ ਕਰਕੇ ਖੇਡ ਮੈਦਾਨ ਦਾ ਉਦਘਾਟਨ ਕੀਤਾ ਗਿਆ | ਨੌਜਵਾਨਾਂ ਅਤੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਚੇਅਰਮੈਨ ਬਲਵਿੰਦਰ ਸਿੰਘ ਬੱਲ੍ਹੋ, ਸੁਸਾਇਟੀ ਦੇ ਸਕੱਤਰ ਗੁਰਲਾਲ ਸਿੰਘ ਬੱਲ੍ਹੋ, ਧਾਰਮਿਕ ਪ੍ਰਚਾਰਕ ਗੁਰਪ੍ਰੀਤ ਸਿੰਘ ਬੱਬੂ ਨੇ ਕਿਹਾ ਕਿ ਨਸ਼ਿਆਂ ਤੋਂ ਛੁਟਕਾਰਾ ਪਾਉਣ ਦਾ ਇਕ ਹੀ ਤਰੀਕਾ ਹੈ ਕਿ ਖੇਡਾਂ, ਲਾਇਬਰੇਰੀਆਂ ਅਤੇ ਕਿਰਤ ਨਾਲ ਜੁੜੋ | ਇਸ ਉਪਰਾਲੇ ਲਈ ਬਲਾਕ ਸੰਮਤੀ ਮੈਂਬਰ ਗੁਰਵਿੰਦਰ ਸਿੰਘ ਬੱਲ੍ਹੋ, ਹਰਵਿੰਦਰ ਕੌਰ ਪੰਚ, ਅਰਜਿੰਦਰ ਸਿੰਘ ਸਾਬਕਾ ਸੰਮਤੀ ਮੈਂਬਰ, ਰਾਜ ਸਿੰਘ, ਨੈਬ ਸਿੰਘ, ਬੰਟੀ ਸਿੰਘ, ਪਿੰਦਾ ਸਿੰਘ ਆਦਿ ਵੱਡੀ ਗਿਣਤੀ 'ਚ ਸੰਗਤਾਂ ਵਲੋਂ ਦਵਿੰਦਰ ਸਿੰਘ ਫ਼ਰਾਂਸ ਅਤੇ ਸੁਸਾਇਟੀ ਦਾ ਧੰਨਵਾਦ ਕੀਤਾ ਗਿਆ | ਇਸ ਸਮੇਂ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ ਕਾਲਾ, ਮੀਤ ਪ੍ਰਧਾਨ ਜਰਨੈਲ ਸਿੰਘ, ਕੈਸ਼ੀਅਰ ਪ੍ਰਮਿੰਦਰ ਸਿੰਘ, ਸਕੱਤਰ ਗੁਰਲਾਲ ਸਿੰਘ ਖ਼ਾਲਸਾ, ਮੈਂਬਰ ਧੀਰਾ ਸਿੰਘ, ਗੁਰਸੇਵਕ ਸਿੰਘ ਵੀ ਮੌਜੂਦ ਸਨ | ਅੰਤ 'ਚ ਗੁਰਮੀਤ ਸਿੰਘ ਸਾਬਕਾ ਸਰਪੰਚ ਅਤੇ ਬਲਵਿੰਦਰ ਸਿੰਘ ਚੇਅਰਮੈਨ ਵਲੋਂ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਐਸ.ਐਸ.ਡੀ. ਕਾਲਜ ਭੋਖੜਾ ਦੇ ਦੋ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਭੁੱਚੋ ਖ਼ੁਰਦ ਦੀ 700 ਏਕੜ ਤੋਂ ਵਧੇਰੇ ਜ਼ਮੀਨ ਨਹਿਰੀ ਪਾਣੀ ਤੋਂ ਸੱਖਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।